Viral Video: ਮੁੰਡੇ ਨੂੰ ਬਾਈਕ ਸਟੰਟ ਕਰਨਾ ਪਿਆ ਮਹਿੰਗਾ, ਕੁਝ ਹੀ ਪਲਾਂ 'ਚ ਮੌਤ ਨਾਲ ਹੋਇਆ ਸਾਹਮਣਾ

ਦਿੱਲੀ ਟ੍ਰੈਫ਼ਿਕ ਪੁਲਿਸ ਦੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ 36 ਸੈਕਿੰਡ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਹੈ ਤਾਂ ਜੋ ਲੋਕਾਂ ਵਿੱਚ ਕਾਹਲੀ ਨਾਲ ਗੱਡੀ ਚਲਾਉਣ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ

ਅੱਜ ਕੱਲ ਨੌਜਵਾਨਾਂ 'ਚ ਬਾਈਕ ਸਟੰਟ ਕਰਨ ਦਾ ਕਰੇਜ਼ ਬਹੁਤ ਵੱਧ ਗਿਆ ਹੈ। ਖਾਸ ਕਰਕੇ ਸ਼ਹਿਰਾਂ 'ਚ ਰਹਿਣ ਵਾਲੇ ਨੌਜਵਾਨਾਂ 'ਚ ਜੋ ਕਿ ਖੁਦ ਨੂੰ ਸਪੀਡ ਪ੍ਰੇਮੀ ਦਸ ਕਈ ਵਾਰ  ਆਪਣਾ ਨੁਕਸਾਨ ਵੀ ਕਰਵਾ ਬੈਠਦੇ ਹਨ। ਦਿੱਲੀ ਟ੍ਰੈਫ਼ਿਕ ਪੁਲਿਸ ਦੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ 36 ਸੈਕਿੰਡ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਗਈ ਹੈ ਤਾਂ ਜੋ ਲੋਕਾਂ ਵਿੱਚ ਕਾਹਲੀ ਨਾਲ ਗੱਡੀ ਚਲਾਉਣ ਵਿਰੁੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਕਲਿੱਪ ਵਿੱਚ ਇੱਕ ਨੌਜਵਾਨ ਆਪਣੀ ਬਾਈਕ 'ਤੇ ਸਟੰਟ ਕਰਦਾ ਦਿਖਾਈ ਦੇ ਰਿਹਾ ਹੈ, ਕੁਝ ਹੀ ਦੇਰ ਬਾਅਦ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਬਾਈਕ ਤੋਂ ਫਿਸਲ ਕੇ ਸੜਕ 'ਤੇ ਡਿੱਗ ਗਿਆ, ਕਲਿੱਪ ਦੇ ਬੈਕਗ੍ਰਾਊਂਡ 'ਚ 'ਮੇਰੀ ਮਰਜ਼ੀ' ਗੀਤ ਹੈ।
ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਸੜਕ ਪਰ ਨਹੀਂ ਚਲੇਗੀ ਤੁਮਹਾਰੀ ਮਰਜ਼ੀ, ਐਸੇ ਸਟੰਟ ਕਰੋਗੇ ਤਾਂ ਜੋੜਨੇ ਕੇ ਲਈ ਵੀ ਨਹੀਂ ਮਿਲੇਗਾ ਕੋਈ ਦਰਜ਼ੀ! #ਸਪੀਡਕਿਲਜ਼ #ਸੜਕ ਸੁਰੱਖਿਆ।" ਇਸ ਕਲਿੱਪ ਨੂੰ 754 ਤੋਂ ਵੱਧ ਰੀਟਵੀਟਸ ਦੇ ਨਾਲ 89 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਟਵਿਟਰੇਟਸ ਨੇ ਕਲਿੱਪ 'ਤੇ ਵੱਖਰੇ ਅੰਦਾਜ਼ ਵਿੱਚ ਪ੍ਰਤੀਕਿਰਿਆ ਦਿੱਤੀ ਹੈ। ਕਈਆਂ ਨੇ ਪੁੱਛਿਆ, "ਕੀ ਉਹ ਸੱਚਮੁੱਚ ਮਰ ਗਿਆ ਹੈ?" ਹਾਲਾਂਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।






Get the latest update about INDIA NEWS LIVE, check out more about INDIA NEWS TODAY, Delhi Traffic Police, VIRAL DELHI VIDEO & viral video

Like us on Facebook or follow us on Twitter for more updates.