Viral Video: ਕੈਮਰੇ 'ਚ ਕੈਦ ਹੋਈ ਨੌਜਵਾਨ ਦੀ ਬੇਵਕੂਫੀ, ਪ੍ਰਸਿੱਧੀ ਦੇ ਲਈ ਖਤਰੇ 'ਚ ਪਾਈ ਜਿੰਦਗੀ

ਵੀਡੀਓ ਨੂੰ ਰਵੀ ਪਾਟੀਦਾਰ ਨਾਮ ਦੇ ਇੱਕ ਵਿਅਕਤੀ ਦੁਆਰਾ ਸ਼ੇਅਰ ਕੀਤਾ ਗਿਆ ਹੈ। ਜਿਸ 'ਚ ਇਕ ਵਿਅਕਤੀ ਨੂੰ ਪੈਟਰੋਲ ਅਤੇ ਫਾਇਰ ਸਟਿਕ ਨਾਲ ਖਤਰਨਾਕ ਸਟੰਟ ਕਰਦੇ ਦਿਖਾਈ ਦੇ ਰਿਹਾ ਹੈ...

ਅੱਜ ਸੋਸ਼ਲ ਮੀਡੀਆ ਦਾ ਯੁਗ ਹੈ ਤੇ ਹਰ ਇੱਕ ਨੌਜਵਾਨ ਇਥੇ ਪ੍ਰਸਿੱਧੀ ਦੇ ਲਈ ਹੱਥ ਕੰਡੇ ਅਪਣਾ ਰਿਹਾ ਹੈ। ਫਾਇਰ ਸਟੰਟ ਜੋਕਿ ਕਾਫੀ ਟਰੈਂਡ 'ਚ ਮੰਨੇ ਜਾਂਦੇ ਹਨ, ਇਹ ਬਹੁਤ ਖ਼ਤਰਨਾਕ ਹੁੰਦੇ ਹਨ ਅਤੇ ਬਿਨਾ ਸੁਰੱਖਿਆ ਦੇ ਕੀਤੇ ਗਏ ਸਟੰਟ ਅਕਸਰ ਭਿਆਨਕ ਰੂਪ ਵਿੱਚ ਨੁਕਸਾਨ ਦਾਇਕ ਹੁੰਦੇ ਹਨ। ਸੋਸ਼ਲ ਮੀਡੀਆ ਤੇ ਹਾਲ੍ਹੀ 'ਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇਹ ਫਾਇਰ ਸਟੰਟ ਗਲਤ ਹੁੰਦਾ ਨਜ਼ਰ ਆ ਰਿਹਾ ਹੈ।  


ਵੀਡੀਓ ਨੂੰ ਰਵੀ ਪਾਟੀਦਾਰ ਨਾਮ ਦੇ ਇੱਕ ਵਿਅਕਤੀ ਦੁਆਰਾ ਸ਼ੇਅਰ ਕੀਤਾ ਗਿਆ ਹੈ। ਜਿਸ 'ਚ ਇਕ ਵਿਅਕਤੀ ਨੂੰ ਪੈਟਰੋਲ ਅਤੇ ਫਾਇਰ ਸਟਿਕ ਨਾਲ ਖਤਰਨਾਕ ਸਟੰਟ ਕਰਦੇ ਦਿਖਾਈ ਦੇ ਰਿਹਾ ਹੈ। ਸਟੇਜ ਤੇ ਇਹ ਨੌਜਵਾਨ ਆਪਣੇ ਮੂੰਹ ਵਿੱਚ ਪੈਟਰੋਲ ਪਾਉਂਦਾ ਹੈ ਅਤੇ ਫਾਇਰਸਟਿੱਕ ਨੂੰ ਆਪਣੇ ਮੂੰਹ ਦੇ ਨੇੜੇ ਲਿਆਉਂਦਾ ਹੈ। ਜਿਵੇਂ ਹੀ ਉਹ ਫਾਇਰਸਟਿੱਕ ਨੂੰ ਫੂਕ ਮਾਰਦਾ ਹੈ, ਉਸ ਦੇ ਮੂੰਹ ਅਤੇ ਦਾੜ੍ਹੀ ਨੂੰ ਅੱਗ ਲੱਗ ਜਾਂਦੀ ਹੈ। ਜਲਦੀ ਹੀ, ਉਸਦੇ ਪੂਰੇ ਚਿਹਰੇ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਸਨੂੰ ਅੱਗ ਬੁਝਾਉਣ ਲਈ ਕਾਫੀ ਜਦੋ ਜਹਿਦ ਕਰਨੀ ਪੈਂਦੀ ਹੈ। ਦੋ ਆਦਮੀ ਫਿਰ ਆਪਣੇ ਹੱਥਾਂ ਨਾਲ ਉਸਦੇ ਚਿਹਰੇ 'ਤੇ ਅੱਗ ਬੁਝਾਉਣ ਵਿੱਚ ਮਦਦ ਕਰਨ ਲਈ ਦੌੜਦੇ ਹਨ। 

ਵੀਡੀਓ ਦੇਖਣ ਤੋਂ ਬਾਅਦ  ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦੇਂਦਿਆਂ ਕਿਹਾ ਕਿ ਅਜਿਹੇ ਸਟੰਟ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਕ ਯੂਜ਼ਰ ਨੇ ਲਿਖਿਆ, ''ਭਾਈ ਜਿੰਦਗੀ ਬਹੁਤ ਕੀਮਤੀ ਹੈ। “ਅਜਿਹਾ ਨਾ ਕਰਿਆ ਕਰੋ ਦਿਲ ਦੁਖੜਾ ਹੈ।''

Get the latest update about viral video, check out more about stunt video, vira lviral news, trending news & Google Trends Today

Like us on Facebook or follow us on Twitter for more updates.