Viral Video: ਯੂਪੀ ਫਿਰ ਹੋਇਆ ਸ਼ਰਮਸਾਰ, ਸਹਾਰਨਪੁਰ ਦੇ ਵੀਮਰਾਵ ਸਟੇਡੀਅਮ 'ਚ ਖਿਡਾਰੀਆਂ ਨੂੰ ਦਿੱਤਾ ਗਿਆ ਟਾਇਲਟ 'ਚ ਰੱਖਿਆ ਖਾਣਾ

ਜਾਣਕਾਰੀ ਮੁਤਾਬਿਕ ਇਹ ਘਟਨਾ 16 ਸਤੰਬਰ ਨੂੰ ਯੂਪੀ ਦੇ ਸਹਿਰਨਪੁਰ ਦੇ ਵੀਮਰਾਵ ਸਟੇਡੀਅਮ 'ਚ ਵਾਪਰੀ ਸੀ ਜਿਥੇ ਯੂਪੀ ਕਬੱਡੀ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਸਬ ਜੂਨੀਅਰ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ 16 ਤੋਂ 18 ਸਤੰਬਰ ਤੱਕ ਖੇਡ ਸਟੇਡੀਅਮ ਵਿੱਚ ਹੋਣਾ ਸੀ...

ਇਹ ਵੀਡੀਓ ਹਾਲ ਹੀ 'ਚ ਵਾਇਰਲ ਹੋਇਆ ਹੈ ਜਿਥੇ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਟਾਇਲਟ 'ਚ ਰਖਵਾਇਆ ਗਿਆ। ਇਹ ਵੀਡੀਓ ਯੂਪੀ ਦੇ ਸਹਾਰਨਪੁਰ ਦੇ ਵੀਮਰਾਵ ਸਟੇਡੀਅਮ ਦਾ ਹੈ, ਜਿਥੇ ਖੇਡ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਸਟੇਡੀਅਮ 'ਚ ਲਗਭਗ 300 ਕਬੱਡੀ ਪਲੇਅਰਸ ਸਬ-ਜੂਨੀਅਰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਆਏ ਸਨ। ਜਦੋਂ ਖਿਡਾਰੀਆਂ ਨੂੰ ਇਹ ਖਾਣਾ ਦਿੱਤਾ ਗਿਆ ਤਾਂ ਉਸ ਜਗ੍ਹਾ ਤੇ ਮੌਜੂਦ ਲੋਕਾਂ ਵਲੋਂ ਇਸ ਦਾ ਵੀਡੀਓ ਬਣਾ ਲਿਆ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਖੇਡ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ।
 
ਜਾਣਕਾਰੀ ਮੁਤਾਬਿਕ ਇਹ ਘਟਨਾ 16 ਸਤੰਬਰ ਨੂੰ ਯੂਪੀ ਦੇ ਸਹਾਰਨਪੁਰ ਦੇ ਵੀਮਰਾਵ ਸਟੇਡੀਅਮ 'ਚ ਵਾਪਰੀ ਸੀ ਜਿਥੇ ਯੂਪੀ ਕਬੱਡੀ ਐਸੋਸੀਏਸ਼ਨ ਵੱਲੋਂ ਸੂਬਾ ਪੱਧਰੀ ਸਬ ਜੂਨੀਅਰ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ 16 ਤੋਂ 18 ਸਤੰਬਰ ਤੱਕ ਖੇਡ ਸਟੇਡੀਅਮ ਵਿੱਚ ਹੋਣਾ ਸੀ। ਇਸ ਵਿੱਚ ਭਾਗ ਲੈਣ ਲਈ 17 ਡਵੀਜ਼ਨਾਂ ਅਤੇ ਇੱਕ ਸਪੋਰਟਸ ਹੋਸਟਲ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ। ਇਸ ਵਿੱਚ 300 ਦੇ ਕਰੀਬ ਖਿਡਾਰੀ ਸਨ। ਖਿਡਾਰੀਆਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਸਟੇਡੀਅਮ ਵਿੱਚ ਹੀ ਕੀਤਾ ਗਿਆ ਸੀ। 


