Viral Video: ਈਰਾਨ ਦੇ ਮਾੜੇ ਹਾਲਤ, ਹਿਜਾਬ ਨਾ ਪਹਿਨਣ ਤੇ ਸੜਕ 'ਤੇ ਮਹਿਲਾ ਦੀ ਪੁਲਿਸ ਵਾਲੇ ਨੇ ਕੀਤੀ ਕੁੱਟਮਾਰ

ਇਸ ਵੀਡੀਓ ਨੂੰ ਈਰਾਨ ਦੀ ਇੱਕ ਮਹਿਲਾ ਪੱਤਰਕਾਰ ਮਸੀਹ ਅਲੀਨੇਜਾਦ ਨੇ ਸ਼ੇਅਰ ਕੀਤਾ ਹੈ। ਇਸ ਵਿੱਚ ਪੁਲਿਸ ਮੁਲਾਜ਼ਮ ਗੱਡੀਆਂ ਦੇ ਵਿਚਕਾਰੋਂ ਦੌੜ ਕੇ ਆਉਂਦਾ ਹੈ ਅਤੇ ਔਰਤ ਨੂੰ ਬਿਨਾਂ ਵਜ੍ਹਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ...

ਈਰਾਨ 'ਚ ਪਿਛਲੇ ਸਾਲ ਸਤੰਬਰ 'ਚ ਪੁਲਿਸ ਹਿਰਾਸਤ ਵਿੱਚ ਮਹਾਸ਼ਾ ਅਮੀਨੀ ਦੀ ਮੌਤ ਤੋਂ ਬਾਅਦ ਤੋਂ ਪ੍ਰਦਰਸ਼ਨ ਚੱਲ ਰਹੇ ਹਨ। ਉਥੋਂ ਦੇ ਨੌਜਵਾਨ ਕਈ ਹੱਕਾਂ ਲਈ ਸਰਕਾਰ ਵਿਰੁੱਧ ਸੜਕਾਂ 'ਤੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਪੁਲਿਸ ਕਰਮਚਾਰੀ ਬਿਨਾਂ ਕਿਸੇ ਕਾਰਨ ਇਕ ਔਰਤ ਨੂੰ ਲੱਤਾਂ ਮਾਰਦਾ ਅਤੇ ਮੁੱਕਾ ਮਾਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਈਰਾਨ ਦੀ ਇੱਕ ਮਹਿਲਾ ਪੱਤਰਕਾਰ ਮਸੀਹ ਅਲੀਨੇਜਾਦ ਨੇ ਸ਼ੇਅਰ ਕੀਤਾ ਹੈ। ਇਸ ਵਿੱਚ ਪੁਲਿਸ ਮੁਲਾਜ਼ਮ ਗੱਡੀਆਂ ਦੇ ਵਿਚਕਾਰੋਂ ਦੌੜ ਕੇ ਆਉਂਦਾ ਹੈ ਅਤੇ ਔਰਤ ਨੂੰ ਬਿਨਾਂ ਵਜ੍ਹਾ ਕੁੱਟਣਾ ਸ਼ੁਰੂ ਕਰ ਦਿੰਦਾ ਹੈ।


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਮੁਲਾਜ਼ਮ ਨੂੰ ਭੱਜਦੇ ਦੇਖ ਕੁਝ ਔਰਤਾਂ ਭੱਜਣ ਲੱਗੀਆਂ ਪਰ ਉਨ੍ਹਾਂ 'ਚੋਂ ਇਕ ਉਥੇ ਖੜ੍ਹ ਕੇ ਉਸ ਨੂੰ ਦੇਖਣ ਲੱਗ ਪਈ। ਇਸ ਲਈ ਪੁਲਿਸ ਵਾਲੇ ਨੇ ਪਹਿਲਾਂ ਉਸਨੂੰ ਲੱਤ ਮਾਰੀ ਫਿਰ ਉਸ ਨੂੰ ਧੱਕਾ ਮਾਰ ਕੇ ਥੱਪੜ ਵੀ ਮਾਰਦਾ ਹੈ। ਹਮਲੇ ਤੋਂ ਬਾਅਦ ਔਰਤ ਸਦਮੇ 'ਚ ਚਲੀ ਜਾਂਦੀ ਹੈ। ਇਸ ਦੌਰਾਨ ਇਕ ਹੋਰ ਔਰਤ ਉਸ ਦੇ ਬਚਾਅ ਲਈ ਆ ਜਾਂਦੀ ਹੈ। ਪੁਲਿਸ ਮੁਲਾਜ਼ਮ ਔਰਤ ਨੂੰ ਚਲੇ ਜਾਣ ਲਈ ਕਹਿੰਦਾ ਹੈ ਅਤੇ ਫਿਰ ਆਪਣਾ ਚਿਹਰਾ ਢੱਕ ਲੈਂਦਾ ਹੈ ਅਤੇ ਉਥੇ ਹੋਰ ਲੋਕਾਂ ਨੂੰ ਆਉਂਦੇ ਦੇਖ ਕੇ ਭੱਜ ਜਾਂਦਾ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਔਰਤਾਂ 'ਤੇ ਪੁਲਸ ਨੇ ਅਚਾਨਕ ਹਮਲਾ ਕੀਤਾ, ਉਨ੍ਹਾਂ ਨੇ ਹਿਜਾਬ ਨਹੀਂ ਪਾਇਆ ਹੋਇਆ ਸੀ। ਪ੍ਰਦਰਸ਼ਨਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਈਰਾਨੀ ਔਰਤਾਂ ਨੂੰ ਹਿਜਾਬ ਨਾ ਪਹਿਨਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਕੁੱਟਣ ਵਾਲਾ ਈਰਾਨ ਦਾ ਰੈਵੋਲਿਊਸ਼ਨਰੀ ਗਾਰਡ ਹੈ। ਇਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਣਾ ਚਾਹੀਦਾ ਹੈ।

Get the latest update about woman beaten by Iran police, check out more about Iran police, Iran news, world viral &

Like us on Facebook or follow us on Twitter for more updates.