Viral Video: ਪ੍ਰਯਾਗਰਾਜ 'ਚ ਬੰਦੂਕ ਦੀ ਨੋਕ 'ਤੇ ਅਨੌਖੀ ਲੁੱਟ, ਮੋਬਾਇਲ, WIFI ਰਾਊਟਰ ਚੁੱਕ ਫਰਾਰ ਹੋਏ ਬਦਮਾਸ਼

25 ਸਤੰਬਰ ਨੂੰ ਵਾਪਰੀ ਇਸ ਘਟਨਾ 'ਚ ਤਿੰਨ ਬਦਮਾਸ਼ ਬੰਦੂਕ ਦੀ ਨੋਕ 'ਤੇ ਬੈਂਕ ਸੁਵਿਧਾ ਕੇਂਦਰ 'ਚ ਦਾਖਲ ਹੁੰਦੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਫਰਾਰ ਹੋ ਗਏ...

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਇੱਕ ਅਜੀਬ ਤਰ੍ਹਾਂ ਦੀ ਚੋਰੀ ਕੀਤੀ। ਇਥੇ ਇੱਕ ਬੈਂਕ 'ਚ ਬਦਮਾਸ਼ ਨੇ ਬੈਂਕ ਦੀਆਂ ਸਹੂਲਤਾਂ ਨੂੰ ਹੀ ਲੁੱਟ ਲਿਆ, ਜਿਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 25 ਸਤੰਬਰ ਨੂੰ ਵਾਪਰੀ ਇਸ ਘਟਨਾ 'ਚ ਤਿੰਨ ਬਦਮਾਸ਼ ਬੰਦੂਕ ਦੀ ਨੋਕ 'ਤੇ ਬੈਂਕ ਸੁਵਿਧਾ ਕੇਂਦਰ 'ਚ ਦਾਖਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਫਰਾਰ ਹੋ ਗਏ।


ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਲੋਕ ਬੈਂਕ ਸੁਵਿਧਾ ਕੇਂਦਰ ਵਿੱਚ ਦਾਖਲ ਹੋਏ। ਇਨ੍ਹਾਂ ਬਦਮਾਸ਼ਾਂ ਵਿਚੋਂ ਇੱਕ ਨੇ ਹੈਲਮੇਟ ਪਾਇਆ ਹੋਇਆ ਹੈ। ਪਹਿਲਾਂ ਤਾਂ ਉਹ ਆਮ ਗ੍ਰਾਹਕਾਂ ਵਾਂਗ ਵਰਤਾਵ ਕਰਦੇ ਹਨ ਪਰ ਕੁਝ ਹੀ ਸਕਿੰਟਾਂ ਵਿੱਚ ਉਨ੍ਹਾਂ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਆਪਣੀ ਜੇਬ ਵਿੱਚੋਂ ਬੰਦੂਕ ਕੱਢਦਾ ਹੈ ਅਤੇ ਕਰਮਚਾਰੀਆਂ ਕੋਲ ਪਹੁੰਚ ਉਸ ਦੀ ਕੁੱਟਮਾਰ ਕਰਦਾ ਹੈ। ਇਸ 'ਚ ਇਕ ਹੋਰ ਵਿਅਕਤੀ ਵੀ ਪਿਸਤੌਲ ਲੈ ਕੇ ਅੰਦਰ ਦਾਖਲ ਹੋ ਜਾਂਦਾ ਹੈ ਅਤੇ ਉਸ ਥਾਂ ਤੇ ਪਏ ਮੋਬਾਇਲ, ਇੰਟਰਨੈੱਟ ਰਾਊਟਰ WiFI ਅਤੇ ਨਕਦੀ ਲੈ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਇਹ ਲੁੱਟ ਵਾਰਦਾਤ ਪ੍ਰਯਾਗਰਾਜ ਦੇ 'ਬੈਂਕ ਆਫ ਬੜੌਦਾ' ਦੇ ਇਕ ਸੁਵਿਧਾ ਕੇਂਦਰ ਦੀ ਹੈ। ਕੇਂਦਰ ਦੇ ਡਾਇਰੈਕਟਰ ਜ਼ੈਦ ਅੰਸਾਰੀ ਨੇ ਮੌਇਮਾ ਥਾਣੇ ਵਿੱਚ ਘਟਨਾ ਦੀ ਰਿਪੋਰਟ ਦਰਜ ਕਰਵਾਈ ਹੈ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Get the latest update about prayagrajpol, check out more about Uppolice, , dgpup & prayagraj Violence

Like us on Facebook or follow us on Twitter for more updates.