Viral Video: ਟੈਕਸਾਸ 'ਚ ਭਾਰਤੀਆਂ 'ਤੇ ਨਸਲੀ ਹਮਲਾ, ਮੈਕਸ-ਅਮਰੀਕਨ ਮਹਿਲਾ ਨੇ ਭਾਰਤੀ ਔਰਤਾਂ ਨੂੰ ਥੱਪੜ ਮਾਰੇ, ਕਢੀਆਂ ਗਾਲਾਂ

ਵੀਡੀਓ 'ਚ ਦੋਸ਼ੀ ਔਰਤ ਨੂੰ ਭਾਰਤੀ ਔਰਤਾਂ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, 'ਮੈਂ ਤੁਹਾਨੂੰ ਭਾਰਤੀਆਂ ਨੂੰ ਨਫ਼ਰਤ ਕਰਦੀ ਹਾਂ। ਇਸ ਦੇਸ਼ ਵਿੱਚ ਤੁਸੀਂ ਲੋਕਾਂ ਭਰੇ ਹੋਏ ਹੋ। ਤੁਸੀਂ ਬਿਹਤਰ ਜ਼ਿੰਦਗੀ ਚਾਹੁੰਦੇ ਸੀ, ਇਸ ਲਈ ਇੱਥੇ ਆਏ ਹੋ, ਪਰ ਤੁਹਾਡੇ ਵਰਗੇ ਲੋਕਾਂ ਕਾਰਨ ਇਹ ਦੇਸ਼ ਬਰਬਾਦ ਹੋ ਰਿਹਾ ਹੈ

ਅੱਜ ਦੁਨੀਆ 'ਚ ਸਭ ਭੇਦ-ਭਾਵ ਮਿਟਾ ਕੇ ਇਕ ਏਕਤਾ ਭਾਈਚਾਰੇ ਦੀ ਗੱਲ ਹੁੰਦੀ ਹੈ ਪਰ ਕਈ ਦੇਸ਼ ਹਜੇ ਵੀ ਅਜਿਹੇ ਹਨ ਕਿ ਜੋ ਨਸਲੀ ਭੇਦਭਾਵ ਕਰਨਾ ਨਹੀਂ ਛੱਡਦੇ, ਆਪਣੇ ਮਨ 'ਚ ਦੂਜੇ ਦੇਸ਼ ਦੇ ਲੋਕਾਂ ਲਈ ਨਫਰਤ ਪਾਲ ਕੇ ਰੱਖਦੇ ਹਨ। ਅਜਿਹਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ, ਜਿਸ 'ਚ ਟੈਕਸਾਸ 'ਚ 4 ਭਾਰਤੀ ਮਹਿਲਾਵਾਂ ਨਸਲੀ ਹਮਲੇ ਦਾ ਸ਼ਿਕਾਰ ਹੋਈਆਂ ਹਨ। ਇਨ੍ਹਾਂ ਮਹਿਲਾਵਾਂ 'ਤੇ ਇਕ ਮੈਕਸ ਅਮਰੀਕਨ ਔਰਤ ਨੇ ਹਮਲਾ ਕੀਤਾ ਉਸ ਔਰਤ ਨੇ ਭਾਰਤੀ ਮਹਿਲਾਵਾਂ ਨੂੰ ਗਾਲਾਂ ਕਢੀਆਂ ਅਤੇ ਥੱਪੜ ਵੀ ਮਾਰੇ । ਇਸ ਘਟਨਾ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਮਹਿਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ।  

