Viral Video: 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਦੇਖੋ ਕਿਵੇਂ ਪਲੇਟਫਾਰਮ ਅਤੇ ਟ੍ਰੈਕ ਵਿਚਕਾਰ ਡਿੱਗੇ ਵਿਅਕਤੀ ਦੀ ਬਚੀ ਜ਼ਿੰਦਗੀ

ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਭਰਥਾਣਾ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਰੇਲਵੇ ਪਲੇਟਫਾਰਮ ਅਤੇ ਪਟੜੀ ਦੇ ਵਿਚਕਾਰ ਡਿੱਗ ਜਾਂਦਾ ਹੈ

ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕਿਸਮਤ ਨਾਲ ਹੁੰਦੀ ਹੈ ਤਾਂ ਕੋਈ ਕੁਝ ਨਹੀਂ ਵਿਗਾੜ ਸਕਦਾ ਹੈ, ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਨ੍ਹਾਂ ਸਤਰਾਂ ਤੇ ਯਕੀਨ ਹੋ ਜਾਵੇਗਾ 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'।

ਸੋਸ਼ਲ ਮੀਡੀਆ 'ਤੇ ਇਕ ਹੈਰਾਨ ਕਰਨ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਭਰਥਾਣਾ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਰੇਲਵੇ ਪਲੇਟਫਾਰਮ ਅਤੇ ਪਟੜੀ ਦੇ ਵਿਚਕਾਰ ਡਿੱਗ ਜਾਂਦਾ ਹੈ ਅਤੇ ਉਸ ਉਤੋਂ 17 ਕੋਚ ਦੀ ਟ੍ਰੇਨ ਲੰਘ ਜਾਂਦੀ ਹੈ। ਪਰ ਖੁਸ਼ਕਿਸਮਤੀ ਨਾਲ ਉਸ ਦੀ ਜਾਨ ਬਚ ਜਾਂਦੀ ਹੈ। ਜਦੋਂ ਪੂਰੀ ਟ੍ਰੇਨ ਉਸ ਦੇ ਉਪਰੋਂ ਲੰਘ ਜਾਂਦੀ ਹੈ ਤਾਂ ਉਹ ਬਹੁਤ ਅਰਾਮ ਨਾਲ ਉੱਠਦਾ ਹੈ ਅਤੇ ਹੱਥ ਜੋੜ ਸ਼ੁਕਰਾਨਾ ਕਰਦਾ ਹੈ।    
ਇਹ ਵੀਡੀਓ ਕੱਲ ਪੱਤਰਕਾਰ ਰਵੀਸ਼ ਰੰਜਨ ਸ਼ੁਕਲਾ ਦੁਆਰਾ ਪੋਸਟ ਕੀਤੀ ਗਈ ਸੀ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਵੀ ਉੱਥੇ ਮੌਜੂਦ ਸਨ। ਵੀਡੀਓ ਟਵੀਟ 'ਚ ਉਨ੍ਹਾਂ ਲਿਖਿਆ, ''ਅੱਜ ਸਵੇਰੇ 9 ਵਜੇ ਭਰਥਾਣਾ ਰੇਲਵੇ ਸਟੇਸ਼ਨ 'ਤੇ ਭੂਰਾ ਸਿੰਘ ਨਾਂ ਦਾ ਯਾਤਰੀ ਜਲਦਬਾਜ਼ੀ ਕਾਰਨ ਪਟੜੀ 'ਤੇ ਡਿੱਗ ਗਿਆ। ਇਕ ਇੰਟਰਸਿਟੀ ਟਰੇਨ ਉਨ੍ਹਾਂ ਦੇ ਉਪਰੋਂ ਲੰਘ ਗਈ। ਖੁਸ਼ਕਿਸਮਤੀ ਨਾਲ ਉਹ ਬਚ ਗਿਆ, ਇਨ੍ਹਾਂ ਘਟਨਾਵਾਂ ਦਾ ਸਬਕ ਇਹ ਹੈ ਕਿ ਜ਼ਿੰਦਗੀ ਤੁਹਾਡੀ ਹੈ, ਰੇਲ ਦੀ ਨਹੀਂ..."

ਨੇਟੀਜ਼ਨ ਹੁਣ ਇਸ ਘਟਨਾ ਨੂੰ ਲੈ ਕੇ ਵੱਖ ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ, ਜਿੱਥੇ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਖੁਸ਼ਕਿਸਮਤ ਕਿਹਾ ਜਦੋਂ ਕਿ ਦੂਸਰੇ ਉਸਦੀ ਗ੍ਰਿਫਤਾਰੀ ਲਈ ਕਹਿ ਰਹੇ ਸਨ। ਕਿਉਂਕਿ ਕਈ ਲੋਕਾਂ ਨੂੰ ਵੀਡੀਓ ਦੇਖਣ ਤੋਂ ਬਾਅਦ ਲਗਿਆ ਕਿ ਉਹ ਵਿਅਕਤੀ ਜਾਨ ਬੁਝ ਕੇ ਇਸ ਪਟਰੀ ਦੇ ਵਿਚਕਾਰ ਡਿੱਗਾ ਸੀ।  

Get the latest update about TRAIN VIRAL VIDEO, check out more about VIRAL TWEETS, INDIA NEWS, INDIA NEWS LIVE & VIRAL VIDEO

Like us on Facebook or follow us on Twitter for more updates.