Viral Video: ਸ਼ਰਾਬ ਪੀਣ ਲਈ ਕੰਧ ਤੋੜ ਕੇ ਵਾਈਨ ਸ਼ਾਪ 'ਚ ਵੜੇ ਚੋਰ, ਪੁਲਿਸ ਨੇ ਇਸ ਤਰ੍ਹਾਂ ਕੀਤੇ ਕਾਬੂ

ਤਾਮਿਲਨਾਡੂ ਦੇ ਤਿਰੂਵੱਲੁਰ ਤੋਂ ਇਕ ਅਨੌਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦੋ ਵਿਅਕਤੀਆਂ ਨੂੰ ਸ਼ਰਾਬ ਪੀਣ ਦੀ ਅਜਿਹੀ ਤਲਬ ਲਗੀ ਹੋਈ ਸੀ ਕਿ ਉਨ੍ਹਾਂ ਸ਼ਰਾਬ ਲੈਣ ਦਾ ਇਹ ਅਨੌਖਾ ਤਰੀਕਾ ਅਪਣਾ ਲਿਆ

ਤਾਮਿਲਨਾਡੂ ਦੇ ਤਿਰੂਵੱਲੁਰ ਤੋਂ ਇਕ ਅਨੌਖੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦੋ ਵਿਅਕਤੀਆਂ ਨੂੰ ਸ਼ਰਾਬ ਪੀਣ ਦੀ ਅਜਿਹੀ ਤਲਬ ਲਗੀ ਹੋਈ ਸੀ ਕਿ ਉਨ੍ਹਾਂ ਸ਼ਰਾਬ ਲੈਣ ਦਾ ਇਹ ਅਨੌਖਾ ਤਰੀਕਾ ਅਪਣਾ ਲਿਆ। ਪਰ ਉਨ੍ਹਾਂ ਦੀ ਮਾੜੀ ਕਿਸਮਤ ਹੀ ਕਹਾਂਗੇ ਕਿ ਅੱਗੇ ਉਨ੍ਹਾਂ ਨੂੰ ਉਸ ਇਲਾਕੇ 'ਚ ਗਸ਼ਤ ਕਰ ਰਹੀ ਪੁਲਿਸ ਟੱਕਰ ਗਈ ਤੇ ਉਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਚੋਰ ਕੰਧ ਨੂੰ ਤੋੜ ਬਾਹਰ ਨਿਕਲਦੇ ਦੇਖ ਸਕਦੇ ਹੋ।

ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਤਿਰੂਵੱਲੁਰ ਜ਼ਿਲੇ 'ਚ ਵਾਪਰੀ ਹੈ। ਜਿਥੇ ਕਾਵਰਪੇੱਟਾਈ ਥਾਣੇ ਦੀ ਪੁਲਿਸ ਦੀ ਟੀਮ ਤਿਰੂਵੱਲੁਰ ਨੇੜੇ ਥੰਦਲਾਚੇਰੀ ਪਿੰਡ ਵਿੱਚ ਰਾਤ ਨੂੰ ਗਸ਼ਤ ਕਰ ਰਹੀ ਸੀ। ਉਦੋਂ ਹੀ ਉਸ ਨੇ ਸ਼ਰਾਬ ਦੀ ਦੁਕਾਨ 'ਤੇ ਸ਼ੱਕੀ ਗਤੀਵਿਧੀਆਂ ਦੇਖੀਆਂ, ਫਿਰ ਜਾਂਚ ਕੀਤੀ। ਇਸ ਦੌਰਾਨ ਉਸ ਨੂੰ ਸ਼ਰਾਬ ਦੀ ਦੁਕਾਨ ਦੀ ਇਕ ਕੰਧ 'ਚ ਵੱਡਾ ਟੋਆ ਮਿਲਿਆ, ਜਿਸ ਤੋਂ ਪਤਾ ਲੱਗਾ ਕਿ ਸਤੀਸ਼ ਅਤੇ ਮੁਨਿਆਦੀ ਨਾਂ ਦੇ ਦੋ ਵਿਅਕਤੀ ਅੰਦਰ ਬੈਠੇ ਸ਼ਰਾਬ ਪੀ ਰਹੇ ਸਨ। ਉਹ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ। 
ਇਹ ਵੀਡੀਓ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ। ਟਵਿਟਰ 'ਤੇ ਇਸ ਕਲਿੱਪ 'ਤੇ ਕਈ ਯੂਜ਼ਰਸ ਨੇ ਪ੍ਰਤੀਕਿਰਿਆ ਦਿੱਤੀ ਹੈ। ਜਿੱਥੇ ਕੁਝ ਯੂਜ਼ਰਸ ਨੇ ਇਸ ਨੂੰ ਬਹੁਤ ਹੀ ਮਜ਼ਾਕੀਆ ਘਟਨਾ ਦੱਸਿਆ, ਉੱਥੇ ਹੀ ਕੁਝ ਨੇ ਕਿਹਾ ਕਿ ਪੁਲਿਸ  ਨੇ ਦੁਕਾਨ ਦਾ ਸ਼ਟਰ ਖੋਲ੍ਹ ਕੇ ਚੋਰਾਂ ਨੂੰ ਕਿਉਂ ਨਹੀਂ ਹਟਾਇਆ? 

Get the latest update about tamilnadu viral video, check out more about chori viral video, viral video, tamilnadu thief & viral

Like us on Facebook or follow us on Twitter for more updates.