Viral Video: ਟ੍ਰੇਨ 'ਚ ਯਾਤਰੀ ਹੋਏ ਹੈਰਾਨ, ਬੋਗੀ ਪਾਰ ਕਰਨ ਲਈ ਮੁੰਡਾ ਬਣਿਆ ਸਪਾਈਡਰਮੈਨ!

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਗੌਰਵ ਭਾਰਦਵਾਜ ਨਾਂ ਦੇ ਯੂਜ਼ਰ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਜਿਸ ਵਿਚ ਕਈ ਲੋਕ ਇੱਕ ਰੇਲਗੱਡੀ ਦੇ ਫਰਸ਼ 'ਤੇ ਸੁੱਤੇ ਪਏ ਦੇਖੇ ਜਾ ਸਕਦੇ ਹਨ...

ਇੰਟਰਨੈੱਟ ਤੇ ਅਕਸਰ ਹੀ ਟ੍ਰੇਨ ਦੀਆਂ ਕਈ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਪਰ ਇੱਕ ਵੀਡੀਓ ਅਜਿਹੀ ਵੀ ਹੈ ਜਿਸ ਨੂੰ ਦੇਖ ਸਭ ਹੈਰਾਨ ਹੋ ਗਏ ਹਨ। ਇੱਕ ਕਲਿੱਪ ਜੋ ਤੇਜ਼ੀ ਨਾਲ ਆਨਲਾਈਨ ਵਾਇਰਲ ਹੋ ਰਹੀ ਹੈ ਉਸ 'ਚ ਇੱਕ ਮੁੰਡਾ ਇੱਕ ਭੀੜ-ਭੜੱਕੇ ਵਾਲੇ ਰੇਲ ਦੇ ਡੱਬੇ ਨੂੰ ਪਾਰ ਕਰਨ ਦੇ ਲਈ ਇੱਕ ਅਜੀਬ ਰਸਤਾ ਅਪਣਾਉਂਦਾ ਹੈ। ਇਹ ਮੁੰਡਾ ਰੇਲ ਦੇ ਡੱਬੇ 'ਤੇ ਲਗੇ ਹੈਂਡਲ ਦੀ ਮਦਦ ਨਾਲ ਲਗਦੇ ਹੋਏ ਅੱਗੇ ਵਧਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਲੜਕੇ ਨੂੰ ਸਪਾਈਡਰਮੈਨ ਕਹਿ ਕੇ ਬੁਲਾ ਰਹੇ ਹਨ। 


ਵਾਇਰਲ ਹੋ ਰਹੀ ਇਸ ਵੀਡੀਓ ਨੂੰ ਗੌਰਵ ਭਾਰਦਵਾਜ ਨਾਂ ਦੇ ਯੂਜ਼ਰ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ। ਜਿਸ ਵਿਚ ਕਈ ਲੋਕ ਇੱਕ ਰੇਲਗੱਡੀ ਦੇ ਫਰਸ਼ 'ਤੇ ਸੁੱਤੇ ਪਏ ਦੇਖੇ ਜਾ ਸਕਦੇ ਹਨ। ਇਸ ਦੌਰਾਨ ਇੱਕ ਮੁੰਡਾ ਦੂੱਜੇ ਡੱਬੇ ਤੱਕ ਜਾਨ ਦੀ ਸੋਚਦਾ ਹੈ। ਅਜਿਹੇ 'ਚ ਭੀੜ-ਭੜੱਕੇ ਵਾਲੇ ਡੱਬੇ ਨੂੰ ਪਾਰ ਕਰਨ ਲਈ ਮੁੰਡੇ ਨੇ ਹੈਂਡਲ ਦਾ ਸਹਾਰਾ ਲਿਆ ਅਤੇ ਝੂਲਦੇ ਹੋਏ ਲੋਕਾਂ ਨੂੰ ਪਾਰ ਕਰ ਅੱਗੇ ਵੱਧ ਗਿਆ। ਰਸਤੇ ਨੂੰ ਪਾਰ ਕਰਨ ਦੇ ਸੀਨ ਨੂੰ ਦੇਖ ਕੇ ਡੱਬੇ ਵਿਚ ਬੈਠੀਆਂ ਬਾਕੀ ਸਵਾਰੀਆਂ ਉਸ ਨੂੰ ਬੜੀ ਹੈਰਾਨੀ ਨਾਲ ਦੇਖ ਰਹੀਆਂ ਸਨ। 

ਵੀਡੀਓ ਨੂੰ ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਲੋਕਾਂ ਨੇ ਲੜਕੇ ਨੂੰ ਭਾਰਤ ਦਾ ਸਪਾਈਡਰਮੈਨ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇੱਕ ਯੂਜ਼ਰ ਨੇ ਲਿਖਿਆ- ਦੇਸੀ ਸਪਾਈਡਰਮੈਨ। ਕੁਝ ਯੂਜ਼ਰਸ ਨੇ ਹੱਸਣ ਵਾਲੇ ਇਮੋਜੀ ਸ਼ੇਅਰ ਕੀਤੇ ਹਨ।

Get the latest update about viral video, check out more about train viral video & train video

Like us on Facebook or follow us on Twitter for more updates.