Viral Video: ਟੈਲੰਟਡ ਇੰਡੀਆ, ਬਰਾਤ 'ਚ ਨੱਚਦੇ ਹੋਏ ਹੀ ਵਿਅਕਤੀ ਨੇ ਬਣਾ ਲਿਆ ਪਟਿਆਲਾ ਪੈਗ

ਵਾਇਰਲ ਵੀਡੀਓ 'ਚ ਡਾਂਸ ਦੇ ਵੱਖੋ ਵੱਖਰੇ ਸਟੈਪ ਕਰਦੇ ਹੋਏ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਉਸ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਲਗਾ ਰਿਹਾ ਹੈ...

ਭਾਰਤ 'ਚ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਸ਼ੋਸ਼ਲ ਮੀਡੀਆ ਤੇ ਵੱਖੋ ਵੱਖਰੀਆਂ ਤਸਵੀਰਾਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਜਿਸ 'ਚ ਭਾਰਤੀਆਂ ਦੇ ਵੀ ਅਲਗ ਹੀ ਰੂਪ ਦੇਖਣ ਨੂੰ ਮਿਲ ਰਹੇ ਹਨ। ਹਾਲ੍ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਬਰਾਤ ਦੀ ਵੀਡੀਓ ਨੇ ਇਸ ਭਾਰਤੀ ਨੂੰ ਵਾਇਰਲ ਕਰ ਦਿੱਤਾ ਜਿਸ ਨੇ ਚਲਦੀ ਬਰਾਤ 'ਚ ਹੀ ਆਪਣੇ ਲਈ ਪਟਿਆਲਾ ਪੈਗ ਬਣਾ ਲਿਆ।  

ਵਾਇਰਲ ਵੀਡੀਓ 'ਚ ਡਾਂਸ ਦੇ ਵੱਖੋ ਵੱਖਰੇ ਸਟੈਪ ਕਰਦੇ ਹੋਏ ਇੱਕ ਵਿਅਕਤੀ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਉਸ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਲਗਾ ਰਿਹਾ ਹੈ। ਵਿਅਕਤੀ ਢੋਲ ਦੀ ਹਰ ਬੀਟ ਨੂੰ ਫੜ ਕੇ ਨੱਚ ਰਿਹਾ ਹੈ। ਆਪਣੇ ਕਦਮਾਂ ਦੌਰਾਨ, ਵਿਅਕਤੀ ਇਸ਼ਾਰਿਆਂ ਵਿੱਚ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨੂੰ ਦੇਖ ਕੇ ਤੁਸੀਂ ਉਸ ਦੀ ਦਿਲੀ ਇੱਛਾ ਸਮਝੋਗੇ। 
ਆਦਮੀ ਪਹਿਲਾਂ ਆਪਣੇ ਡਾਂਸ ਸਟੈਪਸ ਰਾਹੀਂ ਸ਼ਰਾਬ ਦੀ ਬੋਤਲ ਖੋਲ੍ਹਦਾ ਹੈ, ਫਿਰ ਉਸ ਵਿੱਚੋਂ ਸ਼ਰਾਬ ਕੱਢਣ ਦੀ ਐਕਟਿੰਗ ਕਰਦੇ ਹੋਏ ਕਈ ਗਲਾਸ ਰੱਖਦਾ ਹੈ, ਫਿਰ ਉਹ ਹਰ ਇੱਕ ਲਈ ਇੱਕ ਪੈਗ ਬਣਾਉਂਦਾ ਹੈ, ਹਰ ਗਲਾਸ ਵਿੱਚ ਸ਼ਰਾਬ ਪਾਉਂਦਾ ਹੈ। ਵਿਅਕਤੀ ਦੇ ਇਸ ਡਾਂਸ ਸਟੈਪ ਨੂੰ ਦੇਖ ਕੇ ਲੋਕ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ।

ਵਾਇਰਲ ਹੋਈ ਇਸ ਵੀਡੀਓ ਨੂੰ ਟਵਿਟਰ ਅਕਾਉਂਟ @ज़िन्दगी गुलज़ार है ! ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲਾਇਕ ਅਤੇ ਰੀਟਵੀਟ ਮਿਲ ਚੁੱਕੇ ਹਨ।  

Get the latest update about NAGIN DANCE BARAT, check out more about VIRAL VIDEO DANCE, , DANCE VIRAL VIDEO & VIRAL VIDEO BARAT

Like us on Facebook or follow us on Twitter for more updates.