ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਖੇਡ ਦੀਆਂ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀਆਂ ਹਨ ਜਿਸ 'ਚ ਲੋਕ ਇੱਕ ਦੂਜੇ ਨੂੰ ਪੂਰੀ ਤਾਕਤ ਦੇ ਨਾਲ ਥੱਪੜ ਮਾਰਦੇ ਹਨ। ਜਿਸ ਨੂੰ ਦੇਖ ਕੇ ਲੋਕ ਕਾਫੀ ਭੜਕ ਗਏ ਹੈ। ਕਈ ਨਿਊਰੋਲੋਜਿਸਟ ਅਤੇ ਖੇਡ ਸਿਤਾਰਿਆਂ ਨੇ ਵੀ ਇਸ ਖੇਡ ਤੇ ਚਿੰਤਾ ਪ੍ਰਗਟਾਈ ਹੈ। ਵਾਇਰਲ ਹੋ ਰਹੀਆਂ ਵੀਡੀਓਜ਼ ਉਤਾਬਿਕ ਇਸ ਥੱਪੜ ਮਾਰਨ ਦੀ ਖੇਡ 'ਚ ਹਿੱਸਾ ਲੈਣ ਵਾਲੇ ਲੋਕ ਇੱਕ ਦੂਜੇ ਨੂੰ ਪੁਰ ਤਾਕਤ ਨਾਲ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਵੀਡੀਓ ਅਮਰੀਕਾ ਦੇ ਇੱਕ ਲਾਈਵ ਟੀਵੀ ਸ਼ੋਅ ਦੀ ਹੈ। ਸ਼ੋਅ ਦੇ ਮੇਕਰਸ ਦਾ ਕਹਿਣਾ ਹੈ ਕਿ ਇਹ ਸਭ ਅਸਲੀਅਤ 'ਚ ਹੋ ਰਿਹਾ ਹੈ, ਕੁਝ ਵੀ ਸਕ੍ਰਿਪਟ ਨਹੀਂ ਹੈ।
ਜਾਣਕਾਰੀ ਮੁਤਾਬਿਕ ਇਸ ਸ਼ੋਅ 'ਚ ਦੁਨੀਆ ਭਰ ਤੋਂ ਲੋਕ ਹਿੱਸਾ ਲੈ ਰਹੇ ਹਨ। ਉਹ ਸਟੇਜ 'ਤੇ ਆ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਤੋਂ ਤੇਜ਼ ਥੱਪੜ ਕੋਈ ਨਹੀਂ ਮਾਰ ਸਕਦਾ। ਨਿਊਰੋਲੋਜਿਸਟ ਕ੍ਰਿਸ ਨੌਵਿੰਸਕੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਇਹ ਸ਼ੋਅ ਪੂਰਾ ਸ਼ੋਸ਼ਣ ਹੈ ਅਤੇ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਸ਼ਾਇਦ ਕੋਈ ਵਿਅਕਤੀ ਪਹਿਲਾਂ ਵਰਗਾ ਨਹੀਂ ਹੋਵੇਗਾ। ਉਨ੍ਹਾਂ ਨੇ ਸ਼ੋਅ ਦੇ ਮੇਕਰਸ ਨੂੰ ਟੈਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ 'ਤੇ ਸ਼ਰਮ ਆਉਣੀ ਚਾਹੀਦੀ ਹੈ।
ਇਸ ਸ਼ੋਅ ਦੇ ਨਿਯਮ ਕੀ ਹਨ?
ਇਹ ਸ਼ੋਅ ਨੇਵਾਡਾ ਸਟੇਟ ਐਥਲੈਟਿਕ ਕਮਿਸ਼ਨ ਦੁਆਰਾ ਲਾਇਸੰਸਸ਼ੁਦਾ ਹੈ। ਥੱਪੜ ਸ਼ੁਰੂ ਹੋਣ ਤੋਂ ਪਹਿਲਾਂ ਸਿੱਕਾ ਉਛਾਲ ਕੇ ਤੈਅ ਕੀਤਾ ਜਾਂਦਾ ਹੈ ਕਿ ਪਹਿਲਾਂ ਥੱਪੜ ਕਿਸ ਨੇ ਮਾਰਨਾ ਹੈ। ਇਸ ਵਿੱਚ ਤਿੰਨ ਗੇੜ ਹਨ। ਹਰ ਗੇੜ ਵਿੱਚ, ਲੜਾਕੂ ਨੂੰ ਆਪਣੇ ਵਿਰੋਧੀ ਨੂੰ ਖੁੱਲੇ ਹੱਥ ਨਾਲ ਥੱਪੜ ਮਾਰਨਾ ਪੈਂਦਾ ਹੈ। ਪਹਿਲੇ ਦੌਰ ਦੀ ਸੀਮਾ 30 ਸਕਿੰਟ ਹੈ।
ਨਿਯਮ ਅਨੁਸਾਰ ਗੱਲ੍ਹ 'ਤੇ ਥੱਪੜ ਪੂਰੇ ਹੱਥ ਨਾਲ ਮਾਰਨਾ ਚਾਹੀਦਾ ਹੈ। ਥੱਪੜ ਮਾਰਨ ਤੋਂ ਬਾਅਦ ਮੁਕਾਬਲੇਬਾਜ਼ ਕੋਲ ਆਪਣੇ ਆਪ 'ਤੇ ਕਾਬੂ ਰੱਖਣ ਲਈ 30 ਸੈਕਿੰਡ ਦਾ ਸਮਾਂ ਹੁੰਦਾ ਹੈ, ਜਿਸ ਤੋਂ ਬਾਅਦ ਉਹ ਖੁਦ ਫਾਈਟਰ ਦੀ ਸਥਿਤੀ 'ਚ ਆ ਜਾਂਦਾ ਹੈ। ਜੇਤੂ ਦਾ ਐਲਾਨ 10 ਪੁਆਇੰਟ ਸਿਸਟਮ ਦੇ ਆਧਾਰ 'ਤੇ ਕੀਤਾ ਜਾਂਦਾ ਹੈ।
Get the latest update about power of slapping, check out more about power slap league, us game slapping, slapping game & slapping competition
Like us on Facebook or follow us on Twitter for more updates.