Viral Video: ਮਾਸਕ ਉਤਾਰੇ ਬਿਨਾ ਹੀ ਚਰਨਾਮ੍ਰਿਤ ਪੀਣ ਤੇ ਰਾਜਸਥਾਨ ਦੇ ਮੁੱਖ ਮੰਤਰੀ ਹੋਵੇ ਟ੍ਰੋਲ

ਦਰਅਸਲ 2 ਸਤੰਬਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੈਸਲਮੇਰ ਦੇ ਇਕ ਮੰਦਰ ਰਾਮਦੇਵਰਾ ਪਹੁੰਚੇ ਸਨ

ਕੋਰੋਨਾ ਨੇ ਸਾਨੂੰ ਅਜਿਹੀਆਂ ਕਈ ਚੀਜ਼ਾਂ ਸਿਖਾ ਦਿੱਤੀਆਂ ਜੋਕਿ ਅੱਜ ਸਾਡੀ ਆਦਤ ਬਣ ਚੁਕੀਆਂ ਹਨ। ਇਨ੍ਹਾਂ ਵਿਚੋਂ ਇੱਕ ਆਦਤ ਹੈ ਮਾਸਕ ਪਾਉਣ ਦੀ ਪਰ ਇਸ ਮਾਸਕ ਦੀ ਆਦਤ ਦੇ ਨਾਲ ਸਾਨੂੰ ਕਈ ਵਾਰ ਟਰੋਲਿੰਗ ਦਾ ਵੀ ਸ਼ਿਕਾਰ ਹੋਣਾ ਪਿਆ ਹੈ।  ਅਜਿਹਾ ਹੀ ਹੋਇਆ ਹੈ ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਲ, ਜਿਨ੍ਹਾਂ ਨੂੰ ਮਾਸਕ ਦੀ ਵਜ੍ਹਾ ਕਰਕੇ ਲੋਕਾਂ ਦੀ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

ਦਰਅਸਲ 2 ਸਤੰਬਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਜੈਸਲਮੇਰ ਦੇ ਇਕ ਮੰਦਰ ਰਾਮਦੇਵਰਾ ਪਹੁੰਚੇ ਸਨ। ਰਾਮਦੇਵਰਾ ਵਿੱਚ ਲੋਕਦੇਵਤਾ ਬਾਬਾ ਰਾਮਦੇਵ ਦੀ ਸਮਾਧੀ ਦੇ ਦਰਸ਼ਨ ਕੀਤੇ, ਅਰਦਾਸ ਕੀਤੀ ਅਤੇ ਚਾਦਰ ਚੜ੍ਹਾਈ। ਇਸ ਦੇ ਨਾਲ ਹੀ ਮੰਦਰ ਦੇ ਪੁਜਾਰੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਪ੍ਰਸਾਦ ਚਰਨਾਮ੍ਰਿਤ ਦਿੱਤਾ। ਇਸ ਤੋਂ ਬਾਅਦ ਜੋ ਹੋਇਆ ਦੇਖ ਕੇ ਸਭ ਨੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾ ਲਿਆ।  
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਚਰਨਾਮ੍ਰਿਤ ਪੀਂਦੇ ਸਮੇਂ ਸੀਐਮ ਅਸ਼ੋਕ ਗਹਿਲੋਤ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਆਪਣੇ ਚਿਹਰੇ 'ਤੇ ਮਾਸਕ ਪਾਇਆ ਹੋਇਆ ਹੈ। ਉਸ ਨੇ ਮਾਸਕ ਦੇ ਉਪਰੋਂ ਹੀ ਚਰਨਾਮ੍ਰਿਤ ਪੀ ਲਿਆ। ਉਸ ਦੌਰਾਨ ਰਾਮਦੇਵਰਾ ਮੰਦਰ 'ਚ ਮੌਜੂਦ ਲੋਕਾਂ ਨੇ ਵੀਡੀਓ ਬਣਾ ਲਿਆ ਜੋਕਿ ਹੁਣ ਕਾਫੀ ਵਾਇਰਲ ਹੋ ਗਿਆ ਹੈ। 

Get the latest update about rajasthan cm, check out more about viral video, rajasthan cm viral video &

Like us on Facebook or follow us on Twitter for more updates.