Viral Video: ਮੱਧ ਪ੍ਰਦੇਸ਼ ਦੇ ਰਤਲਾਮ ਦੇ ਮੰਦਰ 'ਚੋਂ ਭਗਵਾਨ ਸ਼ਿਵ ਦਾ ਸੱਪ ਅਤੇ ਜਲਧਾਰੀ ਲੈ ਚੋਰ ਹੋਏ ਫਰਾਰ

ਵਾਇਰਲ ਵੀਡੀਓ ਵਿੱਚ, ਸਿਰ ਢਕੇ ਅਤੇ ਦਸਤਾਨੇ ਪਹਿਨੇ ਦੋ ਵਿਅਕਤੀ, ਭਗਵਾਨ ਸ਼ਿਵ ਦੇ ਸੱਪ ਅਤੇ ਜਲਧਾਰੀ ਨੂੰ ਡੰਡੇ ਦੀ ਮਦਦ ਨਾਲ ਤੋੜਦੇ ਹਨ ਅਤੇ ਇਸਨੂੰ ਲੈ ਜਾਂਦੇ ਹਨ...

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ 'ਚ ਦੋ ਚੋਰ ਮੱਧ ਪ੍ਰਦੇਸ਼ ਦੇ ਰਤਲਾਮ ਦੇ ਇੱਕ ਮੰਦਿਰ 'ਚ ਚੋਰੀ ਕਰਦੇ ਦਿਖਾਈ ਦੇ ਦਿੱਤੇ। ਪਿਛਲੇ ਹਫ਼ਤੇ ਵਾਪਰੀ ਇਹ ਘਟਨਾ ਮਨੂਨੀਆ ਪਿੰਡ ਦੇ ਮਨੂਨੀਆ ਮਹਾਦੇਵ ਮੰਦਰ ਦੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਇਸ ਵੀਡੀਓ 'ਚ ਇੱਕ ਸ਼ਿਵ ਮੰਦਿਰ ਤੋਂ ਭਗਵਾਨ ਸ਼ਿਵ ਦੇ ਸੱਪ ਅਤੇ ਜਲਧਾਰੀ ਨੂੰ ਚੋਰੀ ਕਰਦੇ ਚੋਰ ਦਿਖਾਈ ਦੇ ਰਹੇ ਹਨ।

ਵਾਇਰਲ ਵੀਡੀਓ ਵਿੱਚ, ਸਿਰ ਢਕੇ ਅਤੇ ਦਸਤਾਨੇ ਪਹਿਨੇ ਦੋ ਵਿਅਕਤੀ, ਭਗਵਾਨ ਸ਼ਿਵ ਦੇ ਸੱਪ ਅਤੇ ਜਲਧਾਰੀ ਨੂੰ ਡੰਡੇ ਦੀ ਮਦਦ ਨਾਲ ਤੋੜਦੇ ਹਨ ਅਤੇ ਇਸਨੂੰ ਲੈ ਜਾਂਦੇ ਹਨ। ਉਹ ਸ਼ਿਵਲਿੰਗ ਦੀ ਸਜਾਵਟ ਵਿੱਚ ਵਰਤੀ ਗਈ ਚਾਂਦੀ ਅਤੇ ਸੋਨਾ ਵੀ ਲੈ ਗਏ। ਇਸ ਤੋਂ ਇਲਾਵਾ, ਉਨ੍ਹਾਂ ਦੀ ਨਜ਼ਰ ਦਾਨ ਬਾਕਸ 'ਤੇ ਵੀ ਸੀ, ਪਰ ਉਹ ਤਾਲਾ ਤੋੜਨ ਵਿੱਚ ਅਸਮਰੱਥ ਹਨ।
@KashifKakvi ਨਾਮ ਦੇ ਟਵਿੱਟਰ ਅਕਾਉਂਟ ਤੋਂ ਇੱਹ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਘਟਨਾ ਤੋਂ ਗੁੱਸੇ 'ਚ ਆਏ ਸਥਾਨਕ ਲੋਕਾਂ ਨੇ ਤਾਲ ਨਗਰ 'ਚ ਧਰਨਾ ਦਿੱਤਾ ਅਤੇ ਹੜਤਾਲ ਕੀਤੀ। ਏਪੀਐਨ ਲਾਈਵ ਅਨੁਸਾਰ ਸ਼ਹਿਰ ਦੇ ਪਾਟੀਦਾਰ ਸਮਾਜ ਨੇ ਐਸਡੀਐਮ ਮਨੀਸ਼ਾ ਵਾਸਕੇ ਨੂੰ ਮੰਗ ਪੱਤਰ ਸੌਂਪ ਕੇ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਅਜੇ ਤੱਕ ਚੋਰਾਂ ਦੀ ਪਛਾਣ ਨਹੀਂ ਹੋ ਸਕੀ ਹੈ।

Get the latest update about viral video, check out more about shiv mandir ratlam, ratlam, ratlam mp viral video & ratlam viral video

Like us on Facebook or follow us on Twitter for more updates.