ਅੱਜ ਕੱਲ ਸੋਸ਼ਲ ਮੀਡੀਆ ਤੇ ਕਪਲਸ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਹੀ ਇੱਕ ਵੀਡੀਓ ਜਿਸ ਵਿੱਚ ਇੱਕ ਲਾੜਾ-ਲਾੜੀ ਨੇ ਕੁਝ ਅਜਿਹਾ ਕੀਤਾ ਕਿ ਮਾਮਲਾ ਸੜਕ ਵਿਚਕਾਰ ਹੀ ਹਾਈਵੋਲਟੇਜ ਡਰਾਮੇ ਵਿੱਚ ਬਦਲ ਗਿਆ। ਮਾਮਲਾ ਬਿਹਾਰ ਦਾ ਹੈ। ਜਿੱਥੇ ਸੜਕ ਦੇ ਵਿਚਕਾਰ ਕੁੜੀ ਚੀਕਾਂ ਮਾਰਦੀ ਲਾੜੇ ਦੇ ਪਿੱਛੇ ਭੱਜਦੀ ਨਜ਼ਰ ਆਈ। ਲਾੜਾ ਉਸ ਨੂੰ ਛੱਡ ਕੇ ਸੜਕ ਤੇ ਭੱਜ ਰਿਹਾ ਸੀ। ਅਦਾਲਤ ਤੋਂ ਬਾਹਰ ਹੋਏ ਇਸ ਡਰਾਮੇ ਨੂੰ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ।
ਜਾਣਕਾਰੀ ਮੁਤਾਬਿਕ ਬਿਹਾਰ ਦੇ ਨਵਾਦਾ ਜ਼ਿਲ੍ਹੇ ਦੇ ਪਿੰਡ ਮਹੌਲੀ ਵਾਸੀ ਰਾਮ ਅਵਤਾਰ ਚੌਹਾਨੀ ਦੀ ਪੁੱਤਰੀ ਗੁੱਡੀ ਕੁਮਾਰੀ ਦਾ ਵਿਆਹ ਮਹਿਕਰ ਪਿੰਡ ਵਾਸੀ ਚੰਦੋ ਚੌਹਾਨ ਦੇ ਪੁੱਤਰ ਸੰਦੀਪ ਕੁਮਾਰ ਨਾਲ ਹੋਣਾ ਸੀ। ਤਿੰਨ ਮਹੀਨੇ ਪਹਿਲਾਂ ਦੋਵਾਂ ਦਾ ਰਿਸ਼ਤਾ ਤੈਅ ਹੋਇਆ ਸੀ, ਇਹ ਦੋਨੋ ਇਕ-ਦੂਜੇ ਨਾਲ ਫੋਨ 'ਤੇ ਗੱਲ ਕਰਦੇ ਸਨ। ਵੀਰਵਾਰ ਨੂੰ ਲੜਕਾ ਲੜਕੀ ਨੂੰ ਮਿਲਣ ਉਸ ਦੇ ਪਿੰਡ ਪਹੁੰਚਿਆ। ਬੱਸ ਫਿਰ ਕੀ ਸੀ, ਪਿੰਡ ਦੇ ਕੁਝ ਲੋਕਾਂ ਅਤੇ ਪਰਿਵਾਰ ਵਾਲਿਆਂ ਨੇ ਲੜਕੇ ਨੂੰ ਉਥੇ ਦੇਖਿਆ। ਇਸ ਤੋਂ ਬਾਅਦ ਜਲਦੀ ਹੀ ਦੋਵਾਂ ਦਾ ਵਿਆਹ ਤੈਅ ਹੋ ਗਿਆ। ਦੋਵੇਂ ਨਵਾਦਾ ਦੀ ਸਿਵਲ ਕੋਰਟ 'ਚ ਵਿਆਹ ਕਰਵਾਉਣ ਜਾ ਰਹੇ ਸਨ। ਲੜਕਾ-ਲੜਕੀ ਦੋਵੇਂ ਅਦਾਲਤ ਵਿਚ ਪਹੁੰਚੇ। ਜਦੋਂ ਵਕੀਲ ਨੇ ਲੜਕੇ ਨੂੰ ਕਾਗਜ਼ 'ਤੇ ਦਸਤਖਤ ਕਰਨ ਲਈ ਕਿਹਾ ਤਾਂ ਉਹ ਪੈੱਨ ਸੁੱਟ ਕੇ ਭੱਜ ਗਿਆ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਲੜਕੇ ਦੇ ਪਿੱਛੇ ਭੱਜ ਰਹੀ ਹੈ। ਲੜਕਾ ਸੜਕ 'ਤੇ ਦੌੜਦਾ ਹੈ ਅਤੇ ਉਸਦੇ ਪਿੱਛੇ ਲੜਕੀ ਅਤੇ ਉਸਦੇ ਰਿਸ਼ਤੇਦਾਰ ਵੀ ਲੜਕੇ ਨੂੰ ਫੜਨ ਲਈ ਦੌੜਦੇ ਹਨ। ਇਸ ਡਰਾਮਾ ਦੇਖ ਕੇ ਸੜਕ 'ਤੇ ਭੀੜ ਇਕੱਠੀ ਹੋ ਗਈ। ਬਾਅਦ ਵਿੱਚ ਲੜਕੇ ਨੂੰ ਫੜ ਪੁਲਿਸ ਹਵਾਲੇ ਕਰ ਦਿੱਤਾ ਗਿਆ। ਬਾਅਦ ਵਿੱਚ ਦੋਵਾਂ ਨੂੰ ਮਹਿਲਾ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਹਾਂ ਦਾ ਫਿਰ ਤੋਂ ਮੰਦਰ 'ਚ ਵਿਆਹ ਹੋਇਆ।
Get the latest update about video, check out more about viral video & Bihar viral video court marriage viral video
Like us on Facebook or follow us on Twitter for more updates.