Viral Video: ਦਿੱਲੀ 'ਚ ਸੁਸਾਇਟੀ ਤੋਂ ਬਾਈਕ ਲੁੱਟ ਭੱਜਣ ਲਗੇ ਚੋਰ, ਪਰ ਗਾਰ੍ਡ ਦੀ ਸਮਝਦਾਰੀ ਨਾਲ ਇੰਝ ਹੋਏ ਨਾਕਾਮ

ਜਾਣਕਾਰੀ ਮੁਤਾਬਿਕ ਦਿੱਲੀ ਦੀ ਕਾਲਕਾ ਐਕਸਟੈਂਸ਼ਨ ਦੀ ਐਵਰੈਸਟ ਅਪਾਰਟਮੈਂਟ ਸੁਸਾਇਟੀ 'ਚ ਦਿਨ ਦਿਹਾੜੇ ਚੋਰਾਂ ਨੇ ਇਹ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਸੋਚੀ। ਉਹ ਮੰਗਲਵਾਰ ਨੂੰ ਨਗਰ ਨਿਗਮ ਦੇ ਅਧਿਕਾਰੀ ਬਣ ਜਾਂਚ ਕਰਨ ਦੇ ਬਹਾਨੇ ਇਸ ਅਪਾਰਟਮੈਂਟ 'ਚ ਦਾਖਲ ਹੋਏ...

ਸੋਸ਼ਲ ਮੀਡੀਆ 'ਤੇ ਅਕਸਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਚੋਰ ਬੇਖੌਫ ਹੋ ਅੰਜ਼ਾਮ ਦਿੰਦੇ ਨਜ਼ਰ ਆਓਂਦੇ ਹਨ ਪਰ ਕਈ ਵਾਰ ਉਨ੍ਹਾਂ ਦੀ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦਿੰਦੀ ਤੇ ਉਹ ਬੁਰੇ ਤਰੀਕੇ ਨਾਲ ਨਾਕਾਮ ਹੋ ਜਾਂਦੇ ਹਨ। ਹਾਲ੍ਹੀ 'ਚ ਰਾਜਧਾਨੀ ਦਿੱਲੀ 'ਚ ਵਾਪਰੀ ਇੱਕ ਘਟਨਾ 'ਚ ਅਜਿਹਾ ਹੀ ਦੇਖਣ ਨੂੰ ਮਿਲਿਆ ਜਿਥੇ ਚੋਰਾਂ ਨੇ ਦਿਨ ਦਿਹਾੜੇ ਅਪਾਰਟਮੈਂਟ 'ਚ ਖੜੀ ਬਾਈਕ ਨੂੰ ਲੈਕੇ ਭਜਨ ਦੀ ਕੋਸ਼ਿਸ਼ ਕੀਤੀ ਪਰ ਓਥੇ ਮੌਜੂਦ ਗਾਰਡ ਦੀ ਸਮਝਦਾਰੀ ਦੇ ਕਾਰਨ ਉਹ ਬੁਰੀ ਤਰ੍ਹਾਂ ਨਾਕਾਮ ਹੋ ਗਏ। ਇਸ ਸਾਰੀ ਘਟਨਾ ਦੀ ਵੀਡੀਓ ਉਸ ਵੇਲੇ ਅਪਾਰਟਮੈਂਟ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ।  

ਜਾਣਕਾਰੀ ਮੁਤਾਬਿਕ ਦਿੱਲੀ ਦੀ ਕਾਲਕਾ ਐਕਸਟੈਂਸ਼ਨ ਦੀ ਐਵਰੈਸਟ ਅਪਾਰਟਮੈਂਟ ਸੁਸਾਇਟੀ 'ਚ ਦਿਨ ਦਿਹਾੜੇ ਚੋਰਾਂ ਨੇ ਇਹ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਸੋਚੀ। ਉਹ ਮੰਗਲਵਾਰ ਨੂੰ ਨਗਰ ਨਿਗਮ ਦੇ ਅਧਿਕਾਰੀ ਬਣ ਜਾਂਚ ਕਰਨ ਦੇ ਬਹਾਨੇ ਇਸ ਅਪਾਰਟਮੈਂਟ 'ਚ ਦਾਖਲ ਹੋਏ। ਜਿਸ ਤੋਂ ਬਾਅਦ ਇੱਕ ਕੋਰੀਅਰ ਵਾਲਾ ਅਪਾਰਟਮੈਂਟ 'ਚ ਆਇਆ ਤੇ ਆਪਣੀ ਬਾਈਕ ਖੜ੍ਹੀ ਕਰ ਕੋਰੀਅਰ ਡਿਲਵਰੀ ਕਰਨ ਜਾ ਹੀ ਰਿਹਾ ਸੀ ਕਿ ਇਨ੍ਹਾਂ ਚੋਰਾਂ ਨੂੰ ਉਸ ਦੀ ਬਾਈਕ ਨੂੰ ਚੁੱਕ ਭੱਜਣ ਦੀ ਕੋਸ਼ਿਸ਼ ਕੀਤੀ।  ਜਿਸ ਤੋਂ ਬਾਦ ਕੋਰੀਅਰ ਵਾਲੇ ਨੇ ਇਨ੍ਹਾਂ ਚੋਰਾਂ ਨੂੰ ਦੇਖ ਲਿਆ। ਕੋਰੀਅਰ ਬੁਆਏ ਦੀ ਆਵਾਜ਼ ਸੁਣ ਕੇ ਸੁਰੱਖਿਆ ਗਾਰਡ ਚੌਕਸ ਹੋ ਗਿਆ ਅਤੇ ਤੁਰੰਤ ਸੁਸਾਇਟੀ ਦੇ ਗੇਟ ਬੰਦ ਕਰਨੇ ਸ਼ੁਰੂ ਕਰ ਦਿੱਤੇ।
ਇਹ ਦੇਖ ਕੇ ਚੋਰਾਂ ਨੇ ਬਾਈਕ ਦੀ ਸਪੀਡ ਵਧਾ ਦਿੱਤੀ। ਪਰ ਗੇਟ ਲਗਭਗ ਬੰਦ ਹੋ ਜਾਣ ਕਾਰਨ ਚੋਰ ਬਾਈਕ ਸਮੇਤ ਗੇਟ ਨਾਲ ਟਕਰਾ ਕੇ ਡਿੱਗ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ  ਸਥਾਨਕ ਲੋਕਾਂ ਨੇ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਜਿਥੇ ਲੋਕ ਇਸ ਅਪਾਰਟਮੈਂਟ ਦੇ ਗਾਰਡ ਦੀ ਬਹਾਦਰੀ ਦੀ ਸ਼ਲਾਘਾ ਕਰ ਰਹੇ ਹਨ ਓਥੇ ਹੀ ਉਹ ਦਿੱਲੀ ਪੁਲਿਸ ਤੇ ਵੀ ਸਵਾਲ ਚੁੱਕ ਰਹੇ ਹਨ। ਦਿਨ ਦਿਹਾੜੀ ਕਿਸੇ ਸੁਸਾਇਟੀ 'ਚ ਅਜਿਹੀ ਵਾਰਦਾਤ ਦੇ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ, ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।  

Get the latest update about Delhi Everest Apartment Society Kalka Extension, check out more about Delhi society viral video & theifs viral video

Like us on Facebook or follow us on Twitter for more updates.