16 ਸਤੰਬਰ ਨੂੰ ਦੁਪਹਿਰ ਦੇ ਖਾਣੇ ਲਈ ਸਟੇਡੀਅਮ ਪ੍ਰਬੰਧਕਾਂ ਵਲੋਂ ਇਹਨਾਂ ਖਿਡਾਰੀਆਂ ਦੇ ਲਈ ਸਵੀਮਿੰਗ ਪੂਲ ਵਿੱਚ ਲੰਚ ਬਣਾਇਆ ਗਿਆ ਅਤੇ ਇਸਨੂੰ ਟਾਇਲਟ ਵਿੱਚ ਰਖਵਾ ਦਿੱਤਾ ਗਿਆ। ਇਸ ਤੋਂ ਬਾਅਦ ਜੋ ਵੀਡੀਓ ਸਾਹਮਣੇ ਆਈ ਉਸ 'ਚ ਟਾਇਲਟ 'ਚ ਚੌਲ ਅਤੇ ਪੁੜੀਆਂ ਟਾਇਲਟ 'ਚ ਰੱਖੀਆਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਟਾਇਲਟ ਦੀਆਂ ਸੀਟਾਂ ਖੁੱਲ੍ਹੀਆਂ ਹਨ। ਇਸ ਹਰਕਤ ਨੂੰ ਜਦੋਂ ਕਈ ਖਿਡਾਰੀਆਂ ਨੇ ਦੇਖਿਆ ਤਾਂ ਉਹ ਖਿਡਾਰੀਆਂ ਗੁੱਸੇ 'ਚ ਆ ਗਏ। ਉਸ ਨੇ ਦੁਪਹਿਰ ਦੇ ਖਾਣੇ ਤੋਂ ਇਨਕਾਰ ਕਰ ਦਿੱਤਾ। ਖਿਡਾਰੀਆਂ ਨੇ ਸਬਜ਼ੀ, ਸਲਾਦ ਅਤੇ ਰਾਇਤਾ ਖਾ ਕੇ ਆਪਣਾ ਢਿੱਡ ਭਰਿਆ। ਟਾਇਲਟ 'ਚ ਨਾ ਸਿਰਫ ਖਾਣਾ ਰੱਖਿਆ ਗਿਆ, ਸਗੋਂ ਲੰਚ ਕਰਨ ਤੋਂ ਬਾਅਦ ਵੀ ਸਟੇਡੀਅਮ ਦੇ ਹੋਰ ਖਿਡਾਰੀ ਟਾਇਲਟ ਦੀ ਵਰਤੋਂ ਕਰ ਰਹੇ ਸਨ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਕੁਝ ਕੁੜੀਆਂ ਆਪਣੀਆਂ ਪਲੇਟਾਂ 'ਤੇ ਇੱਥੋਂ ਖਾਣਾ ਚੁੱਕ ਆਪਣੀਆਂ ਪਲੇਟਾਂ 'ਚ ਰੱਖ ਰਹੀਆਂ ਹਨ। 
ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਖੇਡ ਅਧਿਕਾਰੀ ਅਨੀਮੇਸ਼ ਸਕਸੈਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਹਾਰਨਪੁਰ ਸਟੇਡੀਅਮ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸੇ ਲਈ ਇੱਥੇ ਕੋਈ ਥਾਂ ਨਹੀਂ ਸੀ। ਖੁੱਲ੍ਹੇ ਵਿਚ ਖਾਣਾ ਤਿਆਰ ਕੀਤਾ ਜਾ ਰਿਹਾ ਸੀ। ਬਰਸਾਤ ਕਾਰਨ ਖਾਣਾ ਪਖਾਨੇ ਵਿੱਚ ਹੀ ਰੱਖਿਆ ਹੋਇਆ ਸੀ। ਚੌਲ ਵੀ ਖਰਾਬ ਹੋ ਗਏ, ਜੋ ਵਾਪਸ ਕਰ ਦਿੱਤੇ ਗਏ। ਡੀਐਮ ਨੇ ਜਾਂਚ ਦੇ ਹੁਕਮ ਦਿੱਤੇ ਹਨ। ਏਡੀਐਮ ਰਜਨੀਸ਼ ਮਿਸ਼ਰਾ 3 ਦਿਨਾਂ ਵਿੱਚ ਜਾਂਚ ਰਿਪੋਰਟ ਸੌਂਪਣਗੇ।  

Get the latest update about UPs Saharanpur viral video, check out more about UPs Saharanpur stadium players, UPs Saharanpur players viral video, up saharanpur & UPs Saharanpur players

Like us on Facebook or follow us on Twitter for more updates.