Viral Video: ਪੁਲਿਸ ਦੀ ਸੁਸਤ ਕਾਰਵਾਈ ਤੋਂ ਪ੍ਰੇਸ਼ਾਨ ਹੋਇਆ ਨੌਜਵਾਨ, ਥਾਣੇ ਤੋਂ ਰਾਈਫਲ ਖੋਹ ਹੋਇਆ ਫਰਾਰ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਪੁਲਿਸ ਦੀ ਸੁਸਤ ਕਾਰਵਾਈ ਤੋਂ ਇਨਾ ਪ੍ਰੇਸ਼ਾਨ ਹੋ ਗਿਆ ਕਿ ਉਹ ਪੁਲਿਸ ਥਾਣੇ ਤੋਂ ਰਾਈਫਲ SLR ਖੋਹ ਫਰਾਰ ਹੋ ਗਿਆ...

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਪੁਲਿਸ ਦੀ ਸੁਸਤ ਕਾਰਵਾਈ ਤੋਂ ਇਨਾ ਪ੍ਰੇਸ਼ਾਨ ਹੋ ਗਿਆ ਕਿ ਉਹ ਪੁਲਿਸ ਥਾਣੇ ਤੋਂ ਰਾਈਫਲ SLR ਖੋਹ ਫਰਾਰ ਹੋ ਗਿਆ। ਉਸ ਨੌਜਵਾਨ ਇਸ ਗੱਲ ਤੋਂ ਨਾਰਾਜ਼ ਸੀ ਕਿਉਂਕਿ ਪੁਲਿਸ ਪਿੱਛਲੇ ਡੇਢ ਮਹੀਨਾ ਤੋਂ ਉਸਦੀ ਸ਼ਿਕਾਇਤ ਦਾ ਕੋਈ ਜਵਾਬ ਨਹੀਂ ਦੇ ਰਹੀ ਸੀ। ਇਸ ਲਈ ਉਸ ਨੇ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤਾ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਨਹੀਂ ਤਾਂ ਉਹ ਮੁਲਜ਼ਮਾਂ ਨੂੰ ਇਸ ਐਸਐਲਆਰ ਨਾਲ ਜਾਨੋਂ ਮਾਰ ਦਵੇਗਾ। ਵੀਡੀਓ ਨੂੰ ਆਨਲਾਈਨ ਸ਼ੇਅਰ ਕਰਨ ਵਾਲੇ ਨੌਜਵਾਨ ਦਾ ਨਾਂ ਜਸਵਿੰਦਰ ਸਿੰਘ ਹੈ।

ਜਾਣਕਾਰੀ ਦੇਂਦਿਆਂ ਜਸਵਿੰਦਰ ਨੇ ਦੱਸਿਆ ਕਿ ਡੇਢ ਮਹੀਨੇ ਤੋਂ ਉਹ ਥਾਣੇ ਦੇ ਗੇੜੇ ਮਾਰ ਰਿਹਾ ਸੀ। ਪੁਲਿਸ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਧਮਕੀਆਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਕੁਝ ਨੌਜਵਾਨ ਉਸ ਦੇ ਘਰ 'ਤੇ ਹਮਲਾ ਕਰਨ ਗਏ ਸਨ। ਉਸ ਨੇ ਛੱਤ ਤੋਂ ਪੱਥਰ ਸੁੱਟ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਉਸ ਖ਼ਿਲਾਫ਼ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਰਹੀ ਹੈ। ਜਦੋਂ ਡੇਢ ਮਹੀਨੇ ਬਾਅਦ ਵੀ ਇਨਸਾਫ਼ ਨਾ ਮਿਲਿਆ ਤਾਂ ਉਹ ਥਾਣੇ ਤੋਂ ਹਥਿਆਰ ਲੈ ਕੇ ਆ ਗਿਆਹੈ। ਉਸ ਨੇ ਕਿਹਾ ਕਿ ਜੇਕਰ ਉਹ ਮੁਲਜ਼ਮਾਂ ਨੂੰ ਮਾਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਐਸਐਚਓ ਸਰਬਜੀਤ ਸਿੰਘ ਹੋਵੇਗਾ।
ਜਸਵਿੰਦਰ ਨੇ ਇਸ ਵੀਡੀਓ ਵਿੱਚ ਕਿਹਾ ਹੈ ਕਿ ਉਹ ਰਾਈਫਲ ਵਾਪਸ ਦੇਣ ਲਈ ਤਿਆਰ ਹੈ। ਪਰ ਜੇਕਰ ਪੁਲਿਸ ਉਸ ਨੂੰ ਭਰੋਸਾ ਦਵੇਗੀ ਕਿ ਉਹ ਦੋਸ਼ੀਆਂ ਖਿਲਾਫ ਐੱਫ.ਆਈ.ਆਰ. ਦਰਜ਼ ਕਰੇਗੀ। ਜੇਕਰ ਅਜਿਹਾ ਨਾ ਹੋਣ 'ਤੇ ਉਹ ਪੁਲਿਸ ਨਾਲ ਟਕਰਾਅ ਲਈ ਵੀ ਤਿਆਰ ਹੈ। ਜਸਵਿੰਦਰ ਸਿੰਘ ਨੇ ਕਿਹਾ ਕਿ ਉਹ ਮੀਡੀਆ ਸਾਹਮਣੇ ਆਉਣ ਲਈ ਤਿਆਰ ਹੈ। ਰਾਈਫਲ ਚੁੱਕਣ ਲਈ ਜੋ ਵੀ ਕਾਰਵਾਈ ਕਰਨੀ ਜ਼ਰੂਰੀ ਹੈ, ਉਸ ਲਈ ਉਹ ਤਿਆਰ ਹੈ, ਪਰ ਉਸ ਦੇ ਘਰ 'ਤੇ ਹਮਲਾ ਕਰਨ ਵਾਲੇ ਲੋਕਾਂ ਬਾਰੇ ਕੁਝ ਕੀਤਾ ਜਾਣਾ ਚਾਹੀਦਾ ਹੈ।

Get the latest update about GURDASPUR POLICE STATION, check out more about GURDASPUR, PUNJAB NEWS, ENRAGED YOUTH ABSCONDS IN GURDASPUR & LATEST PUNJAB NEWS

Like us on Facebook or follow us on Twitter for more updates.