Viral Video: ਨੋਇਡਾ ਦੀ ਹਾਈਡ ਸੁਸਾਇਟੀ 'ਚ ਭਿੜੇ ਰੈਜ਼ੀਡੈਂਟਸ ਤੇ ਗਾਰਡ, ਪ੍ਰਧਾਨਗੀ ਦੀਆਂ ਚੋਣਾਂ ਨੂੰ ਲੈ ਕੇ ਹੋਇਆ ਬਵਾਲ

ਨੋਇਡਾ ਦੇ ਹਾਈਡ ਪਾਰਕ ਸੋਸਾਇਟੀ ਵਿੱਚ ਉਸ ਵੇਲੇ ਬਵਾਲ ਖ੍ਹਾ ਹੋ ਗਿਆ ਜਦੋਂ ਸੁਸਾਇਟੀ 'ਚ ਦੋ ਧਿਰਾਂ ਆਪਸ ਚ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤੀ ਜਿਸ 'ਚ ਦੋ ਔਰਤਾਂ ਵੀ ਜ਼ਖਮੀ ਹੋ ਗਈਆਂ...

ਨੋਇਡਾ ਦੇ ਹਾਈਡ ਪਾਰਕ ਸੋਸਾਇਟੀ ਵਿੱਚ ਉਸ ਵੇਲੇ ਬਵਾਲ ਖ੍ਹਾ ਹੋ ਗਿਆ ਜਦੋਂ ਸੁਸਾਇਟੀ 'ਚ ਦੋ ਧਿਰਾਂ ਆਪਸ ਚ ਕੁੱਟਮਾਰ ਕਰਨਾ ਸ਼ੁਰੂ ਕਰ ਦਿੱਤੀ ਜਿਸ 'ਚ ਦੋ ਔਰਤਾਂ ਵੀ ਜ਼ਖਮੀ ਹੋ ਗਈਆਂ। ਸੁਸਾਇਟੀ ਦੇ 2 ਸੁਰੱਖਿਆ ਗਾਰਡਾਂ 'ਤੇ ਸੁਸਾਇਟੀ ਦੇ ਰਹਿਣ ਵਾਲੇ ਲੋਕਾਂ ਨਾਲ ਕੁੱਟਮਾਰ ਦੇ ਦੋਸ਼ ਲੱਗੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਸਾਰਾ ਮਾਮਲਾ ਥਾਣਾ ਸੈਕਟਰ 113 ਖੇਤਰ ਦਾ ਹੈ। ਹੁਣ ਪੁਲਿਸ ਸੀਸੀਟੀਵੀ ਅਤੇ ਵੀਡੀਓ ਦੀ ਮਦਦ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਸੁਸਾਇਟੀ ਦੇ ਲੋਕਾਂ ਨੇ ਇਸ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ 15 ਅਕਤੂਬਰ ਨੂੰ ਸੁਸਾਇਟੀ ਵਿੱਚ ਚੋਣਾਂ ਹੋਈਆਂ ਸਨ। ਇਸ ਵਿੱਚ 60 ਫੀਸਦੀ ਵੋਟਿੰਗ ਹੋਈ ਸੀ। 400 ਦੇ ਕਰੀਬ ਵੋਟਾਂ ਪਈਆਂ ਸਨ। ਇਸ ਸਬੰਧੀ ਵੀਰਵਾਰ ਦੇਰ ਰਾਤ ਸੋਸਾਇਟੀ ਵਿੱਚ ਇੱਕ ਏ.ਜੀ.ਐਮ. (ਸਾਲਾਨਾ ਜਰਨਲ ਮੀਟਿੰਗ) ਰੱਖੀ ਗਈ ਸੀ। ਇਸ ਦੌਰਾਨ ਇਥੇ ਮੌਜੂਦ ਗਾਰ੍ਡਸ ਵਲੋਂ ਮੀਟਿੰਗ ਦੀ ਇਜਾਜ਼ਤ ਲਈ ਪਰਚੇ ਮੰਗੇ ਗਏ। ਦੱਸਿਆ ਜਾ ਰਿਹਾ ਹੈ ਇਸ ਦੌਰਾਨ ਸੁਸਾਇਟੀ ਦੇ ਦੋ ਗਾਰਡਾਂ ਨੇ ਲੋਕਾਂ ਦੀ ਕੁੱਟਮਾਰ ਕੀਤੀ। ਲੜਾਈ ਵਿੱਚ ਦੋ ਔਰਤਾਂ ਨੂੰ ਸੱਟਾਂ ਲੱਗੀਆਂ।  
ਜਾਣਕਾਰੀ ਮੁਤਾਬਿਕ ਹਾਈਡ ਪਾਰਕ ਸੋਸਾਇਟੀ 'ਚ ਏ.ਓ.ਏ. ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਪਹਿਲਾਂ ਤੋਂ ਹੀ ਦੋ ਧਿਰਾਂ 'ਚ ਝਗੜਾ ਚੱਲ ਰਿਹਾ ਸੀ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਿਕ ਇਸ ਕੁੱਟਮਾਰ 'ਚ ਦੋ ਧਿਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ 'ਚ ਪੁਸ਼ਪੇਂਦਰ ਅਤੇ ਦਿਨੇਸ਼ ਨੇਗੀ ਦਾ ਪੱਖ ਹੈ। ਇਸ ਮਾਮਲੇ 'ਚ ਪੀੜਤ ਧਿਰ ਦੀ ਸ਼ਿਕਾਇਤ 'ਤੇ ਦੋਵੇਂ ਮੁਲਜ਼ਮ ਗਾਰਡਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ 'ਚ ਲੈ ਕੇ ਹੋਰ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸੁਸਾਇਟੀ 'ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ।

ਸੋਸਾਇਟੀ ਦੇ ਲੋਕਾਂ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਵਾਲੀ ਸੁਰੱਖਿਆ ਏਜੰਸੀ ਨੂੰ ਹਟਾ ਦਿੱਤਾ ਗਿਆ ਹੈ। ਰਾਤ ਸਮੇਂ ਸੁਰੱਖਿਆ ਲਈ ਨਵੀਂ ਏਜੰਸੀ ਰੱਖੀ ਗਈ ਹੈ। ਫਿਲਹਾਲ ਸੁਸਾਇਟੀ ਦਾ ਮਾਹੌਲ ਸ਼ਾਂਤ ਹੈ, ਇੱਥੇ ਪੁਲਿਸ ਤਾਇਨਾਤ ਹੈ।

Get the latest update about ViralVideo, check out more about noidapolice, Noida, SocialMedia & ResidentialSociety

Like us on Facebook or follow us on Twitter for more updates.