Viral Video: ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮਰੀਜ਼ ਦੀ ਵਿਗੜੀ ਹਾਲਤ, ਕੋਲਹਾਪੁਰ ਦੇ ਡਾਕਟਰ ਨੇ ਮੌਕੇ ਤੇ ਇੰਝ ਬਚਾਈ ਜਾਨ

37 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਇੱਕ ਵਿਅਕਤੀ ਜੋ ਡਾਕਟਰ ਦਾ ਮਰੀਜ਼ ਜਾਪਦਾ ਹੈ, ਉਸ ਨਾਲ ਗੱਲਬਾਤ ਕਰਦਿਆਂ ਅਚਾਨਕ ਬੇਹੋਸ਼ ਹੋ ਜਾਂਦਾ ਹੈ...

ਸੋਸ਼ਲ ਮੀਡੀਆ 'ਤੇ ਕਈ ਐਸੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਹਨ ਜਿਸ ਨੂੰ ਦੇਖ ਸਾਨੂੰ ਡਾਕਟਰਾਂ ਨੂੰ ਰੱਬ ਦਾ ਰੂਪ ਮਨੇ ਜਾਣ ਤੇ ਯਕੀਨ ਹੋਣਾ ਸ਼ੁਰੂ ਹੋ ਜਾਂਦਾ ਹੈ। ਹਾਲ੍ਹੀ 'ਚ ਵਾਇਰਲ ਹੋ ਰਹੀ ਇਕ ਵੀਡੀਓ 'ਚ ਅਚਾਨਕ ਬੇਹੋਸ਼ ਹੋ ਜਾਣ ਵਾਲੇ ਵਿਅਕਤੀ ਦੀ ਜਾਨ ਬਚਾਉਂਦੇ ਇਕ ਡਾਕਟਰ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਭਾਜਪਾ ਸੰਸਦ ਧਨੰਜੇ ਮਹਾਦਿਕ ਨੇ ਸ਼ੇਅਰ ਕੀਤਾ ਹੈ। 

37 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਇੱਕ ਵਿਅਕਤੀ ਜੋ ਡਾਕਟਰ ਦਾ ਮਰੀਜ਼ ਜਾਪਦਾ ਹੈ, ਉਸ ਨਾਲ ਗੱਲਬਾਤ ਕਰਦਿਆਂ ਅਚਾਨਕ ਬੇਹੋਸ਼ ਹੋ ਜਾਂਦਾ ਹੈ। ਪਰ ਉਸ ਵੇਲੇ ਡਾਕਟਰ ਨੇ ਸੂਝਬੂਝ ਨਾਲ ਉਸ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਵੀਡੀਓ 'ਚ ਡਾ. ਅਰਜੁਨ ਅਡਨਾਇਕ, ਜੋ ਕਿ ਕੋਲਹਾਪੁਰ ਦੇ ਸਭ ਤੋਂ ਵਧੀਆ ਦਿਲ ਦੇ ਮਾਹਿਰਾਂ ਵਿੱਚੋਂ ਇੱਕ ਹਨ ਨੂੰ ਤੁਰੰਤ ਉਸ ਆਦਮੀ ਦੀ ਮਦਦ ਲਈ ਦੌੜਦੇ ਹੋਏ ਅਤੇ ਉਸਦੀ ਛਾਤੀ ਨੂੰ ਧੱਕਾ ਦੇ ਕੇ ਉਸਦੀ ਜਾਨ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਡਾਕਟਰ ਮਰੀਜ਼ ਦੀ ਜਾਨ ਬਚਾਉਣ ਲਈ ਮਰੀਜ਼ ਨੂੰ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਦੇ ਰਿਹਾ ਹੈ। ਇਸ ਤੋਂ ਬਾਅਦ ਮਰੀਜ਼ ਥੋੜ੍ਹਾ ਠੀਕ ਮਹਿਸੂਸ ਕਰਦਾ ਹੈ।  
ਭਾਜਪਾ ਦੇ ਸੰਸਦ ਮੈਂਬਰ ਧਨੰਜੇ ਮਹਾਦਿਕ ਨੇ ਆਪਣੇ ਟਵੀਟ ਵਿੱਚ ਕਿਹਾ, “ਮੈਂ ਅਜਿਹੇ ਸਤਿਕਾਰਯੋਗ ਅਤੇ ਨੇਕ ਨਾਇਕਾਂ ਦੀ ਪ੍ਰਸ਼ੰਸਾ ਕਰਦਾ ਹਾਂ।

Get the latest update about viral video Dr Arjun Adnaik, check out more about viral, Dr Arjun Adnaik & viral video

Like us on Facebook or follow us on Twitter for more updates.