ਜਾਣਕਾਰੀ ਮੁਤਾਬਿਕ ਅਮਰੀਕਾ ਦੇ ਟੈਕਸਾਸ 'ਚ ਭਾਰਤੀ-ਅਮਰੀਕੀ ਔਰਤਾਂ 'ਤੇ ਨਸਲੀ ਹਮਲਾ ਹੋਇਆ ਹੈ। ਡਾਊਨਟਾਊਨ ਪਲੈਨੋ ਵਿੱਚ ਸਿਕਸਟੀ ਵਾਈਨਜ਼ ਰੈਸਟੋਰੈਂਟ ਦੇ ਬਾਹਰ ਚਾਰ ਔਰਤਾਂ ਭਾਰਤੀ ਲਹਿਜ਼ੇ ਵਿੱਚ ਬੋਲ ਰਹੀਆਂ ਸਨ। ਇਸ ਦੇ ਨਾਲ ਹੀ ਮੈਕਸੀਕਨ-ਅਮਰੀਕੀ ਮੂਲ ਦੀ ਇਕ ਔਰਤ ਨੇ ਉਸ 'ਤੇ ਨਸਲੀ ਟਿੱਪਣੀ ਕੀਤੀ ਅਤੇ ਗਾਲ੍ਹਾਂ ਕੱਢੀਆਂ। ਔਰਤ ਨੇ ਭਾਰਤੀ ਔਰਤ ਨੂੰ ਥੱਪੜ ਵੀ ਮਾਰੇ । ਘਟਨਾ 24 ਅਗਸਤ ਦੀ ਹੈ, ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ 'ਚੋਂ ਇਕ ਭਾਰਤੀ ਔਰਤ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਦੋਸ਼ੀ ਔਰਤ ਨੂੰ ਭਾਰਤੀ ਔਰਤਾਂ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, 'ਮੈਂ ਤੁਹਾਨੂੰ ਭਾਰਤੀਆਂ ਨੂੰ ਨਫ਼ਰਤ ਕਰਦੀ ਹਾਂ। ਇਸ ਦੇਸ਼ ਵਿੱਚ ਤੁਸੀਂ ਲੋਕਾਂ ਭਰੇ ਹੋਏ ਹੋ। ਤੁਸੀਂ ਬਿਹਤਰ ਜ਼ਿੰਦਗੀ ਚਾਹੁੰਦੇ ਸੀ, ਇਸ ਲਈ ਇੱਥੇ ਆਏ ਹੋ, ਪਰ ਤੁਹਾਡੇ ਵਰਗੇ ਲੋਕਾਂ ਕਾਰਨ ਇਹ ਦੇਸ਼ ਬਰਬਾਦ ਹੋ ਰਿਹਾ ਹੈ। ਤੁਸੀਂ ਭਾਰਤ ਵਾਪਸ ਚਲੇ ਜਾਓ। ਇਸ ਦੇਸ਼ ਨੂੰ ਤੁਹਾਡੀ ਲੋੜ ਨਹੀਂ ਹੈ।
ਜਦੋਂ ਭਾਰਤੀ ਔਰਤਾਂ ਨੇ ਉਸ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਤਾਂ ਦੋਸ਼ੀ ਨੇ ਇਕ ਔਰਤ ਨਾਲ ਕੁੱਟਮਾਰ ਵੀ ਕੀਤੀ। ਵੀਡੀਓ ਦੇ ਨਾਲ ਮਹਿਲਾ ਨੇ ਲਿਖਿਆ, 'ਦੋਸਤਾਂ ਦੇ ਨਾਲ ਡਿਨਰ ਦਾ ਅੰਤ ਭਿਆਨਕ ਅਨੁਭਵ ਨਾਲ ਹੋਇਆ। ਜਦੋਂ ਅਸੀਂ ਰੈਸਟੋਰੈਂਟ ਤੋਂ ਬਾਹਰ ਨਿਕਲ ਕੇ ਆਪਣੀ ਕਾਰ ਵੱਲ ਜਾ ਰਹੇ ਸੀ ਤਾਂ ਇੱਕ ਸ਼ਰਾਬੀ ਔਰਤ ਸਾਡੇ ਕੋਲ ਆਈ। ਉਹ ਗੁੱਸੇ ਵਿੱਚ ਸੀ। ਉਸ ਨੇ ਸਾਡੇ ਦੋਸਤਾਂ 'ਤੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਸਾਡੇ 'ਤੇ ਸਰੀਰਕ ਹਮਲਾ ਵੀ ਕੀਤਾ।

ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਲੈਨੋ ਪੁਲਸ ਨੇ ਦੋਸ਼ੀ ਔਰਤ ਨੂੰ 25 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਸੀ। ਔਰਤ ਖਿਲਾਫ ਕੁੱਟਮਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਔਰਤ ਦੀ ਪਛਾਣ ਐਸਮੇਰਾਲਡਾ ਅੱਪਟਨ ਵਜੋਂ ਹੋਈ ਹੈ। ਉਸ ਨੂੰ ਜ਼ਮਾਨਤ ਲਈ $10,000 ਦਾ ਬਾਂਡ ਭਰਨਾ ਹੋਵੇਗਾ। ਪਲੈਨੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Get the latest update about taxes viral video, check out more about American woman racial attack on Indian women, racial attack on India, social media viral & taxes viral video

Like us on Facebook or follow us on Twitter for more updates.