Viral Video: ਇਸ ਮਾਸੂਮ ਨੂੰ ਪਹਿਲੀ ਨਜ਼ਰ 'ਚ ਹੋਇਆ ਮਹਿਲਾ ਡਾਕਟਰ ਨਾਲ ਪਿਆਰ

ਇਸ ਵੀਡੀਓ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਲੋਕਾਂ ਨੇ ਲਿਖਿਆ ਕਿ ਇਸ ਕਿਊਟ ਵੀਡੀਓ ਨੇ ਉਨ੍ਹਾਂ ਨੂੰ ਅੰਦਰੋਂ ਛੂਹ ਲਿਆ ਹੈ

ਪਿਆਰ ਕਿਸੇ ਨਾਲ ਵੀ ਕਿਸੇ ਵੀ ਉਮਰ 'ਚ ਹੋ ਸਕਦਾ ਹੈ। ਇਸ ਗੱਲ ਦਾ ਅੰਦਾਜ਼ਾ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਬੱਚੇ ਦੀ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਜੋ ਕਿ ਛੋਟੀ ਜਹੀ ਉਮਰ 'ਚ ਹੀ ਇਕ ਮਹਿਲਾ ਨਰਸ ਨੂੰ ਦਿਲ ਦੇ ਬੈਠਿਆ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਬੱਚਾ ਪਿਆਰ ਭਰੀਆਂ ਨਜ਼ਰਾਂ ਨਾਲ ਮਹਿਲਾ ਡਾਕਟਰ ਨੂੰ ਦੇਖ ਰਿਹਾ ਹੈ। 
ਇਸ Video 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਮਹਿਲਾ ਡਾਕਟਰ ਇਸ ਬੱਚੇ ਦੀ ਜਾਂਚ ਕਰ ਰਹੀ ਹੁੰਦੀ ਹੈ ਤਾਂ ਬੱਚਾ ਪਹਿਲਾ ਤਾਂ ਘਬਰਾਹਟ 'ਚ ਨਜ਼ਰ ਆਓਂਦਾ ਹੈ। ਪਰ ਜਿਵੇਂ ਹੀ ਡਾਕਟਰ ਉਸ ਨੂੰ ਹਸਾਉਣ ਲਈ ਉਸ ਨੂੰ ਟਿੱਕ ਕਰਦੀ ਹੈ ਤਾਂ ਉਹ ਉਸ ਨਾਲ ਬਹੁਤ ਹੀ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦਾ ਹੈ। ਉਹ ਬੜੇ ਪਿਆਰ ਨਾਲ ਡਾਕਟਰ ਸਾਹਿਬਾ ਦੇ ਹੱਥ 'ਤੇ ਗਰਦਨ ਰੱਖ ਕੇ ਉਸ ਵੱਲ ਦੇਖਣ ਲੱਗ ਪੈਂਦਾ ਹੈ।

ਦੱਸ ਦੇਈਏ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਲੋਕਾਂ ਨੇ ਲਿਖਿਆ ਕਿ ਇਸ ਕਿਊਟ ਵੀਡੀਓ ਨੇ ਉਨ੍ਹਾਂ ਨੂੰ ਅੰਦਰੋਂ ਛੂਹ ਲਿਆ ਹੈ। ਇਕ ਯੂਜ਼ਰ ਨੇ ਲਿਖਿਆ ਕਿ ਇਹ ਹੁਣ ਤੱਕ ਦਾ ਸਭ ਤੋਂ ਪਿਆਰਾ ਵੀਡੀਓ ਹੈ।

Get the latest update about viral video, check out more about news, social mews, social media viral & funny video

Like us on Facebook or follow us on Twitter for more updates.