Viral Video: ਸਟੇਜ਼ ਤੇ ਡਾਂਸ ਕਰ ਰਹੇ ਦੋਸਤ ਦੀ ਹੌਂਸਲਾ ਅਫ਼ਜ਼ਾਈ ਕਰਨਾ ਪਿਆ ਮਹਿੰਗਾ

ਸਕੂਲ ਦੇ ਪ੍ਰੋਗਰਾਮ ਵਿੱਚ ਇੱਕ ਵਿਦਿਆਰਥੀ ਨੂੰ ਸਟੇਜ 'ਤੇ ਡਾਂਸ ਕਰਦੇ ਦੇਖ ਇੱਕ ਹੋਰ ਵਿਦਿਆਰਥੀ ਸਟੇਜ 'ਤੇ ਆਉਂਦਾ ਹੈ ਅਤੇ ਸਟੇਜ 'ਤੇ ਨੱਚ ਰਹੇ ਨੌਜਵਾਨ ਦੇ ਸਿਰ ਤੋਂ ਨੋਟ ਵਾਰ ਕੇ ਹਵਾ ਵਿੱਚ ਉਡਾ ਦਿੰਦਾ ਹੈ.....

ਸਕੂਲਾਂ 'ਚ ਹਮੇਸ਼ਾ ਹੀ ਵਿਦਿਆਰਥੀ ਨੂੰ ਖਾਸ ਮੌਕਿਆਂ ਤੇ ਪਰਫਾਰਮੈਂਸ ਦੇਂਦਿਆਂ ਦੇਖਿਆ ਜਾਂਦਾ ਹੈ। ਇਨ੍ਹਾਂ ਮੌਕਿਆਂ ਤੇ ਸਭ ਤੋਂ ਜਿਆਦਾ ਹੌਸਲਾ ਅਫ਼ਜ਼ਾਈ ਕਰਦੇ ਹੋਏ ਦੋਸਤ ਨਜ਼ਰ  ਆਉਂਦੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਦੋਸਤ ਨੂੰ ਮੋਟੀਵੇਟ ਕਰਨ ਲਈ ਦੂਜਾ ਦੋਸਤ ਸਟੇਜ ਤੇ ਪਹੁੰਚ ਜਾਂਦਾ ਹੈ ਪਰ ਇਸ ਦੋਸਤ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਉਸ ਦੇ ਅਜਿਹਾ ਕਰਨ ਨਾਲ ਸ਼ਾਇਦ ਉਸ ਦਾ ਟੀਚਰ ਜਿਆਦਾ ਖੁਸ਼ ਨਹੀਂ ਹੋਵੇਗਾ। 


ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਹਾਸਾ ਨਹੀਂ ਰੁੱਕ ਰਿਹਾ। ਦਰਅਸਲ ਵਾਇਰਲ ਵੀਡੀਓ ਇੱਕ ਸਕੂਲ 'ਚ ਕਰਵਾਏ ਜਾ ਰਹੇ ਫ਼ੰਕਸ਼ਨ ਦੀ ਹੈ ਜਿਥੇ ਇੱਕ ਮੁੰਡਾ ਸਟੇਜ ਤੇ ਡਾਂਸ ਕਰ ਰਿਹਾ ਹੈ। ਇਸ ਦੌਰਾਨ ਉਸ ਦਾ ਇੱਕ ਦੋਸਤ ਸਟੇਜ ਤੇ ਆ ਕੇ ਉਸ ਤੋਂ ਨੋਟ ਵਾਰ ਕੇ ਵਾਪਸ ਜਾਣ ਲਗਦਾ ਹੈ। ਪਰ ਉਸ ਦੇ ਅਧਿਆਪਕ ਨੂੰ ਇਹ ਗੱਲ ਪਸੰਦ ਨਹੀਂ ਆਈ। ਸਟੇਜ ਤੋਂ ਵਾਪਸ ਪਰਤਦਿਆਂ ਵਿਦਿਆਰਥੀ ਨੂੰ ਉਸ ਦਾ ਟੀਚਰ ਓਥੇ ਹੀ ਫੜ੍ਹ ਲੈਂਦਾ ਹੈ ਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ।  
ਇਹ ਵੀਡੀਓ 25 ਸੈਕਿੰਡ ਦਾ ਹੈ ਜਿਸ ਵਿੱਚ ਸਕੂਲ ਦੇ ਪ੍ਰੋਗਰਾਮ ਵਿੱਚ ਇੱਕ ਵਿਦਿਆਰਥੀ ਨੂੰ ਸਟੇਜ 'ਤੇ ਡਾਂਸ ਕਰਦੇ ਦੇਖ ਇੱਕ ਹੋਰ ਵਿਦਿਆਰਥੀ ਸਟੇਜ 'ਤੇ ਆਉਂਦਾ ਹੈ ਅਤੇ ਸਟੇਜ 'ਤੇ ਨੱਚ ਰਹੇ ਨੌਜਵਾਨ ਦੇ ਸਿਰ ਤੋਂ ਨੋਟ ਵਾਰ ਕੇ ਹਵਾ ਵਿੱਚ ਉਡਾ ਦਿੰਦਾ ਹੈ। ਇਹ ਨਜ਼ਾਰਾ ਦੇਖ ਓਥੇ ਮੌਜੂਦ ਲੋਕ ਹਸਨ ਸ਼ੁਰੂ ਕਰ ਦਿੰਦੇ ਹਨ ਉਪਰ ਮੌਕੇ ਤੇ ਮੌਜੂਦ 'ਪੀ.ਟੀ. ਟੀਚਰ' ਨੂੰ ਨੌਜਵਾਨ ਦੀ ਇਹ ਹਰਕਤ ਪਸੰਦ ਨਹੀਂ ਆਉਂਦੀ। ਉਹ ਟੀਚਰ ਅਚਾਨਕ ਲੜਕੇ ਕੋਲ ਪਹੁੰਚ ਉਸ 'ਤੇ ਥੋਪੜ੍ਹਾਂ ਦੀ ਬਰਸਾਤ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਇਸ ਦੌਰਾਨ ਦੂਜੇ  ਵਿਦਿਆਰਥੀ ਦਾ ਡਾਂਸ ਜਾਰੀ ਰਹਿੰਦਾ ਹੈ।

ਇਸ ਵੀਡੀਓ ਨੂੰ 2 ਨਵੰਬਰ ਨੂੰ ਸ਼ੇਅਰ ਕੀਤਾ ਸੀ ਅਤੇ ਕੈਪਸ਼ਨ 'ਚ ਲਿਖਿਆ ਸੀ-ਬੜਾ ਚੌਧਰੀ ਬਣ ਰਿਹਾ ਸੀ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 6 ਲੱਖ 29 ਹਜ਼ਾਰ ਤੋਂ ਵੱਧ ਵਿਊਜ਼, 17 ਹਜ਼ਾਰ ਤੋਂ ਵੱਧ ਲਾਈਕਸ ਅਤੇ ਕਰੀਬ ਦੋ ਹਜ਼ਾਰ ਰੀਟਵੀਟਸ ਮਿਲ ਚੁੱਕੇ ਹਨ। ਇਸ 'ਤੇ ਸੈਂਕੜੇ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Get the latest update about SCHOOL FUNCTION VIDEO, check out more about SCHOOL, TRUESCOOP NEWS, VIRAL VIDEO & PT TEACHER

Like us on Facebook or follow us on Twitter for more updates.