Viral Video: ਲੁਧਿਆਣਾ 'ਚ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼, ਔਰਤ ਨੇ ਬਹਾਦਰੀ ਨਾਲ ਬਦਮਾਸ਼ਾਂ ਨਾਲ ਲਈ ਟੱਕਰ

ਘਟਨਾ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਦੇ ਪੀਰਖਾਨਾ ਰੋਡ 'ਤੇ ਵਾਪਰੀ ਹੈ ਜਿਥੇ ਔਰਤ ਦੀ ਦਲੇਰੀ ਨੇ ਉਸ ਨੂੰ ਚੇਨ ਸਨੈਚਿੰਗ ਦਾ ਸ਼ਿਕਾਰ ਹੋਣ ਤੋਂ ਬਚਾਅ ਲਿਆ

ਪੰਜਾਬ 'ਚ ਹਰ ਦਿਨ ਵੱਧ ਰਹੀਆਂ ਲੁੱਟ ਖੂਹ ਦੀਆਂ ਵਾਰਦਾਤਾਂ ਦੇ ਵਿਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਲੁਧਿਆਣਾ ਵਾਸੀਆਂ ਨੂੰ ਦਹਿਸ਼ਤ 'ਚ ਪਾ ਦਿੱਤਾ ਹੈ। ਲੁਧਿਆਣਾ ਦੀ ਇੱਕ ਵਾਇਰਲ ਵੀਡੀਓ ਜਿਸ ਵਿੱਚ ਇੱਕ ਔਰਤ ਨੂੰ ਉਸਦੀ ਚੇਨ ਖੋਹਣ ਆਏ ਬਦਮਾਸ਼ਾਂ ਨਾਲ ਲੜਦੇ ਦੇਖਿਆ ਜਾ ਸਕਦਾ ਹੈ। ਇਸ ਬਹਾਦਰ ਔਰਤ ਦੀ ਬਹਾਦਰੀ ਇਲਾਕੇ ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਘਟਨਾ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਖੰਨਾ ਦੇ ਪੀਰਖਾਨਾ ਰੋਡ 'ਤੇ ਵਾਪਰੀ ਹੈ ਜਿਥੇ ਔਰਤ ਦੀ ਦਲੇਰੀ ਨੇ ਉਸ ਨੂੰ ਚੇਨ ਸਨੈਚਿੰਗ ਦਾ ਸ਼ਿਕਾਰ ਹੋਣ ਤੋਂ ਬਚਾਅ ਲਿਆ। ਵਾਇਰਲ ਹੋਈ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਗਲੀ 'ਚ ਭਜਦੀ ਇਸ ਔਰਤ ਤੋਂ ਬਦਮਾਸ਼ਾਂ ਨੂੰ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਇਹ ਔਰਤ ਚੇਨ ਸਨੈਚਰਾਂ ਨੂੰ ਫੜਦੇ ਦਿਖਾਈ ਦੇ ਰਹੀ ਹੈ। ਬਦਮਾਸ਼ਾਂ ਨੇ ਇਸ ਔਰਤ ਤੋਂ ਚੇਨ ਖੋਹਣ ਦੀ ਕੋਸ਼ਿਸ਼ ਚ ਇਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਚ ਉਹ ਜ਼ਖਮੀ ਹੋ ਗਈ। ਇਹ ਬਦਮਾਸ਼ਾਂ ਦੀ ਇਹ ਕੋਸ਼ਿਸ਼ ਨੂੰ ਇਸ ਔਰਤ ਦੀ ਬਹਾਦਰੀ ਨੇ ਨਾਕਾਮ ਕਰ ਦਿੱਤਾ।  
ਸੀਸੀਟੀਵੀ ਤੋਂ ਪਤਾ ਚੱਲਦਾ ਹੈ ਕਿ ਦੋ ਬਾਈਕ ਸਵਾਰ ਬਦਮਾਸ਼ ਪੀੜਤਾ ਦੀ ਸਕੂਟੀ ਦੇ ਨੇੜੇ ਆਏ ਅਤੇ ਉਸ ਦੀ ਚੇਨ ਖੋਹਣ ਦੀ ਕੋਸ਼ਿਸ਼ ਕਰਦੇ ਹੋਏ ਟਕਰਾ ਗਏ। ਔਰਤ ਨੇ ਕਰੀਬ 10 ਮਿੰਟ ਤੱਕ ਲੁਟੇਰਿਆਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ। ਝੜਪ ਦੌਰਾਨ ਬਾਈਕ ਸਵਾਰ ਔਰਤ ਨੂੰ ਖਿੱਚ ਕੇ ਲੈ ਗਏ ਪਰ ਉਸ ਨੇ ਉਨ੍ਹਾਂ ਨੂੰ ਨਹੀਂ ਛੱਡਿਆ ਅਤੇ ਸਾਰੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਘਰਾਂ ਦੇ ਲੋਕ ਬਾਹਰ ਆ ਗਏ ਅਤੇ ਉਸ ਦੀ ਮਦਦ ਕੀਤੀ।

ਪੀੜਤਾ ਦੀ ਪਛਾਣ ਮੀਨੂੰ ਵਜੋਂ ਹੋਈ ਹੈ, ਜੋ ਕਿ ਅਧਿਆਪਕਾ ਹੈ ਅਤੇ ਪੁਲਿਸ ਨੇ ਦੱਸਿਆ ਕਿ ਉਹ ਆਪਣੇ ਬੱਚੇ ਸਮੇਤ ਸਕੂਟਰ 'ਤੇ ਘਰ ਵਾਪਸ ਆ ਰਹੀ ਸੀ ਅਤੇ ਜਿਵੇਂ ਹੀ ਉਹ ਆਪਣੇ ਘਰ ਦੇ ਕੋਲ ਰੁਕੀ ਤਾਂ ਕਿਧਰੇ ਤੋਂ ਆਏ ਬਾਈਕ ਸਵਾਰਾਂ ਨੇ ਉਸ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਤੁਰੰਤ ਬਾਈਕ ਸਵਾਰ ਨੂੰ ਫੜ ਲਿਆ। ਪੂਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਬਦਮਾਸ਼ਾਂ ਦੀ ਭਾਲ ਜਾਰੀ ਹੈ।

Get the latest update about LUDHIANA CCTV, check out more about LUDHIANA VIRAL VIDEO, LUDHIANA KHANNA CHAIN SNATCHING, PUNJAB NEWS UPDATE & LUDHIANA VIRAL VIDEO

Like us on Facebook or follow us on Twitter for more updates.