Viral Video: ਪਾਇਲਟ ਦੀ ਖਾਸ ਅੰਦਾਜ਼ 'ਚ ਅਨਾਉਂਸਮੈਂਟ ਨੇ ਜਿੱਤਿਆ ਸਭ ਦਾ ਦਿਲ

ਸਪਾਈਸਜੈੱਟ ਦੀ ਫਲਾਈਟ ਦੇ ਅੰਦਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ...

ਆਪਣੇ ਹਰ ਦਿਨ ਦੇ ਕੰਮ ਨੂੰ ਕਿਸੇ ਖਾਸ ਮੌਕੇ 'ਤੇ ਰੋਜ਼ਾਨਾ ਨਾਲੋਂ ਵੱਖਰੇ ਅੰਦਾਜ਼ 'ਚ ਕਰਨ ਨਾਲ ਜਿਥੇ ਕੰਮ ਕਰਨ 'ਚ ਮਜ਼ਾ ਆਉਂਦਾ ਹੈ ਓਥੇ ਹੀ ਬਾਕੀ ਲੋਕਾਂ ਨੂੰ ਵੀ ਇਸ ਤੋਂ ਖੁਸ਼ੀ ਮਿਲਦੀ ਹੈ। ਅਜਿਹਾ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਹੈ ਇਹ ਵਾਇਰਲ ਹੋਏ ਪਾਇਲਟ, ਜਿਸ ਦੇ ਵਖਰ੍ਹੇ ਅੰਦਾਜ਼ ਨੇ ਜਿਥੇ ਮੁਸਾਫਿਰਾਂ ਨੂੰ ਖੁਸ਼ ਕੀਤਾ ਓਥੇ ਹੀ ਉਸ ਨੂੰ ਸੋਸ਼ਲ ਮੀਡੀਆ 'ਤੇ ਵੀ ਮਸ਼ਹੂਰ ਕਰ ਦਿੱਤਾ। ਹਾਲ੍ਹੀ 'ਚ ਵਾਇਰਲ ਹੋਈ ਇੱਕ ਵੀਡੀਓ 'ਚ ਹਵਾਈ ਸਫ਼ਰ ਕਰ ਰਹੇ ਮੁਸਾਫ਼ਰਾਂ ਨੂੰ ਰੋਜਾਨਾ ਸੁਣਾਈ ਦੇਣ ਵਾਲੀਆਂ ਅਨਾਉਂਸਮੈਂਟ ਅੰਗਰੇਜ਼ੀ ਤੋਂ ਹਿੰਦੀ ਵਿਚ ਸੁਣਾਈ ਦੇਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਮੁਸਾਫ਼ਰਾਂ ਵਲੋਂ ਇਸ ਵਖਰ੍ਹੇ ਹੀ ਅੰਦਾਜ਼ 'ਚ ਕੀਤੀ ਗਈ ਅਨਾਉਂਸਮੈਂਟ ਨੂੰ ਖੂਬ ਇੰਜੋਏ ਕੀਤਾ ਗਿਆ। ਸਪਾਈਸਜੈੱਟ ਦੀ ਫਲਾਈਟ ਦੇ ਅੰਦਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


ਟਵਿੱਟਰ 'ਤੇ ਸਾਦਫ ਆਫਰੀਨ صدف 'ਤੇ ਵਾਇਰਲ ਹੋ ਰਹੀ 'ਚ ਪਾਇਲਟ ਨੇ ਸ਼ਾਇਰਾਨਾ ਅੰਦਾਜ਼ ਵਿੱਚ ਐਲਾਨ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਪਾਇਲਟ ਦੀ ਸ਼ੁੱਧ ਹਿੰਦੀ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਨਵੇਂ ਸਾਲ ਦਾ ਸੁਆਗਤ ਕਰਦੇ ਹੋਏ ਪਾਇਲਟ ਦੇ ਇਸ ਅਨੋਖੇ ਅੰਦਾਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਵੀਡੀਓ ਨੂੰ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

ਵੀਡੀਓ ਸਪਾਈਸ ਜੈੱਟ ਦੀ ਫਲਾਈਟ ਦੀ ਹੈ ਜਦੋਂ ਪਾਇਲਟ ਨੇ ਫਲਾਈਟ ਤੋਂ ਪਹਿਲਾਂ ਰੂਟੀਨ ਅਨਾਊਂਸਮੈਂਟ ਸ਼ੁਰੂ ਕੀਤੀ ਪਰ ਉਸ ਦਾ ਸਟਾਈਲ ਰੁਟੀਨ ਤੋਂ ਬਿਲਕੁਲ ਵੱਖਰਾ ਸੀ। ਉਸ ਦੀ ਜ਼ੁਬਾਨ 'ਤੇ ਨਾ ਤਾਂ ਅੰਗਰੇਜ਼ੀ ਸੀ ਤੇ ਨਾ ਹੀ ਰੱਟੇ-ਕੁੱਟੇ ਨਿਯਮ। ਪਾਇਲਟ ਵਲੋਂ ਬਹੁਤ ਹੀ ਅਨੋਖੇ ਅੰਦਾਜ਼ ਵਿਚ ਸ਼ੁੱਧ ਹਿੰਦੀ ਅਤੇ ਸ਼ਾਇਰੀ ਦੇ ਅੰਦਾਜ਼ ਵਿਚ ਇਹ ਅਨਾਉਂਸਮੈਂਟ ਸੁਣ ਕੇ ਲੋਕ ਹੱਸ-ਹੱਸ ਕੇ ਲੋਟ- ਪੋਟ ਹੋ ਰਹੇ ਸਨ  ਇਸ ਖਾਸ ਅੰਦਾਜ਼ ਨੂੰ ਦੇਖ ਲੋਕ ਪਾਇਲਟ ਦੀ ਤਰੀਫ ਵੀ ਕਰ ਰਹੇ ਸਨ ਅਤੇ ਤਰ੍ਹਾਂ ਵੀ ਵਜਾ ਰਹੇ ਸਨ।  
ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਪਾਇਲਟ ਦੇ ਸਟਾਈਲ ਦੀ ਤਾਰੀਫ ਕਰ ਰਹੇ ਹਨ ਅਤੇ ਕਮੈਂਟ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਕੈਪਸ਼ਨ ਵੀ ਸ਼ਾਇਰਾਨਾ ਅੰਦਾਜ਼ 'ਚ ਲਿਖਿਆ ਗਿਆ - ਜੇਕਰ ਪਾਇਲਟ ਅਜਿਹਾ ਐਲਾਨ ਕਰਨ ਤਾਂ ਹਰ ਸਫ਼ਰ ਆਸਾਨ ਹੋ ਜਾਵੇਗਾ! ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਪਿਆਰ ਹੋ ਜਾਵੇਗਾ! ਵੀਡੀਓ ਨੂੰ 9 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। 

Get the latest update about pilot unique style announcement, check out more about viral video news, Viral Video on Social Media, pilot different announcement & pilot viral video

Like us on Facebook or follow us on Twitter for more updates.