ਅੱਜ ਲੁੱਟਮਾਰ ਕਰਨ ਵਾਲਿਆਂ ਦੇ ਹੋਂਸਲੇ ਇਸ ਹੱਦ ਤੱਕ ਵੱਧ ਚੁਕੇ ਹਨ ਕਿ ਉਹ ਨਿਤ ਨਵੇਂ ਢੰਗ ਨਾਲ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ। ਅਜਿਹਾ ਹੀ ਇਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਸੋਚ 'ਚ ਪੈ ਗਏ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਸਮਝ ਜਾਓਗੇ ਕਿ ਫਾਟਕ 'ਤੇ ਤੁਹਾਡਾ ਮੋਬਾਈਲ ਕਿਵੇਂ ਚੋਰੀ ਹੋ ਸਕਦਾ ਹੈ।
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਫਾਟਕ ਬੰਦ ਹੈ। ਲੋਕਾਂ ਦੀ ਭੀੜ ਟਰੇਨ ਦੇ ਲੰਘਣ ਦੀ ਉਡੀਕ ਕਰ ਰਹੀ ਹੈ। ਇਕ ਵਿਅਕਤੀ ਰੇਲਵੇ ਫਾਟਕ ਖੁੱਲ੍ਹਣ ਦਾ ਇੰਤਜ਼ਾਰ 'ਚ ਆਪਣੀ ਬਾਈਕ 'ਤੇ ਬੈਠ ਕੇ ਆਰਾਮ ਨਾਲ ਫੋਨ 'ਤੇ ਗੱਲ ਕਰ ਰਿਹਾ ਹੈ, ਇਸ ਦੌਰਾਨ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਕਾਲੀ ਟੋਪੀ ਪਾਈ ਇਕ ਵਿਅਕਤੀ ਉਸ ਦੇ ਨੇੜੇ ਆਇਆ ਅਤੇ ਉਸ ਨੂੰ ਦੇਖ ਕੇ ਉਸ ਦਾ ਮੋਬਾਈਲ ਖੋਹ ਕੇ ਟਰੈਕ ਦੇ ਦੂਜੇ ਪਾਸੇ ਭੱਜ ਗਿਆ।। ਹੈਰਾਨੀ ਦੀ ਗੱਲ ਹੈ ਕਿ ਜਦੋਂ ਕੋਈ ਵਿਅਕਤੀ ਮੋਬਾਈਲ ਚੋਰ ਦੇ ਮਗਰ ਭੱਜਦਾ ਹੈ ਤਾਂ ਉਸ ਦੇ ਵਿਚਕਾਰ ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਆ ਜਾਂਦੀ ਹੈ ਅਤੇ ਆਦਮੀ ਨੂੰ ਨਾ ਚਾਹੁੰਦੇ ਹੋਏ ਵੀ ਉੱਥੇ ਰੁਕਣਾ ਪੈਂਦਾ ਹੈ।
ਇਸ ਵੀਡੀਓ ਦੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਕਈ ਯੂਜ਼ਰਸ ਇਕ ਪਾਸੇ ਇਸ ਵੀਡੀਓ ਨੂੰ ਸਕ੍ਰਿਪਟਿਡ ਦਸ ਰਹੇ ਹਨ। ਉਥੇ ਹੀ ਕੁਝ ਨੇ ਕਿਹਾ ਕਿ ਇਸ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਬਣਾਇਆ ਗਿਆ ਹੈ।
Get the latest update about railway crossing, check out more about viral, social media viral, railway crossing viral video & robbery
Like us on Facebook or follow us on Twitter for more updates.