Viral Video: ਅਮਰੀਕਾ 'ਚ ਭਾਰੀ ਮੀਂਹ ਕਾਰਨ ਵਾਪਰਿਆ ਭਿਆਨਕ ਹਾਦਸਾ, ਕੁੱਝ ਹੀ ਪਲਾਂ 'ਚ ਟੋਏ 'ਚ ਸਮਾਈ ਸੇਡਾਨ ਕਾਰ

ਅਜਿਹੀ ਹੀ ਇੱਕ ਘਟਨਾ ਅਮਰੀਕਾ ਦੇ ਐਲ ਪਾਸੋ ਵਿੱਚ ਵਾਪਰੀ ਹੈ। ਜਿੱਥੇ ਇੱਕ ਔਰਤ ਕਾਰ ਰਾਹੀਂ ਜਾ ਰਹੀ ਸੀ। ਭਾਰੀ ਮੀਂਹ ਦੇ ਕਾਰਨ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਭਰੀ ਹੋਈ ਸੀ। ਫਿਰ ਦੇਖਦਿਆਂ ਹੀ ਦੇਖਦਿਆਂ

ਕਈ ਵਾਰ ਮੀਂਹ ਕਾਰਨ ਸੜਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਸੜਕ ਵਿੱਚ ਟੋਏ ਵਗੈਰਾ ਤਾਂ ਪਹਿਲਾਂ ਹੀ ਹੁੰਦੇ ਹਨ ਪਰ ਪਾਣੀ ਭਰ ਜਾਣ ਕਾਰਨ ਉਹ ਦਿਖਾਈ ਨਹੀਂ ਦੇਂਦੇ। ਅਜਿਹੇ 'ਚ ਕਈ ਵਾਰ ਲੋਕਾਂ ਨਾਲ ਗੰਭੀਰ ਹਾਦਸੇ ਹੋ ਜਾਂਦੇ ਹਨ। ਕੁਝ ਬਾਈਕ ਸਵਾਰ ਤਾਂ ਟੋਇਆਂ ਵਿੱਚ ਡਿੱਗ ਵੀ ਜਾਂਦੇ ਹਨ। ਅਜਿਹੀ ਹੀ ਇੱਕ ਘਟਨਾ ਅਮਰੀਕਾ ਦੇ ਐਲ ਪਾਸੋ ਵਿੱਚ ਵਾਪਰੀ ਹੈ। ਜਿੱਥੇ ਇੱਕ ਔਰਤ ਕਾਰ ਰਾਹੀਂ ਜਾ ਰਹੀ ਸੀ। ਭਾਰੀ ਮੀਂਹ ਦੇ ਕਾਰਨ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਭਰੀ ਹੋਈ ਸੀ। ਫਿਰ ਦੇਖਦਿਆਂ ਹੀ ਦੇਖਦਿਆਂ ਇਸ ਔਰਤ ਦੀ ਕਾਰ ਟੋਏ ਵਿੱਚ ਜਾ ਡਿੱਗੀ।



ਇਸ ਘਟਨਾ ਦਾ ਵੀਡੀਓ ਇਕ ਚਸ਼ਮਦੀਦ ਨੇ ਸ਼ੂਟ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਚਿੱਟੇ ਰੰਗ ਦੀ ਸੇਡਾਨ ਕਾਰ ਪਾਣੀ 'ਚ ਡੁੱਬ ਰਹੀ ਹੈ। ਆਸ-ਪਾਸ ਦੇ ਕੁਝ ਲੋਕ ਔਰਤ ਨੂੰ ਬਚਾਉਣ ਲਈ ਅੱਗੇ ਆਏ। ਪਰ ਜਿਵੇਂ ਹੀ ਔਰਤ ਨੂੰ ਕਾਰ 'ਚੋਂ ਬਾਹਰ ਕੱਢ ਕੇ ਬਚਾਇਆ ਗਿਆ, ਕੁਝ ਹੀ ਸਕਿੰਟਾਂ ਬਾਅਦ ਪੂਰੀ ਕਾਰ ਟੋਏ 'ਚ ਜਾ ਡਿੱਗੀ। 


ਔਰਤ ਨੂੰ ਬਾਅਦ ਵਿੱਚ ਹਸਪਤਾਲ ਭੇਜ ਦਿੱਤਾ ਗਿਆ ਹੈ। ਮਹਿਲਾ ਨੂੰ ਬਚਾਉਣ ਲਈ ਪੁਲਿਸ ਮੁਲਾਜ਼ਮਾਂ ਅਤੇ ਫਾਇਰਫਾਈਟਰਜ਼ ਦੇ ਨਾਲ-ਨਾਲ ਲੋਕਾਂ ਨੇ ਵੀ ਚਾਲਕ ਦਲ ਦੀ ਮਦਦ ਕੀਤੀ।

Get the latest update about America heavy rain in use, check out more about viral news, video, viral video & social media viral

Like us on Facebook or follow us on Twitter for more updates.