ਬਿਹਾਰ ਦੇ ਹਾਜੀਪੁਰ 'ਚ ਦੋ ਮਹਿਲਾ ਕਾਂਸਟੇਬਲਾਂ ਦੀ ਬਹਾਦਰੀ ਦੇਖਣ ਨੂੰ ਮਿਲੀ ਜਿਨ੍ਹਾਂ ਨੇ ਬੈਂਕ ਲੁੱਟਣ ਆਏ ਲੁਟੇਰਿਆਂ ਦਾ ਇੰਝ ਸਾਹਮਣਾ ਕੀਤਾ ਕਿ ਉਨ੍ਹਾਂ ਨੂੰ ਵਾਪਸ ਭੱਜਣਾ ਪਿਆ। ਜਾਣਕਾਰੀ ਮੁਤਾਬਿਕ ਤਿੰਨ ਲੁਟੇਰੇ ਹਥਿਆਰਾਂ ਨਾਲ ਬੈਂਕ ਲੁੱਟਣ ਆਏ ਸਨ। ਉਨ੍ਹਾਂ ਨੇ ਮਹਿਲਾ ਕਾਂਸਟੇਬਲ ਨੂੰ ਪਿਸਤੌਲ ਤਾਣ ਕੇ ਲੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਵੀ ਆਪਣੀ ਰਾਈਫਲ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ, ਜਿਸ ਕਾਰਨ ਕਾਂਸਟੇਬਲ ਨੂੰ ਵੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਏ।
ਜਾਣਕਰੀ ਮੁਤਾਬਿਕ ਸਦਰ ਥਾਣਾ ਖੇਤਰ ਦੇ ਸੇਂਦੁਆਰੀ ਚੌਕ ਸਥਿਤ ਗ੍ਰਾਮੀਣ ਬੈਂਕ ਦੀ ਇੱਕ ਘਟਨਾ ਹੈ। ਬੈਂਕ ਵਿੱਚ ਅਪਰਾਧੀ ਮੂੰਹ 'ਤੇ ਮਾਸਕ ਪਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਸਮੇਂ ਉੱਥੇ ਤਾਇਨਾਤ ਮਹਿਲਾ ਕਾਂਸਟੇਬਲਾਂ ਜੂਹੀ ਕੁਮਾਰੀ ਅਤੇ ਸ਼ਾਂਤੀ ਕੁਮਾਰੀ ਨੇ ਉਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਸਿਲਸਿਲੇ 'ਚ ਦੋਸ਼ੀਆਂ ਨੇ ਮਹਿਲਾ ਕਾਂਸਟੇਬਲ 'ਤੇ ਪਿਸਤੌਲ ਤਾਣ ਦਿੱਤੀ। ਪਰ ਅਜਿਹੇ ਸਮੇਂ 'ਚ ਦੋਵੇਂ ਮਹਿਲਾ ਕਾਂਸਟੇਬਲ ਨੇ ਸਾਹਸ ਦਿਖਾਇਆ ਤੇ ਅਪਰਾਧੀਆਂ ਨਾਲ ਉਲਝ ਗਈਆਂ। ਇਸ ਵਿੱਚ ਮਹਿਲਾ ਸਿਪਾਹੀ ਨੂੰ ਵੀ ਸੱਟ ਲੱਗੀ ਹੈ। ਇਸ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਸੀਨੀਅਰ ਪੁਲਿਸ ਅਧਿਕਾਰੀ ਵੀ ਜਾਂਚ ਕਰ ਰਹੇ ਹਨ। ਫਰਾਰ ਲੁਟੇਰਿਆਂ ਦੀ ਭਾਲ ਜਾਰੀ ਹੈ।
ਇਸ ਸਾਰੀ ਘਟਨਾ 'ਤੇ ਮਹਿਲਾ ਕਾਂਸਟੇਬਲ ਸ਼ਾਂਤੀ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਲੁਟੇਰਿਆਂ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਲੁਟੇਰਿਆਂ ਨੂੰ ਕਿਹਾ ਕਿ ਜੋ ਮਰਜ਼ੀ ਹੋ ਜਾਵੇ, ਅਸੀਂ ਤੁਹਾਨੂੰ ਬੈਂਕ ਲੁੱਟਣ ਨਹੀਂ ਦੇਵਾਂਗੇ ਅਤੇ ਨਾ ਹੀ ਤੁਹਾਨੂੰ ਹਥਿਆਰ ਖੋਹਣ ਦੇਵਾਂਗੇ। ਉਨ੍ਹਾਂ ਆਪਣੇ ਹਥਿਆਰਾਂ ਨਾਲ ਸਾਨੂੰ ਡਰੋਂ ਦੀ ਕੋਸ਼ਿਸ਼ ਵੀ ਕੀਤੀ ਪਰ ਬਾਅਦ 'ਚ ਤਿੰਨੋ ਓਥੋਂ ਫਰਾਰ ਹੋ ਗਏ।
Get the latest update about Bihar, check out more about BANK ROBBERY, Women Police, BIHAR LOOT & BIHAR 2 CONSTABLE
Like us on Facebook or follow us on Twitter for more updates.