VIRAL VIDEO: ਟ੍ਰੈਫਿਕ ਪੁਲਿਸ ਨੇ ਰੋਡ ਐਕਸੀਡੈਂਟ ਤੋਂ ਬਚਾਈ ਬੱਚੇ ਦੀ ਜਾਨ, ਇੰਟਰਨੈੱਟ ਤੇ ਇਸ ਬਹਾਦਰੀ ਦੀ ਹਰ ਕੋਈ ਕਰ ਰਿਹਾ ਸ਼ਲਾਘਾ

ਸ਼ੋਸ਼ਲ ਮੀਡੀਆ ਤੇ ਇਕ ਟ੍ਰੈਫਿਕ ਪੁਲਿਸ ਦੇ ਬਹਾਦਰ ਸਿਪਾਹੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਕਿਉਂਕਿ ਉਸ ਟ੍ਰੈਫਿਕ ਪੁਲਿਸ ਦੇ ਸਿਪਾਹੀ ਨੇ ਭੀੜ ਨਾਲ ਭਰੇ ਰਸਤੇ 'ਚ ਇਕ ਈ ਰਿਕਸ਼ਾ ਤੋਂ ਡਿੱਗੇ ਬੱਚੇ ਨੂੰ ਬਚਾ ਕੇ ਇਕ ਵੱਡਾ ਹਾਦਸਾ ਹੋਣ ਤੋਂ ਟਾਲ ਲਿਆ...

ਸ਼ੋਸ਼ਲ ਮੀਡੀਆ ਤੇ ਇਕ ਟ੍ਰੈਫਿਕ ਪੁਲਿਸ ਦੇ ਬਹਾਦਰ ਸਿਪਾਹੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਕਿਉਂਕਿ ਉਸ ਟ੍ਰੈਫਿਕ ਪੁਲਿਸ ਦੇ ਸਿਪਾਹੀ ਨੇ ਭੀੜ ਨਾਲ ਭਰੇ ਰਸਤੇ 'ਚ ਇਕ ਈ ਰਿਕਸ਼ਾ ਤੋਂ ਡਿੱਗੇ ਬੱਚੇ ਨੂੰ ਬਚਾ ਕੇ ਇਕ ਵੱਡਾ ਹਾਦਸਾ ਹੋਣ ਤੋਂ ਟਾਲ ਲਿਆ। ਸੋਸ਼ਲ ਮੀਡੀਆ 'ਤੇ ਇਸ ਪੂਰੀ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋਈ ਹੈ ਕਿ ਕਿਸ ਤਰਾਂ ਟ੍ਰੈਫਿਕ ਪੁਲਿਸ ਨੇ ਬੱਚੇ ਦੀ ਜਾਨ ਬਚਾਈ ਹੈ। ਇਸ ਵੀਡੀਓ ਨੂੰ ਐਤਵਾਰ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਸੀ। ਵੀਡੀਓ ਨੂੰ 8 ਲੱਖ ਤੋਂ ਵੱਧ ਵਿਊਜ਼ ਅਤੇ 49,700 ਲਾਈਕਸ ਮਿਲ ਚੁੱਕੇ ਹਨ।
ਇਸ ਵਾਇਰਲ ਹੋਈ ਵੀਡੀਓ ਵਿੱਚ, ਇੱਕ ਸਿਪਾਹੀ ਨੂੰ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਅਚਾਨਕ ਇੱਕ ਛੋਟਾ ਬੱਚਾ ਇਲੈਕਟ੍ਰਿਕ ਰਿਕਸ਼ਾ ਤੋਂ ਡਿੱਗ ਜਾਂਦਾ ਹੈ।  ਨੇੜੇ ਹੀ ਇੱਕ ਬੱਸ ਵੀ ਆ ਰਹੀ ਹੁੰਦੀ ਹੈ ਤਾਂ ਇਹ ਦੇਖ ਟ੍ਰੈਫਿਕ ਪੁਲਿਸ ਸਿਪਾਹੀ ਬਿਨਾ ਸਮਾਂ ਗਵਾਏ ਉਸ ਬੱਚੇ ਨੂੰ ਚੁੱਕਣ ਲਈ ਦੋੜਦਾ ਹੈ। ਬੱਚੇ ਦੇ ਨਾਲ ਉਸਦੀ ਮਾਂ ਵੀ ਸੀ, ਜੋ ਰਿਕਸ਼ੇ ਤੋਂ ਡਿੱਗਣ ਤੋਂ ਬਾਅਦ ਜਲਦੀ ਹੇਠਾਂ ਉਤਰ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇੰਟਰਨੈਟ ਨੇ ਟ੍ਰੈਫਿਕ ਪੁਲਿਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਜਦਕਿ ਕੁਝ ਲੋਕ ਰਿਕਸ਼ਾ ਚਾਲਕ ਤੋਂ ਨਾਰਾਜ਼ ਵੀ ਹਨ। 

ਇੱਕ ਉਪਭੋਗਤਾ ਨੇ ਲਿਖਿਆ “ਪੁਲਿਸ ਅਧਿਕਾਰੀਆਂ ਦੀ ਚੌਕਸੀ ਅਤੇ ਬੱਸ ਡਰਾਈਵਰ ਦੀ ਤੁਰੰਤ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਈ-ਰਿਕਸ਼ਾ ਚਾਲਕ ਨੂੰ ਲੇਨ ਤੋੜਨ ਅਤੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ 'ਤੇ ਜੁਰਮਾਨਾ ਕੀਤਾ ਜਾਣਾ ਚਾਹੀਦਾ ਹੈ।

Get the latest update about TRAFFIC POLICEMAN SAVE CHILD LIFE, check out more about VIRAL NEWS, VIRAL VIDEO, TRAFFIC POLICE VIRAL VIDEO & NATIONAL NEWS

Like us on Facebook or follow us on Twitter for more updates.