Viral Video: ਸੈਲੂਨ ਜਾਣ ਤੋਂ ਪਹਿਲਾਂ ਸਾਵਧਾਨ, ਦੇਖੋਂ ਕਿਵੇਂ ਭਿਆਨਕ ਅੱਗ ਦਾ ਸ਼ਿਕਾਰ ਹੋਏ ਇਹ ਨੌਜਵਾਨ

ਇੱਕ ਫੇਸਬੁੱਕ ਪੇਜ ਦੇ ਅਨੁਸਾਰ ਇਹ ਘਟਨਾ ਬੰਗਲਾਦੇਸ਼ ਦੇ ਨਾਰਾਇਣਗੰਜ ਖੇਤਰ ਦੇ ਕਚਪੁਰ ਵਿੱਚ ਵਾਪਰੀ ਸੀ

ਅੱਜ ਦੇ ਸਮੇਂ ਅਸੀਂ ਕਈ ਇਲੈਕਟ੍ਰੋਨਿਕ ਚੀਜ਼ਾਂ ਨਾਲ ਘਿਰੇ ਹੋਏ ਹਨ। ਜਿਨ੍ਹਾਂ ਦੀ ਵਰਤੋਂ ਅਸੀਂ ਹਰ ਦਿਨ ਕਰਦੇ ਹਨ ਖਾਸ ਤੌਰ ਤੇ ਨੌਜਵਾਨ ਜੋ ਕਿ ਡਰਾਇਰ, ਸਟੇਟਨਰ ਆਦਿ ਦੀ ਵਰਤੋਂ ਕਰਦੇ ਹਨ। ਇਹ ਇਲੈਕਟ੍ਰੋਨਿਕ ਪ੍ਰੋਡਕਟ ਕਿੰਨੇ ਖਤਰਨਾਕ ਹੋ ਸਕਦੇ ਹਨ ਇਸ ਦਾ ਅੰਦਾਜ਼ਾ ਇਸ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਹਾਲ੍ਹੀ 'ਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ 'ਚ ਇੱਕ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ ਇਥੇ ਇਕ ਸੈਲੂਨ ਅਚਾਨਕ ਹੀ ਅੱਗ ਦੇ ਭਾਂਬੜ 'ਚ ਬਦਲ ਗਿਆ।  

ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਨਾਈ ਨੂੰ ਇੱਕ ਗਾਹਕ 'ਤੇ ਹੇਅਰ ਡਰਾਇਰ ਦੀ ਵਰਤੋਂ ਕਰਦਿਆਂ ਦਿਖਾਇਆ ਗਿਆ ਹੈ। ਹਾਲਾਂਕਿ, ਜਿਵੇਂ ਹੀ ਨਾਈ ਹੇਅਰ ਡਰਾਇਰ ਨੂੰ ਚਾਲੂ ਕਰਦਾ ਹੈ, ਤਾਂ ਸਭ ਪਾਸੇ ਅੱਗ ਦਾ ਇੱਕ ਗੁਬਾਰ ਜਿਹਾ ਨਜ਼ਰ ਆਉਂਦਾ ਹੈ। ਜਿਸ 'ਚ ਚਪੇਟ 'ਚ ਨਾਈ ਤੇ ਗ੍ਰਾਹਕ ਆ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਦਿਆਂ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੀਡੀਓ 'ਚ ਦੇਖਿਆ ਗਿਆ ਕਿ ਸੈਲੂਨ 'ਚ ਹਨੇਰਾ ਹੋ ਜਾਂਦਾ ਹੈ ਤੇ ਸਮਾਨ ਨੂੰ ਅੱਗ ਲਗੀ ਦਿਖਾਈ ਦਿੰਦੀ ਹੈ। ਇਸ ਹਾਦਸੇ ਦੇ ਕਾਰਨ ਦੋਨੋ ਨੌਜਵਾਨ ਗੰਭੀਰ ਜਖ਼ਮੀ ਹੋ ਗਏ ਹਨ।  

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਹ ਵੀ ਕਹਿ ਰਹੇ ਹਨ ਕਿ ਗੈਸ ਲੀਕ ਹੋਣ ਕਾਰਨ ਲੱਗੀ ਹੋ ਸਕਦੀ ਹੈ, ਖਾਸ ਤੌਰ 'ਤੇ AC ਗੈਸ ਲੀਕ ਹੋਣ ਕਾਰਨ। ਇੱਕ ਫੇਸਬੁੱਕ ਪੇਜ ਦੇ ਅਨੁਸਾਰ ਇਹ ਘਟਨਾ ਬੰਗਲਾਦੇਸ਼ ਦੇ ਨਾਰਾਇਣਗੰਜ ਖੇਤਰ ਦੇ ਕਚਪੁਰ ਵਿੱਚ ਵਾਪਰੀ ਸੀ ਅਤੇ ਸੀਸੀਟੀਵੀ ਟਾਈਮ ਸਟੈਂਪ ਦੇ ਅਨੁਸਾਰ 10 ਜੁਲਾਈ, 2022 ਨੂੰ ਵਾਪਰੀ ਸੀ। 

Get the latest update about saloon fire video, check out more about hair dryer fire, viral video saloon fire, viral video & hair dryer fire video

Like us on Facebook or follow us on Twitter for more updates.