Viral Video: ਮੁੰਬਈ ਪੁਲਿਸ ਦੇ 'ਉਮੰਗ 2022' ਪ੍ਰੋਗਰਾਮ 'ਚ ਸ਼ਹਿਨਾਜ਼ ਗਿੱਲ ਦੀ ਪਹਿਲੀ ਲਾਈਵ ਪਰਫਾਰਮੈਂਸ ਨੇ ਪਾਈ ਧਮਾਲ

ਮੁੰਬਈ ਪੁਲਿਸ ਨੂੰ ਸਮਰਪਿਤ ਹਰ ਸਾਲ ਕਰਵਾਈ ਜਾਣ ਵਾਲਾ ਮਨੋਰੰਜਨ ਪ੍ਰੋਗਰਾਮ ਐਤਵਾਰ ਨੂੰ ਕਰਵਾਇਆ ਗਿਆ। ਜਿਸ 'ਚ ਬਾਲੀਵੁੱਡ ਅਤੇ ਟੈਲੀਵਿਜ਼ਨ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਸ਼ਾਹਰੁਖ ਖਾਨ ਇਸ ਪ੍ਰੋਗਰਾਮ ਦੇ ਹਾਈਲਾਈਟ ਸਨ, ਇਸ ਤੋਂ ਵੀ ਜਿਆਦਾ ਚਰਚਾ ਰਹੀ ਸ਼ਹਿਨਾਜ਼ ਗਿੱਲ ਦੀ...

ਮੁੰਬਈ ਪੁਲਿਸ ਨੂੰ ਸਮਰਪਿਤ ਹਰ ਸਾਲ ਕਰਵਾਇਆ ਜਾਣ ਵਾਲਾ ਮਨੋਰੰਜਨ ਪ੍ਰੋਗਰਾਮ ਐਤਵਾਰ ਨੂੰ ਕਰਵਾਇਆ ਗਿਆ। ਜਿਸ 'ਚ ਬਾਲੀਵੁੱਡ ਅਤੇ ਟੈਲੀਵਿਜ਼ਨ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਸ਼ਾਹਰੁਖ ਖਾਨ ਇਸ ਪ੍ਰੋਗਰਾਮ ਦੇ ਹਾਈਲਾਈਟ ਸਨ, ਪਰ ਇਸ ਤੋਂ ਵੀ ਜਿਆਦਾ ਚਰਚਾ ਰਹੀ ਸ਼ਹਿਨਾਜ਼ ਗਿੱਲ ਦੀ, ਜਿਸ ਨੇ ਉਮੰਗ 2022 ਪ੍ਰੋਗਰਾਮ 'ਚ ਪਹਿਲੀ ਵਾਰ ਪਰਫਾਰਮੈਂਸ ਦਿੱਤੀ ਤੇ ਹਰ ਇੱਕ ਦਾ ਦਿੱਲ ਜਿੱਤ ਲਿਆ। ਸ਼ਹਿਨਾਜ਼ ਗਿੱਲ ਨੇ ਗਾਣੇ ਨੱਚ ਪੰਜਾਬਣ ਤੇ ਸਾਰੇ ਸਿਤਾਰੀਆ ਨੂੰ ਵੀ ਆਪਣੇ ਨਾਲ ਡਾਂਸ ਕਰਵਾਇਆ। ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। 

ਸ਼ਾਹਨਾਜ਼ ਗਿੱਲ ਨੇ ਉਮੰਗ 2022 'ਤੇ ਆਪਣੀ ਪਰਫਾਰਮੈਂਸ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ। ਸ਼ਹਿਨਾਜ਼ ਗਿੱਲ ਨੇ ਚਿਕਨੀ ਚਿਮਾਲੀ, ਹੋਲੀ ਹੋਲੀ ਗਿੱਧੇ ਵਿਚ ਅਤੇ ਨੱਚ ਪੰਜਾਬਣ  ਸਮੇਤ ਬਹੁਤ ਸਾਰੇ ਗਾਣਿਆਂ ਤੇ ਡਾਂਸ ਕੀਤਾ। 
ਜਿਕਰਯੋਗ ਹੈ ਕਿ ਸ਼ਹਿਨਾਜ਼ ਗਿੱਲ ਇੱਕ ਗੁਲਾਬੀ ਅਤੇ ਵ੍ਹਾਈਟ ਰੰਗ ਦੇ ਲਹਿੰਗਾ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਸੀ। ਸ਼ਹਿਨਾਜ਼ ਗਿੱਲ ਨੇ ਆਪਣੀ ਪਹਿਲੀ ਲਾਈਵ ਪਰਫਾਰਮੈਂਸ ਉਮੰਗ 2022, ਬੀਕੇਸੀ, ਮੁੰਬਈ ਵਿਖੇ ਦਿੱਤੀ। 

Get the latest update about SHEHNAAZ GILL PERFORMANCE IN UMANG 202, check out more about NACH PUNJABAN SONG, SHEHNAAZ GILL, SHEHNAAZ GILL DANCE & BOLLYWOOD NEWS

Like us on Facebook or follow us on Twitter for more updates.