Viral Video: ਤਿਰੂਪਤੀ ਨੇੜੇ ਵਾਪਰਿਆ ਭਿਆਨਕ ਹਾਦਸਾ, ਮਰਸਡੀਜ਼ ਨਾਲ ਟੱਕਰ ਤੋਂ ਬਾਅਦ 2 ਟੁਕੜੇ ਹੋਇਆ ਟ੍ਰੈਕਟਰ

ਆਂਧਰਾ ਪ੍ਰਦੇਸ਼ 'ਚ ਤਿਰੂਪਤੀ ਨੇੜੇ ਚੰਦਰਗਿਰੀ ਬਾਈਪਾਸ ਰੋਡ 'ਤੇ ਇਹ ਸੜਕ ਹਾਦਸਾ ਵਾਪਰਿਆ ਹੈ...

ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਅਕਸਰ ਹੀ ਗੱਡੀਆਂ ਦੇ ਟੁਕੜੇ ਹੁੰਦੇ ਦੇਖਿਆ ਹੋਣਗੇ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਰਸਡੀਜ਼ ਨਾਲ ਟਕਰਾਉਣ ਤੋਂ ਬਾਅਦ ਟਰੈਕਟਰ ਦੇ ਦੋ ਟੁੱਕੜੇ ਹੋ ਗਏ। ਆਂਧਰਾ ਪ੍ਰਦੇਸ਼ 'ਚ ਤਿਰੂਪਤੀ ਨੇੜੇ ਚੰਦਰਗਿਰੀ ਬਾਈਪਾਸ ਰੋਡ 'ਤੇ ਇਹ ਸੜਕ ਹਾਦਸਾ ਵਾਪਰਿਆ ਹੈ। ਖੁਸ਼ਕਿਸਮਤੀ ਨਾਲ ਦੋਵੇ ਵਾਹਨ 'ਚ ਸਵਾਰ ਲੋਕਾਂ ਨੂੰ ਮਾਮੂਲੀ ਸੱਟਾਂ ਲਗੀਆਂ ਹਨ ਪਰ ਉਹ ਸੁਰੱਖਿਅਤ ਹਨ।  

ਇਹ ਭਿਆਨਕ ਘਟਨਾ ਤਿਰੂਪਤੀ ਨੇੜੇ ਵਾਪਰੀ ਜਿਸ ਵਿੱਚ ਇੱਕ ਮਰਸਡੀਜ਼ ਕਾਰ ਅਤੇ ਟਰੈਕਟਰ ਦੀ ਟੱਕਰ ਹੋ ਗਈ। ਦੋਵਾਂ ਵਿਚਾਲੇ ਟੱਕਰ ਦਾ ਕਾਰਨ ਸੀ ਰੋਂਗ ਸਾਈਡ 'ਤੇ ਚੱਲ ਰਿਹਾ ਇਕ ਟਰੈਕਟਰ ਅਚਾਨਕ ਸੜਕ 'ਤੇ ਚੱਲ ਰਹੀ ਮਰਸਡੀਜ਼ ਕਾਰ ਦੇ ਸਾਹਮਣੇ ਆ ਗਿਆ। ਜਿਸ ਤੋਂ ਬਾਅਦ ਦੋਵੇਂ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਤੋਂ ਬਾਅਦ ਆਸਪਾਸ ਦੇ ਲੋਕ ਕਾਫੀ ਹੈਰਾਨ ਰਹਿ ਗਏ। ਕਿਉਂਕਿ ਹਾਦਸੇ ਤੋਂ ਬਾਅਦ ਟਰੈਕਟਰ ਦੇ ਦੋ ਟੁਕੜੇ ਹੋ ਗਏ ਪਰ ਮਰਸਡੀਜ਼ ਕਾਰ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ। ਦੋਵਾਂ ਵਾਹਨਾਂ ਦੀ ਟੱਕਰ ਬਹੁਤ ਤੇਜ਼ ਹੋਣੀ ਚਾਹੀਦੀ ਹੈ ਕਿਉਂਕਿ ਹਾਦਸੇ ਤੋਂ ਬਾਅਦ ਟਰੈਕਟਰ ਨਾਲ ਬੰਨ੍ਹੀ ਟਰਾਲੀ ਵੀ ਸੜਕ 'ਤੇ ਪਲਟ ਗਈ।
ਜਾਣਕਾਰੀ ਮੁਤਾਬਿਕ ਮਰਸਡੀਜ਼ ਕਾਰ ਵਿੱਚ ਸਵਾਰ ਵਿਅਕਤੀ ਮਾਮੂਲੀ ਸੱਟਾ ਲਗੀਆਂ ਹਨ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਟਰੈਕਟਰ ਚਾਲਕ ਵੀ ਮਾਮੂਲੀ ਜ਼ਖ਼ਮੀ ਹੋਇਆ ਹੈ।

Get the latest update about tractor accident, check out more about viral video, Mercedes clash with tractor, andhra pradesh & tripati accident video

Like us on Facebook or follow us on Twitter for more updates.