Viral Video: ਬੁਰਕੇ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਕੁੜੀਆਂ ਨਾਲ ਤਾਲਿਬਾਨ ਅਫਸਰ ਨੇ ਕੀਤੀ ਕੁੱਟਮਾਰ

ਪੂਰਬੀ ਅਫਗਾਨਿਸਤਾਨ ਵਿੱਚ ਬਦਖਸ਼ਾਨ ਯੂਨੀਵਰਸਿਟੀ ਵਿੱਚ ਇਹ ਪ੍ਰਦਰਸ਼ਨ 30 ਅਕਤੂਬਰ ਤੋਂ ਸ਼ੁਰੂ ਹੋਇਆ, ਜਦੋਂ ਤਾਲਿਬਾਨੀ ਪ੍ਰਸ਼ਾਸਨ ਨੇ ਬੁਰਕਾ ਨਾ ਪਹਿਨਣ ਵਾਲੀਆਂ ਕੁੜੀਆਂ ਨੂੰ ਕਲਾਸਰੂਮ ਛੱਡਣ ਲਈ ਕਿਹਾ। ਇਸ ਤੋਂ ਬਾਅਦ ਲੜਕੀਆਂ ਨੇ ਸਿੱਖਿਆ ਦੇ ਅਧਿਕਾਰ ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।

ਪੂਰਬੀ ਅਫਗਾਨਿਸਤਾਨ ਵਿਚ ਔਰਤਾਂ ਦੇ ਅਧਿਕਾਰ ਨੂੰ ਲੈ ਕੇ ਆਏ ਦਿਨ ਕੁਝ ਨਾ ਕੁਝ ਵਾਪਰਦਾ ਰਹਿੰਦਾ ਹੈ। ਪੂਰਬੀ ਅਫਗਾਨਿਸਤਾਨ ਵਿੱਚ ਬਦਖਸ਼ਾਨ ਯੂਨੀਵਰਸਿਟੀ ਵਿੱਚ ਇਹ ਪ੍ਰਦਰਸ਼ਨ 30 ਅਕਤੂਬਰ ਤੋਂ ਸ਼ੁਰੂ ਹੋਇਆ, ਜਦੋਂ ਤਾਲਿਬਾਨੀ ਪ੍ਰਸ਼ਾਸਨ ਨੇ ਬੁਰਕਾ ਨਾ ਪਹਿਨਣ ਵਾਲੀਆਂ ਕੁੜੀਆਂ ਨੂੰ ਕਲਾਸਰੂਮ ਛੱਡਣ ਲਈ ਕਿਹਾ। ਇਸ ਤੋਂ ਬਾਅਦ ਲੜਕੀਆਂ ਨੇ ਸਿੱਖਿਆ ਦੇ ਅਧਿਕਾਰ ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹਾਲ੍ਹੀ ਚ ਅਜਿਹੇ ਹੀ ਇੱਕ ਪ੍ਰਦਰਸ਼ਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਨ੍ਹਾਂ ਪ੍ਰਦਰਸ਼ਨਕਾਰੀ ਕੁੜੀਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।  
ਵਾਇਰਲ ਹੋ ਰਹੀ ਵੀਡੀਓ 'ਚ ਅਫਗਾਨਿਸਤਾਨ ਦੀ ਬਦਖਸ਼ਾਨ ਯੂਨੀਵਰਸਿਟੀ ਦੇ ਬਾਹਰ ਬੁਰਕੇ ਦਾ ਪ੍ਰਦਰਸ਼ਨ ਕਰ ਰਹੀਆਂ ਲੜਕੀਆਂ ਦੀ ਤਾਲਿਬਾਨ ਦੇ ਇਕ ਸੀਨੀਅਰ ਅਧਿਕਾਰੀ ਦੁਆਰਾ ਕੁੱਟਮਾਰ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਕੁੱਟਮਾਰ ਕਰਨ ਵਾਲਾ ਸਖ਼ਸ਼ ਦੂਰ ਸੰਚਾਰ ਵਿਭਾਗ ਵਿਚ ਤੈਨਾਤ ਹੈ ।


ਜਿਕਰਯੋਗ ਹੈ ਕਿ 5 ਅਗਸਤ 2021 ਨੂੰ,ਤਾਲਿਬਾਨ ਨੇ ਅਫਗਾਨਿਸਤਾਨ ਦੇ ਕਾਬੁਲ ਇਲਾਕੇ ਤੇ ਕਬਜਾ ਕਰ ਲਿਆ ਸੀ। ਜਿਸ ਤੋਂ ਬਾਅਦ ਅਫਗਾਨਿਸਤਾਨ ਵਿਚ ਤਾਲਿਬਾਨ ਨੇ ਮੁੜ ਸੱਤਾ ਵਿਚ ਆਉਣ ਤੋਂ ਬਾਅਦ ਲੜਕੀਆਂ ਦੇ ਕਾਲਜ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ, ਵਿਰੋਧ ਤੋਂ ਬਾਅਦ ਲੜਕੀਆਂ ਨੂੰ ਕਾਲਜ ਭੇਜਣ ਲਈ ਤਾਲਿਬਾਨ ਨੇ ਸਹਿਮਤੀ ਦੇ ਦਿੱਤੀ ਸੀ। ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਹੁਕਮ  ਵੀ ਜਾਰੀ ਕੀਤਾ ਸੀ  ਕਿ ਔਰਤਾਂ ਨੂੰ ਹੁਣ ਜਨਤਕ ਥਾਵਾਂ 'ਤੇ ਬੁਰਕਾ ਪਹਿਨਣਾ ਹੋਵੇਗਾ। ਔਰਤਾਂ ਦਾ ਆਪਣੀ ਕੰਮਕਾਜ ਵਾਲੀ ਥਾਂ ਤੇ ਬੁਰਕਾ ਪਹਿਨਣਾ ਵੀ ਲਾਜ਼ਮੀ ਹੈ। ਜੇਕਰ ਕੋਈ ਔਰਤ ਇਹ੍ਹਨਾਂ ਹੁਕਮਾਂ ਦੀ ਪਾਲਣਾਂ ਨਹੀ ਕਰਦੀ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।


Get the latest update about Taliban protest, check out more about Taliban news, Taliban news & Taliban girls protest

Like us on Facebook or follow us on Twitter for more updates.