Viral Video: ਪਲਕ ਝਪਕਦਿਆਂ ਬਦਲਿਆ ਨਜ਼ਾਰਾ, ਜਦ ਪਾਲਤੂ ਅਜਗਰ ਨੇ ਮਾਲਕਣ ਤੇ ਹੀ ਕਰ ਦਿੱਤਾ ਜਾਨਲੇਵਾ ਹਮਲਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਇਕ ਔਰਤ ਪਿਆਰ ਨਾਲ ਪਿੰਜਰੇ 'ਚੋਂ ਅਜਗਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ ਪਰ ਅਜਗਰ ਮੌਕਾ ਦੇਖ ਕੇ ਉਸ ਔਰਤ ਦਾ ਹੱਥ ਤੇ ਇੰਨੀ ਬੁਰੀ ਤਰ੍ਹਾਂ ਹਮਲਾ ਕਰਦਾ ਹੈ ਕਿ ਹੱਥ ਵਿਚੋਂ ਖੂਨ ਦੀਆਂ ਧਾਰਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ...

ਅੱਜ ਕੱਲ ਪਾਲਤੂ ਜਾਨਵਰ ਰੱਖਣਾ ਆਮ ਗੱਲ ਹੈ ਪਰ ਖ਼ਤਰਨਾਕ ਜਾਨਵਰਾਂ ਨੂੰ ਪਾਲਤੂ ਬਣਾ ਘਰਾਂ 'ਚ ਰੱਖਣਾ ਇੱਕ ਤਰ੍ਹਾਂ ਦੀ ਬੇਵਕੂਫੀ ਜਾਪਦਾ ਹੈ। ਅਜਿਹਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਖ਼ਤਰਨਾਕ ਅਜਗਰ ਨੂੰ ਪਾਲਤੂ ਜਾਨਵਰ ਬਣਾਉਣਾ ਇੱਕ ਮਹਿਲਾ ਨੂੰ ਮਹਿੰਗਾ ਪੈ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਇਕ ਔਰਤ ਪਿਆਰ ਨਾਲ ਪਿੰਜਰੇ 'ਚੋਂ ਅਜਗਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ ਪਰ ਅਜਗਰ ਮੌਕਾ ਦੇਖ ਕੇ ਉਸ ਔਰਤ ਦਾ ਹੱਥ ਤੇ ਇੰਨੀ ਬੁਰੀ ਤਰ੍ਹਾਂ ਹਮਲਾ ਕਰਦਾ ਹੈ ਕਿ ਹੱਥ ਵਿਚੋਂ ਖੂਨ ਦੀਆਂ ਧਾਰਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਔਰਤ ਦੇ ਹੱਥੋਂ ਸੱਪ ਛੁਡਾਉਣ 'ਚ ਲੋਕਾਂ ਦਾ ਪਸੀਨਾ ਛੁੱਟ ਜਾਂਦਾ ਹੈ।

1.48 ਮਿੰਟ ਦੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਆਪਣੇ ਪਾਲਤੂ ਅਜਗਰ ਦਾ ਪਿੰਜਰਾ ਖੋਲ੍ਹਦੀ ਹੈ ਤੇ ਕਹਿੰਦੀ ਹੈ -ਹਾਏ ਬੇਬੀ ਗਰਲ। ਇਸ 'ਚ ਅਜਗਰ ਉਸ ਵੱਲ ਵਧਣ ਲੱਗਦਾ ਹੈ, ਉਦੋਂ ਹੀ ਔਰਤ ਪਿਆਰ ਨਾਲ ਦੇਖਦੀ ਹੋਈ ਉਸ ਵੱਲ ਹੱਥ ਵਧਾਉਂਦੀ ਹੈ। ਫਿਰ ਅਚਾਨਕ ਅਜਗਰ ਔਰਤ ਦੇ ਹੱਥ ਨੂੰ ਕੱਟ ਲੈਂਦਾ ਹੈ ਤੇ ਉਸ ਦੀ ਬਾਂਹ ਤੇ ਖੁਦ ਨੂੰ ਲਪੇਟਣਾ ਸ਼ੁਰੂ ਕਰ ਦਿੰਦਾ ਹੈ।


ਇੰਨੇ 'ਚ ਇੱਕ ਆਦਮੀ ਔਰਤ ਦੇ ਕੋਲ ਆਉਂਦਾ ਹੈ ਅਤੇ ਅਜਗਰ ਨੂੰ ਉਸਦੇ ਹੱਥ ਤੋਂ ਵੱਖ ਕਰਨ ਵਿੱਚ ਮਦਦ ਕਰਦਾ ਹੈ। ਇਸ ਦੌਰਾਨ ਔਰਤ ਦੇ ਹੱਥ 'ਚੋਂ ਖੂਨ ਨਿਕਲਣ ਲੱਗ ਜਾਂਦਾ ਹੈ। ਪਰ ਇਸ ਦੇ ਬਾਵਜੂਦ ਅਜਗਰ ਉਸ ਦਾ ਹੱਥ ਨਹੀਂ ਛੱਡਦਾ। ਵੀਡੀਓ ਬਣਾਉਣ ਵਾਲਾ ਵਿਅਕਤੀ ਇਸ ਦੌਰਾਨ ਔਰਤ ਨੂੰ ਪੁੱਛਦਾ ਵੀ ਹੈ ਕਿ ਉਹ ਵੀਡੀਓ ਬਣਾਉਣਾ ਬੰਦ ਕਰ ਦਵੇ ਪਰ ਔਰਤ ਮੰਨਣਾ ਕਰ ਦਿੰਦੀ ਹੈ।  

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੈਂਕੜੇ ਲੋਕਾਂ ਨੇ ਨੇ ਇਸ 'ਤੇ  ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਵਿਅਕਤੀ ਨੇ ਲਿਖਿਆ- ਸੱਪਾਂ ਨੂੰ ਪਾਲਤੂ ਨਾ ਬਣਾਉਣ ਦਾ ਇਕ ਕਾਰਨ। 


Get the latest update about panther, check out more about pet panther video, panther video, viral video & viral

Like us on Facebook or follow us on Twitter for more updates.