ਵਾਇਰਲ ਵੀਡੀਓ: ਮਾਲਕ ਨੇ ਕੰਮ ਦੇ ਪੈਸੇ ਨਾ ਨਹੀਂ ਦਿੱਤੇ ਤਾਂ ਕਰਮਚਾਰੀ ਨੇ ਮਰਸਡੀਜ਼ ਨੂੰ ਲਾਈ ਅੱਗ

ਇਹ ਵੀਡੀਓ ਕੋਤਵਾਲੀ ਖੇਤਰ ਦੇ ਸੈਕਟਰ 39 ਦੇ ਪਿੰਡ ਸਦਰਪੁਰ ਤੋਂ ਸਾਹਮਣੇ ਆਇਆ ਹੈ। ਇਸੇ ਘਟਨਾ ਦਾ ਵੀਡੀਓ ਮੰਗਲਵਾਰ ਨੂੰ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵਾਇਰਲ ਹੋਇਆ ਹੈ...

ਨੋਇਡਾ ਤੋਂ ਇੱਕ ਸਨਸਨੀਖੇਜ਼ ਵੀਡੀਓ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਵਿਅਕਤੀ ਨੇ ਸੜਕ 'ਤੇ ਖੜ੍ਹੀ ਇੱਕ ਮਰਸੀਡੀਜ਼ ਨੂੰ ਅੱਗ ਲਗਾ ਦਿੱਤੀ ਤੇ ਉਸ ਤੋਂ ਬਾਅਦ ਫਰਾਰ ਹੋ ਗਿਆ। ਇਹ ਵੀਡੀਓ ਕੋਤਵਾਲੀ ਖੇਤਰ ਦੇ ਸੈਕਟਰ 39 ਦੇ ਪਿੰਡ ਸਦਰਪੁਰ ਤੋਂ ਸਾਹਮਣੇ ਆਇਆ ਹੈ। ਇਸੇ ਘਟਨਾ ਦਾ ਵੀਡੀਓ ਮੰਗਲਵਾਰ ਨੂੰ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵਾਇਰਲ ਹੋਇਆ ਹੈ।

ਇਸ ਵੀਡੀਓ ਵਿੱਚ ਇੱਕ ਬਾਈਕ ਸਵਾਰ ਵਿਅਕਤੀ ਸੜਕ ਦੇ ਕਿਨਾਰੇ ਖੜ੍ਹੀ ਆਲੀਸ਼ਾਨ ਕਾਰ ਦੇ ਨੇੜੇ ਆਇਆ, ਆਪਣੇਬਾਈਕ ਦੀ ਡਿਗੀ ਤੋਂ ਪੈਟਰੋਲ ਦੀ ਭਰੀ ਬੋਤਲ  ਕੱਢੀ ਤੇ ਫਿਰ ਕਾਰ ਦੇ ਸਾਰੇ ਪਾਸੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਕਾਰ ਮਾਲਕ ਵੱਲੋਂ ਦੋਸ਼ੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।ਮੁੱਢਲੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਕਾਰ ਨੂੰ ਮਾਲਕ ਦੇ ਘਰ ਕੰਮ ਕਰਨ ਵਾਲੇ ਵਿਅਕਤੀ ਨੇ ਅੱਗ ਲਗਾ ਦਿੱਤੀ ਸੀ  ਕਿਉਂਕਿ ਉਨ੍ਹਾਂ ਦਾ ਕਿਸੇ ਕਾਰਨ ਮਾਲਕਾਂ ਨਾਲ ਝਗੜਾ ਹੋ ਗਿਆ ਸੀ। ਜਿਸ ਕਾਰਨ ਉਕਤ ਵਿਅਕਤੀ ਨੇ ਨਿਰਾਸ਼ ਹੋ ਕੇ ਮਾਲਕ ਦੀ ਕਾਰ ਨੂੰ ਅੱਗ ਲਗਾ ਦਿੱਤੀ।


ਮੁਲਜ਼ਮ ਨੇ ਦੱਸਿਆ ਕਿ ਉਹ ਪਿੰਡ ਰੋਜਾ ਜਲਪੁਰ ਦਾ ਰਹਿਣ ਵਾਲਾ ਹੈ ਅਤੇ ਸਰਦਾਰਪੁਰ ਦੇ ਰਹਿਣ ਵਾਲੇ ਆਯੂਸ਼ ਚੌਹਾਨ ਦੇ ਘਰ ਟਾਈਲਾਂ ਲਗਾਉਣ ਆਇਆ ਹੈ। ਜਾਣਕਾਰੀ ਮੁਤਾਬਕ ਮਜ਼ਦੂਰ ਨੇ ਮਾਲਕਾਂ ਤੋਂ ਉਸ ਦੇ ਕੰਮ ਦੇ 2,68,000 ਰੁਪਏ ਲੈਣੇ ਸਨ। ਜਦੋਂ ਉਸ ਨੇ ਪੈਸੇ ਮੰਗੇ ਤਾਂ ਮਾਲਕ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਨਿਰਾਸ਼ ਹੋ ਕੇ ਮਜ਼ਦੂਰ ਨੇ ਬਦਲਾ ਲੈਣ ਲਈ ਮਾਲਕ ਦੀ ਕਾਰ ਨੂੰ ਅੱਗ ਲਾਉਣ ਦਾ ਫੈਸਲਾ ਕੀਤਾ। ਤੇਜ਼ ਹਵਾਵਾਂ ਕਾਰਨ ਹੀ ਅੱਗ ਦੀਆਂ ਲਪਟਾਂ ਹੋਰ ਭਿਆਨਕ ਹੋ ਗਈਆਂ ਅਤੇ ਪੂਰੇ ਵਾਹਨ ਨੂੰ ਆਪਣੀ ਲਪੇਟ 'ਚ ਲੈ ਲਿਆ।

ਸ਼ਿਕਾਇਤ ਦਰਜ ਹੋਣ ਤੋਂ ਬਾਅਦ ਕੋਤਵਾਲੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਵਾਰਦਾਤ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ। ਵੀਡੀਓ ਰਾਹੀਂ ਬਾਈਕ ਦਾ ਨੰਬਰ ਦਿਖਾਈ ਦੇ ਰਿਹਾ ਸੀ, ਜਿਸ ਨਾਲ ਪੁਲਸ ਨੂੰ ਦੋਸ਼ੀ ਤੱਕ ਪਹੁੰਚਣ 'ਚ ਮਦਦ ਮਿਲੀ।

ਏਸੀਪੀ ਰਜਨੀਸ਼ ਵਰਮਾ ਨੇ ਇਸ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ, “ਵਾਇਰਲ ਵੀਡੀਓ ਦੇ ਆਧਾਰ ‘ਤੇ ਮਾਮਲੇ ਦਾ ਨੋਟਿਸ ਲਿਆ ਗਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲੀਸ ਦੀਆਂ ਦੋ ਟੀਮਾਂ ਕੰਮ ਆਈਆਂ ਅਤੇ ਕੁਝ ਸਮੇਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਵੀਡੀਓ ਦਿਨ ਭਰ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੁੰਦੀ ਰਹੀ।

Get the latest update about NOIDA VIRAL VIDEO, check out more about INDIA LIVE UPDATES, MERCEDES VIRAL VIDEO, MERCEDES VIRAL & INDIA NEWS

Like us on Facebook or follow us on Twitter for more updates.