ਸੋਸ਼ਲ ਮੀਡੀਆ 'ਤੇ ਇੱਕ ਕਪਲ ਕਾਫੀ ਵਾਇਰਲ ਹੋ ਰਿਹਾ ਜੋਕਿ 6 ਮਹੀਨਿਆਂ ਬਾਅਦ ਇੱਕ ਦੂਜੇ ਨੂੰ ਮਿਲੇ ਪਰ ਜਿਵੇਂ ਹੀ ਉਹ ਮਿਲੇ ਕਾਫੀ ਭਾਵੁਕ ਹੋ ਗਏ। ਦਰਅਸਲ ਇੱਕ ਗਰਭਵਤੀ ਔਰਤ 6 ਮਹੀਨਿਆਂ ਬਾਅਦ ਆਪਣੇ ਫੌਜੀ ਪਤੀ ਨੂੰ ਮਿਲੀ। ਇਨ੍ਹਾਂ ਦੋਵੇਂ ਦੀ ਇਹ ਮੁਲਾਕਾਤ ਇੰਨੀ ਭਾਵੁਕ ਸੀ ਕਿ ਵੀਡੀਓ ਦੇਖ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਇਸ ਵਾਇਰਲ ਵੀਡੀਓ ਨੂੰ instagram'ਤੇ ਇੱਕ ਪਿਆਰਾ ਜਿਹਾ ਕੈਪਸ਼ਨ ਲਿਖ ਸ਼ੇਅਰ ਕੀਤਾ ਗਿਆ ਹੈ : - ਇਹ ਉਹ ਹੈ ਜਿਸ ਲਈ ਅਸੀਂ ਲੜ ਰਹੇ ਹਾਂ। ਉਨ੍ਹਾਂ ਨੇ 30 ਹਫ਼ਤਿਆਂ ਤੋਂ ਇੱਕ ਦੂਜੇ ਨੂੰ ਨਹੀਂ ਦੇਖਿਆ ਹੈ। ਵਾਇਰਲ ਵੀਡੀਓ 'ਚ ਪਤੀ ਫੌਜੀ ਵਰਦੀ 'ਚ ਨਜ਼ਰ ਆ ਰਿਹਾ ਹੈ। ਗਰਭਵਤੀ ਯਾਨਿਨਾ ਉਸ ਨੂੰ ਮਿਲਣ ਲਈ ਕਾਰ ਰਾਹੀਂ ਜਾ ਰਹੀ ਹੈ। ਜਦੋਂ ਉਹ ਕਾਰ ਤੋਂ ਉਤਰ ਕੇ ਆਪਣੇ ਪਤੀ ਨੂੰ ਮਿਲਦੀ ਹੈ ਤਾਂ ਦੋਵੇਂ ਭਾਵੁਕ ਹੋ ਜਾਂਦੇ ਹਨ। ਉਹ ਫੁੱਟ-ਫੁੱਟ ਕੇ ਰੋਣ ਲੱਗ ਜਾਂਦੇ ਹਨ।
ਵੀਡੀਓ ਮੁਤਾਬਕ ਪਤੀ ਆਪਣੇ ਦੇਸ਼ (ਯੂਕਰੇਨ) ਦੀ ਸੁਰੱਖਿਆ ਲਈ ਸਰਹੱਦ 'ਤੇ ਤਾਇਨਾਤ ਸੀ। ਉਹ ਪਿਛਲੇ 6 ਮਹੀਨਿਆਂ ਤੋਂ ਯਾਨਿਨਾ ਤੋਂ ਦੂਰ ਸੀ। ਅਜਿਹੇ 'ਚ ਜਦੋਂ ਕਾਫੀ ਸਮੇਂ ਬਾਅਦ ਫੌਜੀ ਆਪਣੀ ਪਤਨੀ ਨੂੰ ਮਿਲਿਆ ਤਾਂ ਜਜ਼ਬਾਤ ਦੀ ਲਹਿਰ ਦੌੜ ਗਈ।ਇਸ ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ 'ਤੇ ਹਜ਼ਾਰਾਂ ਲੋਕਾਂ ਨੇ ਤੀਕਿਰਿਆ ਦਿੱਤੀ ਹੈ। ਇੱਕ ਉਪਭੋਗਤਾ ਨੇ ਟਿੱਪਣੀ ਕੀਤੀ -ਅੰਤ ਵਿੱਚ ਪਿਆਰ ਦੀ ਜਿੱਤ ਹੁੰਦੀ ਹੈ। ਇਕ ਹੋਰ ਯੂਜ਼ਰ ਨੇ ਕਿਹਾ- ਹੈਰਾਨ ਕਰਨ ਵਾਲਾ ਵੀਡੀਓ।
Get the latest update about viral video, check out more about viral reel, viral news, news world news & trending news
Like us on Facebook or follow us on Twitter for more updates.