ਪੰਜਾਬੀ ਸੱਭਿਆਚਾਰ ਅੱਜ ਹਰ ਇੱਕ ਦੇ ਦਿਲ 'ਚ ਵੱਸ ਗਿਆ ਹੈ। ਪੰਜਾਬੀ ਸੰਗੀਤ, ਖਾਣਾ ਪੀਣਾ, ਰਹਿਣ ਸਹਿਣ ਹੋਵੇ ਜਾਂ ਪੰਜਾਬੀ ਭੰਗੜਾ ਹਰ ਕੋਈ ਇਸ ਨੂੰ ਅਪਣਾ ਰਿਹਾ ਹੈ। ਲੋਕ ਨਾਚ ਭੰਗੜਾ ਜਿੰਨਾ ਆਸਾਨ ਲੱਗਦਾ ਹੈ, ਓਨਾ ਆਸਾਨ ਨਹੀਂ ਹੈ। ਪਰ ਇੱਕ ਗੱਲ ਸਭ ਜਾਂਦੇ ਹਨ ਕਿ ਪੰਜਾਬੀ ਸੰਗੀਤ ਦੇ ਪ੍ਰਸ਼ੰਸਕ ਪੰਜਾਬ ਵਿੱਚ ਹੀ ਨਹੀਂ ਦੇਸ਼-ਵਿਦੇਸ਼ ਵਿੱਚ ਵੀ ਹਨ। ਇਸ ਅਜਿਹੀ ਹੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਅਮਰੀਕਾ ਦੀ ਇੱਕ ਕੁੜੀ ਪੰਜਾਬੀ ਗਾਇਕ ਐਮੀ ਵਿਰਕ ਦੇ ਗੀਤ 'ਤੇ ਭੰਗੜਾ ਪਾ ਰਹੀ ਹੈ।
ਇਸ ਕੁੜੀ ਦਾ ਨਾਮ ਓਮਾਲਾ ਹੈ ਅਤੇ ਉਹ ਪੰਜਾਬੀ ਗੀਤਾਂ ਅਤੇ ਭੰਗੜੇ ਦੀ ਸ਼ੌਕੀਨ ਹੈ। ਜੇਕਰ ਤੁਸੀਂ ਉਸ ਦਾ ਇੰਸਟਾ ਦੇਖਦੇ ਹੋ ਤਾਂ ਤੁਸੀਂ ਦੰਗ ਰਹਿ ਜਾਓਗੇ ਕਿਉਂਕਿ ਉਸ ਦੇ ਸਾਰੇ ਵੀਡੀਓ ਡਾਂਸ ਦੇ ਹਨ। ਉਸ ਨੂੰ ਆਪਣੇ ਆਰਾਮਦਾਇਕ ਕੱਪੜਿਆਂ 'ਚ ਆਰਾਮ ਨਾਲ ਨੱਚਦੇ ਦੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ ਲੋਕ ਉਨ੍ਹਾਂ ਦਾ ਐਨਰਜੀ ਲੈਵਲ ਦੇਖ ਕੇ ਵੀ ਹੈਰਾਨ ਰਹਿ ਜਾਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਓਮਲਾ ਨੂੰ ਇੰਸਟਾਗ੍ਰਾਮ 'ਤੇ 13.9k ਲੋਕ ਫਾਲੋ ਕਰਦੇ ਹਨ। ਲੋਕ ਉਸ ਦੇ ਵੀਡੀਓ 'ਤੇ ਕਮੈਂਟ ਕਰ ਰਹੇ ਹਨ। ਉਸ ਦੀਆਂ ਵੀਡੀਓਜ਼ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਪ੍ਰੋਫੈਸ਼ਨਲ ਹੈ।
Get the latest update about american girl doing bhangra, check out more about viral on internet, american girl doing bhangra, bhangra video & omala
Like us on Facebook or follow us on Twitter for more updates.