Viral Video: ਡਾਕਟਰ ਨੇ ਔਰਤ ਦੀ ਅੱਖ 'ਚੋਂ ਕੱਢੇ 23 ਕਾਂਟੈਕਟ ਲੈਂਸ

ਡਾ. ਕੈਟਰੀਨਾ ਕੁਰਤੀਵਾ ਦੁਆਰਾ 13 ਸਤੰਬਰ ਨੂੰ ਆਪਣੇ ਇੰਸਟਾਗ੍ਰਾਮ ਪੇਜ 'ਤੇ ਉਹਨਾਂ ਕਾਂਟੈਕਟ ਲੈਂਸਾਂ ਨੂੰ ਹਟਾਉਣ ਦੀ ਪ੍ਰਕਿਰਿਆ ਦਾ ਵੀਡੀਓ ਪੋਸਟ ਕੀਤਾ ਗਿਆ ਸੀ...

ਇਹ ਵੀਡੀਓ ਸੱਚਮੁੱਚ ਸਭ ਨੂੰ ਹੈਰਾਨ ਕਰ ਦਵੇਗੀ। ਕਿਉਂਕਿ ਅਜਿਹਾ ਸ਼ਾਇਦ ਹੀ ਤੁਸੀਂ ਪਹਿਲਾਂ ਕੀਤੇ ਦੇਖਿਆ ਹੋਵੇਗਾ ਕਿ ਕਿਸੇ ਦੀਆਂ ਅੱਖਾਂ ਵਿਚੋਂ ਇਕੋ ਸਮੇਂ ਐਨੇ ਕਾਂਟੈਕਟ ਲੈਂਸ ਨਿਕਲੇ ਹੋਣ। ਡਾ. ਕੈਟਰੀਨਾ ਕੁਰਤੀਵਾ ਨਾਮਕ ਡਾਕਟਰ ਦੁਆਰਾ ਆਪਣੇ ਇੰਸਟਾਗ੍ਰਾਮ ਤੇ ਪੋਸਟ ਕੀਤੀ ਗਈ ਵੀਡੀਓ ਹੁਣ ਵਾਇਰਲ ਹੋ ਗਈ ਹੈ। ਵੀਡੀਓ ਮੁਤਾਬਿਕ ਇਹ ਮਹਿਲਾ ਉਸ ਵੇਲੇ ਹੈਰਾਨ ਰਹੀ ਗਈ ਜਦੋਂ ਉਸ ਨੂੰ ਡਾਕਟਰੀ ਜਾਂਚ ਤੋਂ ਪਤਾ ਲਗਾ ਕਿ ਉਸ ਦੀਆਂ ਅੱਖਾਂ 'ਚ 23 ਕਾਂਟੈਕਟ ਲੈਂਸ ਹਨ। ਅਜਿਹਾ ਇਸ ਲਈ ਕਿਉਂਕਿ ਅਗਿਆਤ ਔਰਤ ਲਗਾਤਾਰ 23 ਰਾਤਾਂ ਤੱਕ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਕਾਂਟੈਕਟ ਲੈਂਸ ਨੂੰ ਹਟਾਉਣਾ ਭੁੱਲ ਗਈ ਸੀ।

ਡਾ. ਕੈਟਰੀਨਾ ਕੁਰਤੀਵਾ ਦੁਆਰਾ 13 ਸਤੰਬਰ ਨੂੰ ਆਪਣੇ ਇੰਸਟਾਗ੍ਰਾਮ ਪੇਜ 'ਤੇ ਉਹਨਾਂ ਕਾਂਟੈਕਟ ਲੈਂਸਾਂ ਨੂੰ ਹਟਾਉਣ ਦੀ ਪ੍ਰਕਿਰਿਆ ਦਾ ਵੀਡੀਓ ਪੋਸਟ ਕੀਤਾ ਗਿਆ ਸੀ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਔਰਤ ਦੀਆਂ ਅੱਖਾਂ ਤੋਂ 23 ਕਾਂਟੈਕਟ ਲੈਂਸਾਂ ਨੂੰ ਹਟਾਇਆ ਜਾ ਰਿਹਾ ਹੈ। ਵੀਡੀਓ ਦੇ ਉਪਰਲੇ ਟੈਕਸਟ ਵਿੱਚ ਲਿਖਿਆ ਹੈ, "ਕਿਸੇ ਦੀ ਅੱਖ ਵਿੱਚੋਂ 23 ਕਾਂਟੈਕਟ ਲੈਂਸ ਹਟਾਏ ਜਾ ਰਹੇ ਹਾਂ। ਮੇਰੇ ਕਲੀਨਿਕ ਤੋਂ ਅਸਲ ਜ਼ਿੰਦਗੀ ਦਾ ਵੀਡੀਓ। ਆਪਣੇ ਕਾਂਟੈਕਟ ਲੈਂਸਾਂ ਨੂੰ ਅੱਖਾਂ ਤੇ ਲਗਾ ਕੇ ਨਾ ਸੌਂਵੋ।"


ਆਪਣੀ ਪੋਸਟ ਨੂੰ ਸਾਂਝਾ ਕਰਦੇ ਹੋਏ, ਕੁਰਤਿਵਾ ਨੇ ਲਿਖਿਆ, "ਇੱਕ ਦੁਰਲੱਭ ਘਟਨਾ, ਜਦੋਂ ਕੋਈ ਵਿਅਕਤੀ ਹਰ ਰੋਜ਼ ਕਈ ਰਾਤਾਂ ਤੱਕ ਕਾਂਟੈਕਟ ਲੈਂਸ ਹਟਾਉਣਾ ਭੁੱਲ ਜਾਂਦਾ ਹੈ ਅਤੇ ਹਰ ਸਵੇਰੇ ਇੱਕ ਨਵਾਂ ਲਗਾ ਦਿੰਦਾ ਹੈ। ਲਗਾਤਾਰ 23 ਦਿਨ !!! ਮੈਨੂੰ ਕੱਲ੍ਹ ਮੇਰੇ ਕਲੀਨਿਕ ਵਿੱਚ ਸੰਪਰਕ ਮਿਲਿਆ। ਲੈਂਸਾਂ ਦਾ ਇੱਕ ਝੁੰਡ ਦੇਖਣ ਨੂੰ ਮਿਲਿਆ।"

 ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੀਡੀਓ ਨੂੰ 2.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 81 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਪੋਸਟ ਦੇ ਕਮੈਂਟ ਏਰੀਏ ਵਿੱਚ ਕਈ ਯੂਜ਼ਰਸ ਨੇ ਹੈਰਾਨ ਕਰਨ ਵਾਲੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

Get the latest update about caleye, check out more about contact lenses, contact lenses viral video, contact lenses viral news & eyedoctors

Like us on Facebook or follow us on Twitter for more updates.