Viral Video: ਰੇਲਵੇ ਟ੍ਰੈਕ 'ਤੇ Reel ਬਣਾਉਣ ਦੇ ਚੱਕਰ 'ਚ ਮੌਤ ਦੇ ਮੂੰਹ 'ਚ ਗਿਆ 17 ਸਾਲਾਂ ਨੌਜਵਾਨ

ਇਹ ਘਟਨਾ ਤੇਲੰਗਾਨਾ ਦੇ ਕਾਜ਼ੀਪੇਟ 'ਚ 4 ਸਤੰਬਰ ਨੂੰ ਵਾਪਰੀ ਹੈ। ਇੱਥੇ ਇੱਕ ਨੌਜਵਾਨ ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਟਰੇਨ ਨੂੰ ਬੈਕਗ੍ਰਾਊਂਡ ਵਿੱਚ ਰੱਖਦੇ ਹੋਏ ਇੱਕ ਇੰਸਟਾਗ੍ਰਾਮ ਰੀਲ ਬਣਾ ਰਿਹਾ ਸੀ...

ਅੱਜ ਕੱਲ ਦੇ ਨੌਜਵਾਨ ਸੋਸ਼ਲ ਮੀਡੀਆ ਦੀ ਦੁਨੀਆ 'ਚ ਇੰਨਾ ਰੁਝ ਗਏ ਹਨ ਕਿ ਉਹ ਅਸਲ ਜਿੰਦਗੀ ਨੂੰ ਬਹੁਤ ਹੱਦ ਤੱਕ ਨਜ਼ਰਅੰਦਾਜ਼ ਕਰਦੇ ਨਜ਼ਰ ਆਓਂਦੇ ਹਨ। ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਨ ਲਈ ਇਹ ਨੌਜਵਾਨਾਂ ਖਤਰਨਾਕ ਥਾਵਾਂ ਤੇ ਵੀਡੀਓ ਬਣਾਉਂਦੇ ਹਨ ਪਰ ਅਸਲ ਜਿੰਦਗੀ ਦੇ ਖਤਰਿਆਂ ਨੂੰ ਜਰੂਰ ਭੁੱਲ ਜਾਂਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਬਾਅਦ 'ਚ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਰੀਲ ਬਣਾਉਣ ਦੇ ਚੱਕਰ 'ਚ ਇੱਕ ਨੌਜਵਾਨ ਨੇ ਆਪਣੀ ਜਿੰਦਗੀ ਖਤਰੇ 'ਚ ਪਾ ਲਈ। ਇਹ ਘਟਨਾ ਤੇਲੰਗਾਨਾ 'ਚ ਰੇਲਵੇ ਟ੍ਰੈਕ 'ਤੇ ਵਾਪਰੀ ਹੈ।  


ਇਹ ਘਟਨਾ ਤੇਲੰਗਾਨਾ ਦੇ ਕਾਜ਼ੀਪੇਟ 'ਚ 4 ਸਤੰਬਰ ਨੂੰ ਵਾਪਰੀ ਹੈ। ਇੱਥੇ ਇੱਕ ਨੌਜਵਾਨ ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਟਰੇਨ ਨੂੰ ਬੈਕਗ੍ਰਾਊਂਡ ਵਿੱਚ ਰੱਖਦੇ ਹੋਏ ਇੱਕ ਇੰਸਟਾਗ੍ਰਾਮ ਰੀਲ ਬਣਾ ਰਿਹਾ ਸੀ। ਪਰ ਫਿਰ ਟ੍ਰੇਨ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਹਵਾ ਵਿੱਚ ਉੱਛਲ ਕੇ ਰੇਲਵੇ ਟ੍ਰੈਕ ਦੇ ਕੋਲ ਡਿੱਗ ਗਿਆ। ਇਸ ਹਾਦਸੇ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਹੋਏ ਨੌਜਵਾਨ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਹ ਸਾਰੀ ਘਟਨਾ ਵਿਅਕਤੀ ਦਾ ਇੱਕ ਦੋਸਤ ਵਲੋਂ ਕੈਮਰੇ 'ਚ ਕੈਦ ਕੀਤੀ ਗਈ ਜੋ ਉਸ ਲਈ ਵੀਡੀਓ ਬਣਾ ਰਿਹਾ ਸੀ।
ਡਾਕਟਰਾਂ ਮੁਤਾਬਕ ਉਸ ਮੁੰਡੇ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਨੌਜਵਾਨ ਦੀ ਪਛਾਣ 17 ਸਾਲਾ ਅਕਸ਼ੈ ਰਾਜ ਵਜੋਂ ਹੋਈ ਹੈ। ਉਹ ਵਡੇਪੱਲੀ ਦੇ ਕਾਲਜ ਦਾ ਵਿਦਿਆਰਥੀ ਹੈ। ਅਕਸ਼ੇ ਆਪਣੇ ਦੋਸਤ ਨਾਲ ਰੇਲਵੇ ਟ੍ਰੈਕ ਦੇ ਕੋਲ 'ਇੰਸਟਾਗ੍ਰਾਮ ਰੀਲ' ਬਣਾਉਣ ਆਏ ਸਨ। ਦੋਸਤ ਨੇ ਜਿਵੇਂ ਹੀ ਵੀਡੀਓ ਬਣਾਉਣੀ ਸ਼ੁਰੂ ਕੀਤੀ, ਉਸ ਦੇ ਪਿੱਛੇ ਤੋਂ ਤੇਜ਼ ਰਫ਼ਤਾਰ ਗੱਡੀ ਆ ਗਈ ਪਰ ਨੌਜਵਾਨ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ। ਸ਼ਾਇਦ ਉਹ ਸੋਚ ਰਿਹਾ ਸੀ ਕਿ ਟਰੇਨ ਉਸ ਦੇ ਕੋਲੋਂ ਲੰਘੇਗੀ। ਪਰ ਉਹ ਰੇਲਗੱਡੀ ਦੇ ਐਨਾ ਨੇੜੇ ਸੀ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ।