Viral Video: ਜਜ਼ਬੇ ਨੂੰ ਸਲਾਮ, ਦੇਖੋ ਕਿਵੇਂ ਲੋਕਲ ਟਰੇਨ 'ਚ ਸਮਾਨ ਵੇਚ ਇਹ ਬਜ਼ੁਰਗ ਬਣੀ ਕਈਆਂ ਲਈ ਪ੍ਰੇਰਨਾ

ਇਹ ਵਾਇਰਲ ਹੋਈ ਵੀਡੀਓ ਮੁੰਬਈ ਦੀ ਲੋਕਲ ਟਰੇਨ ਦੀ ਹੈ ਜਿਸ 'ਚ ਇੱਕ ਬਜ਼ੁਰਗ ਮਹਿਲਾ ਲੋਕਾਂ ਨੂੰ ਚਾਕਲੇਟ ਟੌਫੀਆਂ ਵੇਚਦੇ ਦੇਖਿਆ ਜਾ ਸਕਦਾ ਹੈ

ਚੰਗੀ ਸੋਚ ਤੇ ਵਧੀਆ ਜਜ਼ਬਾ ਹਮੇਸ਼ਾ ਹੀ ਦੂਜਿਆਂ ਨੂੰ ਪ੍ਰੇਰਨਾ ਦੇਂਦਾ ਹੈ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋਕਿ ਲੋਕਾਂ ਨੂੰ ਮਿਹਨਤ ਕਰਨ ਲਈ ਪ੍ਰੇਰਨਾ ਦੇਂਦੀ ਹੈ ਕਿ ਕਿਵੇਂ ਬਿਨਾ ਕਿਸੇ ਉਮਰ ਦੀ ਸੀਮਾ ਦੇ ਚੰਗੀ ਸੋਚ ਅਤੇ ਮਿਹਨਤ ਨਾਲ ਦੂਜਿਆਂ ਨੂੰ ਕੁਝ ਸਿਖਾਇਆ ਜਾ ਸਕਦਾ ਹੈ। ਇੱਕ ਬਜ਼ੁਰਗ ਮਹਿਲਾ ਦੀ ਵੀਡੀਓ ਨੇ ਸੋਸ਼ਲ ਮੀਡੀਆ ਤੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ ਜੋ ਲੋਕਲ ਟਰੇਨ 'ਚ ਸਮਾਨ ਵੇਚ ਆਪਣਾ ਗੁਜਾਰਾ ਕਰਦੀ ਹੈ ਅਤੇ ਕੜੀ ਮਿਹਨਤ ਨਾਲ ਦੂਜਿਆਂ ਨੂੰ ਪ੍ਰੇਰਨਾ ਵੀ ਦਿੰਦੀ ਹੈ। 

ਇਹ ਵਾਇਰਲ ਹੋਈ ਵੀਡੀਓ ਮੁੰਬਈ ਦੀ ਲੋਕਲ ਟਰੇਨ ਦੀ ਹੈ ਜਿਸ 'ਚ ਇੱਕ ਬਜ਼ੁਰਗ ਮਹਿਲਾ ਲੋਕਾਂ ਨੂੰ ਚਾਕਲੇਟ ਟੌਫੀਆਂ ਵੇਚਦੇ ਦੇਖਿਆ ਜਾ ਸਕਦਾ ਹੈ। ਹਾਲ੍ਹੀ 'ਚ ਵੀਡੀਓ ਨੂੰ ਸਵਾਤੀ ਮਾਲੀਵਾਲ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਕਲਿੱਪ ਵਿੱਚ, ਇੱਕ ਬਜ਼ੁਰਗ ਔਰਤ ਨੂੰ ਚਾਕਲੇਟਾਂ ਇੱਕ ਡੱਬਾ ਲੈ ਕੇ ਇੱਕ ਲੋਕਲ ਟਰੇਨ ਦੇ ਯਾਤਰੀਆਂ ਦੇ ਕੋਲ ਆਉਂਦੇ ਹੋਏ ਦਿਖਾਇਆ ਗਿਆ ਹੈ। ਉਸ ਦੀ ਚਮਕਦਾਰ ਮੁਸਕਰਾਹਟ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। 
ਇਸ ਬਜ਼ੁਰਗ ਦੀ ਵੀਡੀਓ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਇਸ ਬੁਜ਼ੁਰਗ ਔਰਤ ਦੀ ਮਿਹਨਤ ਤੋਂ  ਪ੍ਰਭਾਵਿਤ ਹੋ ਉਸ ਦੀ ਮਦਦ ਲਈ ਅਗੇ ਆ ਰਹੇ ਹਨ। ਲੋਕਾਂ ਵਲੋਂ ਹਰ ਰੋਜ਼ ਸਖ਼ਤ ਮਿਹਨਤ ਕਰਨ ਲਈ ਬਜ਼ੁਰਗ ਦੀ ਤਾਰੀਫ਼ ਕੀਤੀ ਗਈ ਹੈ।