Viral Video: ਰਾਮਲੀਲਾ 'ਚ ਹਨੂੰਮਾਨ ਬਣੇ ਵਿਅਕਤੀ ਦੀ ਸਟੇਜ 'ਤੇ ਹੀ ਹੋਈ ਮੌਤ

ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਦੀ ਉਮਰ 55 ਸਾਲਾਂ ਦੀ ਦੱਸੀ ਜਾ ਰਹੀ ਹੈ ਤੇ ਅਜਿਹੇ ਕਿਆਸ ਲਗਾਇਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੇਂ ਨਾਲ ਉਸ ਦੀ ਮੌਤ ਹੋਈ ਸੀ...

ਉੱਤਰ ਪ੍ਰਦੇਸ਼ ਦੇ ਫਤਿਹਪੁਰ 'ਚ ਇਹ ਹਾਦਸਾ ਵਾਪਰਿਆ ਹੈ ਜਿਥੇ ਚਲ ਰਹੀ ਰਾਮਲੀਲਾ ਦੌਰਾਨ ਹਨੂੰਮਾਨ ਬਣੇ ਵਿਅਕਤੀ ਦੀ ਅਚਾਨਕ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਿਆ ਹੈ। ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਦੀ ਉਮਰ 55 ਸਾਲਾਂ ਦੀ ਦੱਸੀ ਜਾ ਰਹੀ ਹੈ ਤੇ ਅਜਿਹੇ ਕਿਆਸ ਲਗਾਇਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੇਂ ਨਾਲ ਉਸ ਦੀ ਮੌਤ ਹੋਈ ਸੀ।  
ਫਤਿਹਪੁਰ ਜ਼ਿਲੇ ਦੇ ਢਾਟਾ ਥਾਣਾ ਖੇਤਰ ਦੇ ਪਿੰਡ ਸਲੇਮਪੁਰ 'ਚ ਰਾਮਲੀਲਾ ਦਾ ਪ੍ਰੋਗਰਾਮ ਦੌਰਾਨ ਵਾਇਰਲ ਹੋਈ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਲੋਕ ਮੌਜੂਦ ਹਨ ਅਤੇ ਬੈਕਗ੍ਰਾਊਂਡ 'ਚ ਗੀਤ ਚੱਲ ਰਹੇ ਸਨ। ਇਸ ਦੌਰਾਨ ਹਨੂੰਮਾਨ ਦਾ ਕਿਰਦਾਰ ਨਿਭਾਉਣ ਵਾਲਾ ਇਕ ਵਿਅਕਤੀ ਗੀਤ 'ਤੇ ਡਾਂਸ ਕਰ ਰਿਹਾ ਹੈ। ਪਰ ਅਚਾਨਕ ਹੀ ਉਸ ਵਿਅਕਤੀ ਦੀ ਸਿਹਤ ਵਿਗੜਨ ਲਗਦੀ ਹੈ ਤੇ ਉਹ ਜਮੀਨ ਤੇ ਡਿੱਗ ਜਾਂਦਾ ਹੈ। ਅਚਾਨਕ ਲੋਕ ਇਹ ਸਭ ਦੇਖ ਹੈਰਾਨ ਹੋ ਗਏ। ਜਦੋਂ ਵਿਅਕਤੀ ਨੂੰ ਚੁੱਕਿਆ ਗਿਆ ਤਾਂ ਪਤਾ ਲਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਮੁਤਾਬਿਕ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਹੋ ਸਕਦਾ ਹੈ। 

Get the latest update about up viral video, check out more about ramlila hanuman, viral video, Hanuman Ramlila & Fatehpur

Like us on Facebook or follow us on Twitter for more updates.