Viral Video: ਬਾਦਸ਼ਾਹ ਦੇ ਗਾਣੇ 'ਤੇ ਝੂਮਦੇ ਇਸ 82 ਸਾਲਾਂ ਬਜ਼ੁਰਗ ਨੇ ਜਿੱਤਿਆ ਸਭ ਦਾ ਦਿਲ

ਵੀਡੀਓ ਨੂੰ ਇੰਸਟਾਗ੍ਰਾਮ ਹੈਂਡਲ ਨਿਗਮ ਪਟੇਲ (@Bigneegs) ਦੁਆਰਾ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਬਾਦਸ਼ਾਹ ਦੇ ਸੁਪਰਹਿੱਟ ਗੀਤ 'ਅਭੀ ਤੋ ਪਾਰਟੀ ਸ਼ੂਰੂ ਹੁਈ ਹੈ' 'ਤੇ...

ਤੁਸੀਂ ਇਹ ਗੀਤ ਤਾਂ ਜਰੂਰ ਸੁਣਿਆ ਹੋਵੇਗਾ ਕਿ 'ਦਿਲ ਹੋਣਾ ਚਾਹੀਦਾ ਜਵਾਨ... ਉਮਰਾਂ 'ਚ ਕੀ ਰੱਖਿਆ' ਇਸ ਗਾਣੇ ਦੀ ਸਭ ਤੋਂ ਵਧੀਆ ਮਿਸਾਲ ਅੱਜ ਕੱਲ ਦੇਖਣ ਨੂੰ ਮਿਲ ਰਹੀ ਹੈ ਸੋਸ਼ਲ ਮੀਡੀਆ 'ਤੇ, ਜਿਥੇ ਇੱਕ 82 ਸਾਲਾਂ ਬਜ਼ੁਰਗ ਨੇ ਬਾਲੀਵੁੱਡ ਦੇ ਸੁਪਰਹਿੱਟ ਗੀਤ 'ਤੇ ਡਾਂਸ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਿਆਹ ਸ਼ਾਦੀਆਂ 'ਚ ਚਾਹੇ ਕੋਈ ਬੁੱਢਾ ਹੋਵੇ ਜਾਂ ਜਵਾਨ ਡੀਜੇ ਦੀ ਬੀਟ ਉਤੇ ਹਰ ਕਿਸੇ ਦੇ ਪੈਰ ਥਿਰਕਣ ਲੱਗ ਪੈਂਦੇ ਹਨ। ਇਸ ਵਾਇਰਲ ਵੀਡੀਓ 'ਚ ਜਦੋਂ ਡੀਜੇ ਵਾਲੇ ਨੇ 'ਅਭੀ ਤੋ ਪਾਰਟੀ ਸ਼ੁਰੂ ਹੁਈ ਹੈ ' ਵਜਾਇਆ ਤਾਂ ਇਹ ਬੁਜ਼ੁਰਗ ਵੀ ਉੱਠ ਗਾਣੇ ਤੇ ਨੱਚਣਾ ਸ਼ੁਰੂ ਹੋ ਗਿਆ। ਇਹ ਵੀਡੀਓ ਦੇਖ ਕੇ ਤੁਸੀਂ ਵੀ ਖੁਸ ਹੋ ਜਾਓਗੇ ।


ਵੀਡੀਓ ਨੂੰ ਇੰਸਟਾਗ੍ਰਾਮ ਹੈਂਡਲ ਨਿਗਮ ਪਟੇਲ (@Bigneegs) ਦੁਆਰਾ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਬਾਦਸ਼ਾਹ ਦੇ ਸੁਪਰਹਿੱਟ ਗੀਤ 'ਅਭੀ ਤੋ ਪਾਰਟੀ ਸ਼ੂਰੂ ਹੁਈ ਹੈ' 'ਤੇ ਲੋਕਾਂ ਨੂੰ ਨੱਚਦੇ ਹੋਏ ਦੇਖ ਸਕਦੇ ਹੋ। ਪਰ ਜਦੋਂ ਕੈਮਰਾ ਇਕ ਵਾਰ ਇਸ 82 ਸਾਲਾਂ ਵਿਅਕਤੀ 'ਤੇ ਜਾਂਦਾ ਹੈ, ਤਾਂ ਇਹ ਓਥੇ ਹੀ ਠਹਿਰ ਜਾਂਦਾ ਹੈ। ਕਿਉਂਕਿ ਇਸ ਵਿਅਕਤੀ ਦੇ ਡਾਂਸ ਸਟੈਪ ਇੰਨੇ ਅਨੋਖੇ ਹਨ ਕਿ ਲੋਕ ਇਸ ਕਲਿੱਪ ਨੂੰ ਕਾਫੀ ਪਸੰਦ ਕਰ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਇਨਾ ਵਾਇਰਲ ਹੋ ਗਿਆ ਹੈ ਕਿ ਲੋਕ ਇਸ ਨੂੰ ਕਈ ਪਲੇਟਫਾਰਮ ਤੇ ਸ਼ੇਅਰ ਕਰ ਰਹੇ ਹਨ।  

Get the latest update about viral video, check out more about viral news, 82 year man dancing, viral on social media & dance viral video

Like us on Facebook or follow us on Twitter for more updates.