ਇਹ ਨਜ਼ਾਰਾ ਬ੍ਰਾਜ਼ੀਲ ਦੇ ਪੈਂਟਾਨਲ ਵੈਟਲੈਂਡ ਤੇ ਦੇਖਣ ਨੂੰ ਮਿਲਿਆ ਜਦੋਂ ਹਜ਼ਾਰਾਂ ਮਗਰਮੱਛਾਂ ਕਥਿਤ ਤੌਰ 'ਤੇ ਬ੍ਰਾਜ਼ੀਲ ਵਿੱਚ ਇਸ ਬੀਚ-ਸਾਈਡ ਉੱਤੇ ਇਕੱਠਾ ਹੋ ਗਏ। ਜਿਸ ਨੇ ਲੋਕਾਂ ਦੇ ਦਿਲਾ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਬ੍ਰਾਜ਼ੀਲ ਦੇ ਪੈਂਟਾਨਲ ਵੈਟਲੈਂਡਜ਼ ਤੇ ਇਕੱਠਾ ਹੋਏ ਇਨ੍ਹਾਂ ਹਜ਼ਾਰਾਂ ਮਗਰਮੱਛਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਨੇਟੀਜ਼ਨਜ਼ ਵੀਡੀਓ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਬ੍ਰਾਜ਼ੀਲ ਦੇ ਮਗਰਮੱਛ ਦਾ ਵੀਡੀਓ ਇੱਕ ਰੇਡੀਓ ਹੋਸਟ ਦੁਆਰਾ ਸਾਂਝਾ ਕੀਤਾ ਗਿਆ ਸੀ ਜਿਸ ਨੇ ਦੋਸ਼ ਲਗਾਇਆ ਸੀ ਕਿ ਜਦੋਂ ਤੋਂ ਹਜ਼ਾਰਾਂ ਖਤਰਨਾਕ ਮਗਰਮੱਛਾਂ ਨੇ ਬੀਚ 'ਤੇ ਕਬਜ਼ਾ ਕਰ ਲਿਆ ਹੈ ਉਦੋਂ ਤੋਂ ਸਥਾਨਕ ਨਿਵਾਸੀ ਡਰ ਦੇ ਮਾਹੌਲ ਵਿੱਚ ਜੀਅ ਰਹੇ ਹਨ। ਦਰਅਸਲ, ਬ੍ਰਾਜ਼ੀਲ ਮਗਰਮੱਛ ਦੇ ਵਾਇਰਲ ਵੀਡੀਓ ਨੂੰ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ:- Video: ਟੋਰਾਂਟੋ ਦੇ BAPS ਸਵਾਮੀਨਾਰਾਇਣ ਮੰਦਰ ਦੀ ਭੰਨਤੋੜ, 'ਖਾਲਿਸਤਾਨ ਜ਼ਿੰਦਾਬਾਦ' ਦੇ ਲਿਖੇ ਗਏ ਨਾਅਰੇ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਹਜ਼ਾਰਾਂ ਦੀ ਗਿਣਤੀ 'ਚ ਮਗਰਮੱਛ ਧੁੱਪ 'ਚ ਬੀਚ 'ਤੇ ਆਰਾਮ ਕਰ ਰਹੇ ਹਨ, ਜਦਕਿ ਬੀਚ 'ਤੇ ਕੋਈ ਇਨਸਾਨ ਨਜ਼ਰ ਨਹੀਂ ਆ ਰਿਹਾ। ਇਸ ਵੀਡੀਓ ਨੂੰ ਦੇਖ ਲੋਕ ਆਪਣੀਆਂ ਵੱਖ ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ ਕਈ ਲੋਕ ਇਸ ਨੂੰ ਲੋਕਾਂ ਲਈ ਖਤਰਾ ਦੱਸ ਰਹੇ ਹਨ ਤੇ ਕਈ ਲੋਕ ਮਗਰਮੱਛਾਂ ਲਈ ਵਰਤੇ ਜਾ ਰਹੇ 'ਹਮਲਾਵਰ' ਸ਼ਬਦ ਨੂੰ ਲੈ ਕੇ ਭੜਕ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਮਗਰਮੱਛ ਸਿੱਧੀ ਧੁੱਪ ਲੈਣ ਲਈ ਜ਼ਮੀਨ 'ਤੇ ਆਉਂਦੇ ਹਨ ਤਾਂ ਇਹ ਇਕ ਕੁਦਰਤੀ ਵਰਤਾਰਾ ਹੈ।
ਇਕ ਯੂਜ਼ਰ ਦੁਆਰਾ ਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਿਕ ਇਹ ਬ੍ਰਾਜ਼ੀਲ ਦਾ ਪੈਂਟਾਨਲ ਵੈਟਲੈਂਡਜ਼ ਹੈ, ਜੋ ਕਿ ਐਵਰਗਲੇਡਜ਼ ਦੇ ਆਕਾਰ ਤੋਂ ਲਗਭਗ 10 ਗੁਣਾ ਹੈ ਅਤੇ 10 ਮਿਲੀਅਨ ਕੈਮੈਨਾਂ ਦਾ ਘਰ ਹੈ ਅਤੇ ਇਹ ਯਾਕੇਅਰ ਕੈਮੈਨ ਹਨ ਜੋ ਸੁੱਕੇ ਮੌਸਮ ਦੌਰਾਨ ਮੱਛੀਆਂ ਫੜਨ ਅਤੇ ਠੰਢੇ ਹੋਣ ਲਈ ਪਾਣੀ ਦੇ ਆਲੇ-ਦੁਆਲੇ ਇਕੱਠੇ ਹੁੰਦੇ ਹਨ।
Get the latest update about TOP WORLD NEWS, check out more about WORLD BREAKING NEWS, INTERNATIONAL NEWS, BRAZIL THOUSANDS CROCODILES BEACH & WORLD NEWS TODAY
Like us on Facebook or follow us on Twitter for more updates.