ਯੂਟਿਊਬਰ ਬੌਬੀ ਕਟਾਰੀਆ ਸੋਸ਼ਲ ਮੀਡੀਆ ਤੇ ਆਪਣੀਆਂ ਵੱਖ ਵੱਖ ਹਰਕਤਾਂ ਕਰਕੇ ਅਕਸਰ ਹੀ ਚਰਚਾ 'ਚ ਰਹਿੰਦੇ ਹਨ। ਹਾਲ੍ਹੀ 'ਚ ਬੌਬੀ ਕਟਾਰੀਆਂ ਨੂੰ ਦੇਹਰਾਦੂਨ ਦੀਆਂ ਸੜਕਾਂ ਤੇ ਜਾਮ ਲਗਾਂਦੇ ਦੇਖਿਆ ਗਿਆ। ਜਿਸ ਦਾ ਵੀਡੀਓ ਉਨ੍ਹਾਂ ਸੋਸ਼ਲ ਮੀਡੀਆ ਤੇ ਪੋਸਟ ਕੀਤਾ। ਪਰ ਹੁਣ ਉਸ ਦੀ ਇਸ ਹਰਕਤ ਕਰਕੇ ਉਸ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਸੜਕ ਦੇ ਵਿਚਕਾਰ ਕੁਰਸੀ 'ਤੇ ਬੈਠ ਕੇ ਸ਼ਰਾਬ ਪੀਣ ਅਤੇ ਆਵਾਜਾਈ ਨੂੰ ਰੋਕਣ ਲਈ ਇਹ ਵਾਰੰਟ ਜਾਰੀ ਹੋਇਆ ਹੈ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਵੀਡੀਓ ਦੇਹਰਾਦੂਨ ਦੇ ਕਿਮਾਰੀ ਮਾਰਗ ਦਾ ਹੈ। ਇਸ ਵੀਡੀਓ 'ਚ ਕਟਾਰੀਆ ਨਾਲ ਉਨ੍ਹਾਂ ਦਾ ਦੇਹਰਾਦੂਨ ਨਿਵਾਸੀ ਦੋਸਤ ਵੀ ਮੌਜੂਦ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀਡੀਓ ਦੇਹਰਾਦੂਨ ਪੁਲਿਸ ਤੱਕ ਪਹੁੰਚ ਗਈ ਤੇ ਉਨ੍ਹਾਂ ਨੇ ਕਾਰਵਾਈ ਸ਼ੁਰੂ ਕਰ ਦਿਤੀ। ਇਸ ਸਬੰਧੀ ਥਾਣਾ ਕੈਂਟ ਵਿਖੇ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਕਟਾਰੀਆ ਨੂੰ ਨਿਯਮਾਂ ਅਨੁਸਾਰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਹੈ। ਪਰ ਤਿੰਨ ਵਾਰ ਨੋਟਿਸ ਭੇਜਣ ਦੇ ਬਾਵਜੂਦ ਕਟਾਰੀਆ ਵੱਲੋਂ ਕੋਈ ਜਵਾਬ ਨਹੀਂ ਆਇਆ। ਹੁਣ ਅਦਾਲਤ ਨੇ ਬੌਬੀ ਕਟਾਰੀਆ ਦੀ ਗ੍ਰਿਫਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਦੇਹਰਾਦੂਨ ਕੈਂਟ ਦੇ ਐੱਸਐੱਚਓ ਨੇ ਦੱਸਿਆ ਕਿ ਮਾਮਲੇ 'ਚ ਕਟਾਰੀਆ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਅਤੇ ਹੋਰ ਥਾਵਾਂ 'ਤੇ ਟੀਮਾਂ ਭੇਜੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ:- ਜੈਕਲੀਨ ਫਰਨਾਂਡੀਜ਼ ਜਾਵੇਗੀ ਜੇਲ੍ਹ! 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ED ਨੇ ਮੁਲਜ਼ਮ ਵਜੋਂ ਕੀਤਾ ਨਾਮਜ਼ਦ
ਜਾਣਕਾਰੀ ਦਿੰਦੇ ਹੋਏ ਦੇਹਰਾਦੂਨ ਕੈਂਟ ਦੇ ਐੱਸਐੱਚਓ ਨੇ ਦੱਸਿਆ ਕਿ ਮਾਮਲੇ 'ਚ ਕਟਾਰੀਆ ਨੂੰ ਗ੍ਰਿਫਤਾਰ ਕਰਨ ਲਈ ਹਰਿਆਣਾ ਅਤੇ ਹੋਰ ਥਾਵਾਂ 'ਤੇ ਟੀਮਾਂ ਭੇਜੀਆਂ ਜਾ ਰਹੀਆਂ ਹਨ। ਪਿਛਲੇ ਹਫਤੇ ਬੌਬੀ ਕਟਾਰੀਆ ਦਾ ਸੜਕ 'ਤੇ ਸ਼ਰਾਬ ਪੀਂਦੇ ਹੋਏ ਵੀਡੀਓ ਵਾਇਰਲ ਹੋਇਆ ਸੀ। ਜਦੋਂ ਇਹ ਵੀਡੀਓ ਡੀਜੀਪੀ ਅਸ਼ੋਕ ਕੁਮਾਰ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਐੱਸਐੱਸਪੀ ਦੇਹਰਾਦੂਨ ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।
Get the latest update about bobby kataria viral video, check out more about viral video, bobby kataria, arrest worrant for bobby kataria & social media viral
Like us on Facebook or follow us on Twitter for more updates.