Viral Video: ਖ਼ਤਰਨਾਕ ਸਾਬਿਤ ਹੋ ਸਕਦਾ ਹੈ ਟ੍ਰੇਨ ਦਾ ਇਹ ਸਫ਼ਰ

ਸੋਸ਼ਲ ਮੀਡੀਆ 'ਤੇ ਅਕਸਰ ਹੀ ਤੁਸੀਂ ਟ੍ਰੇਨ 'ਚ ਸਫ਼ਰ ਕਰਦੇ ਲੋਕਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ। ਪਰ ਕਈ ਵਾਰ ਕੈਮਰੇ 'ਚ ਲੋਕਾਂ ਦੀ ਅਜਿਹੀ ਬੇਵਕੂਫੀ ਵੀ ਨਜ਼ਰ ਆ ਜਾਂਦੀ ਹੈ ਜਿਸ 'ਚ ਉਹ ਆਪਣੀ ਜਾਨ ਨੂੰ ਖਤਰੇ 'ਚ ਪਾਏ ਦਿਖਾਈ ਦੇਂਦੇ ਹਨ...

ਸੋਸ਼ਲ ਮੀਡੀਆ 'ਤੇ ਅਕਸਰ ਹੀ ਤੁਸੀਂ ਟ੍ਰੇਨ 'ਚ ਸਫ਼ਰ ਕਰਦੇ ਲੋਕਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਪਰ ਕਈ ਵਾਰ ਕੈਮਰੇ 'ਚ ਲੋਕਾਂ ਦੀ ਅਜਿਹੀ ਬੇਵਕੂਫੀ ਵੀ ਨਜ਼ਰ ਆ ਜਾਂਦੀ ਹੈ ਜਿਸ 'ਚ ਉਹ ਆਪਣੀ ਜਾਨ ਨੂੰ ਖਤਰੇ 'ਚ ਪਾਏ ਦਿਖਾਈ ਦੇਂਦੇ ਹਨ। ਸੋਸ਼ਲ ਮੀਡੀਆ ਤੇ ਹਾਲ੍ਹੀ 'ਚ ਵਾਇਰਲ ਹੋ ਰਹੀ ਇਕ ਵੀਡੀਓ ਜਿਸ 'ਚ ਛੱਤ ਤੋਂ ਟਰੇਨ ਤੇ ਸੈਂਕੜੇ ਲੋਕ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਜੋ ਕਿ ਬੰਗਲਾਦੇਸ਼ ਦੇ ਬਿਲਾਸਪੁਰ ਦੇ ਦੱਸੇ ਜਾ ਰਹੇ ਹਨ। ਟਰੇਨ 'ਤੇ ਇੰਨੇ ਲੋਕ ਸਵਾਰ ਹਨ ਕਿ ਇਸ ਟ੍ਰੇਨ ਦੀ ਛੱਤ ਤੱਕ ਦਿਖਾਈ ਨਹੀਂ ਦੇ ਰਹੀ।
ਹੈਰਾਨ ਕਰਨ ਵਾਲਾ ਵੀਡੀਓ 6 ਅਕਤੂਬਰ ਨੂੰ ਟਵਿੱਟਰ ਹੈਂਡਲ @nailainayat ਦੁਆਰਾ ਸਾਂਝਾ ਕੀਤਾ ਗਿਆ ਸੀ। ਉਸਨੇ ਕੈਪਸ਼ਨ ਵਿੱਚ ਲਿਖਿਆ- ਇਹ ਸਿਰਫ਼ ਪਾਗਲਪਨ ਹੈ। ਇਸ ਕਲਿੱਪ ਦਾ ਇਹ ਨਜ਼ਾਰਾ ਇੰਨਾ ਹੈਰਾਨੀਜਨਕ ਹੈ ਕਿ ਕੁਝ ਲੋਕਾਂ ਨੇ ਸੋਚਿਆ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਪਰ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਬੰਗਲਾਦੇਸ਼ ਤੋਂ ਅਜਿਹਾ ਵੀਡੀਓ ਸਾਹਮਣੇ ਆਇਆ ਹੈ। 

ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਇਕ ਔਰਤ ਟਰੇਨ ਦੀ ਛੱਤ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ। ਔਰਤ ਖਿੜਕੀ 'ਤੇ ਪੈਰ ਰੱਖ ਕੇ ਉੱਪਰ ਚੜ੍ਹਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਉਦੋਂ ਹੀ ਇਕ ਪੁਲਸ ਕਰਮਚਾਰੀ ਡੰਡੇ ਲੈ ਕੇ ਉਥੇ ਪਹੁੰਚਦਾ ਹੈ ਅਤੇ ਔਰਤ ਨੂੰ ਭਜਾ ਦੇਂਦਾ ਹੈ, ਜਿਸ ਤੋਂ ਬਾਅਦ ਉਹ ਪਲੇਟਫਾਰਮ 'ਤੇ ਆ ਜਾਂਦੀ ਹੈ।

Get the latest update about viral video, check out more about train viral video, video of Bangladesh, Bangladesh viral video & Bangladesh train viral video

Like us on Facebook or follow us on Twitter for more updates.