ਆਜ਼ਾਦੀ ਦਿਵਸ ਨੂੰ ਦੇਸ਼ ਦੇ ਹਰ ਕੋਨੇ 'ਚ ਵੱਖਰੇ ਅੰਦਾਜ਼ ਨਾਲ ਮਨਾਇਆ ਜਾਂਦਾ ਹੈ। ਕੋਈ ਡਾਂਸ ਕਰਕੇ ਤੇ ਕੋਈ ਗਾ ਕੇ ਆਪਣੀ ਦੇਸ਼ ਭਗਤੀ ਨੂੰ ਜਾਹਿਰ ਕਰ ਰਿਹਾ ਹੈ। ਇਸ ਆਜ਼ਾਦੀ ਦਿਵਸ 'ਤੇ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਪਿਆਰਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਛੋਟਾ ਬੱਚਾ ਬਹੁਤ ਹੀ ਮਾਸੂਮੀਅਤ ਦੇ ਨਾਲ ਭਾਰਤ ਦਾ ਰਾਸ਼ਟਰੀ ਗੀਤ 'ਜਨ ਗਣ ਮਨ' ਗਾਉਂਦਾ ਦਿਖਾਈ ਦੇ ਰਿਹਾ ਹੈ। ਲੋਕਾਂ ਨੂੰ ਲੜਕੇ ਦੀ ਮਾਸੂਮੀਅਤ ਨਾਲ ਇਸ ਤਰ੍ਹਾਂ ਪਿਆਰ ਹੋ ਗਿਆ ਹੈ ਕਿ ਲੋਕ ਇਸ ਵੀਡੀਓ ਨੂੰ ਇੰਟਰਨੈੱਟ ਤੇ ਸਭ ਤੋਂ ਪਿਆਰਾ ਵੀਡੀਓ ਕਹਿ ਰਹੇ ਹਨ ਅਤੇ ਸ਼ੇਅਰ ਵੀ ਕਰ ਰਹੇ ਹਨ।
ਵਾਇਰਲ ਹੋਈ ਇਸ ਵੀਡੀਓ 'ਚ, ਛੋਟੇ ਬੱਚੇ ਨੂੰ 'ਜਨ ਗਣ ਮਨ' ਗਾਉਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਉਸਦਾ ਉਚਾਰਣ ਥੋੜ੍ਹਾ ਅਲਗ ਤਰ੍ਹਾਂ ਦਾ ਹੈ, ਪਰ ਤੁਹਾਨੂੰ ਸੱਚਮੁੱਚ ਇਸ ਤੋਂ ਕੋਈ ਇਤਰਾਜ਼ ਨਹੀਂ ਹੋਵੇਗਾ ਕਿਉਂਕਿ ਉਸਦੀ ਮਾਸੂਮੀਅਤ ਤੁਹਾਡੇ ਦਿਲ ਨੂੰ ਪਿਘਲਾ ਦੇਵੇਗੀ। ਇਹ ਬੱਚਾ ਅਰੂਣਾਚਲ ਪ੍ਰਦੇਸ਼ ਦਾ ਹੈ। ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਕਾਫੀ ਸ਼ੇਅਰ ਵੀ ਕੀਤਾ ਜਾ ਰਿਹਾ 'ਤੇ ਲੋਕ ਇਸ ਨੂੰ ਆਜ਼ਾਦੀ ਦਿਵਸ ਮੌਕੇ ਸਭ ਤੋਂ ਪਿਆਰੀ ਵੀਡੀਓ ਦੱਸ ਰਹੇ ਹਨ। ਇਹ ਪੇਸ਼ਕਾਰੀ ਸੰਭਵ ਤੌਰ 'ਤੇ ਤੁਹਾਨੂੰ ਮੁਸਕੁਰਾਉਣ ਲਈ ਮਜ਼ਬੂਰ ਕਰ ਦਵੇਗੀ।
Get the latest update about viral video, check out more about jan gan man cute video, video, independence day cute video & cute child singing jan gan man
Like us on Facebook or follow us on Twitter for more updates.