Viral Video: ਸ਼ਰਾਰਤੀ ਅਨਸਰਾਂ ਨੂੰ ਸਜ਼ਾ ਦੇਣ ਦਾ ਯੂਪੀ ਪੁਲਿਸ ਦਾ ਅਨੌਖਾ ਤਰੀਕਾ

ਜਬਲਪੁਰ ਜ਼ਿਲੇ ਦੇ ਗੜ੍ਹਾ ਥਾਣਾ ਖੇਤਰ 'ਚ, ਜਿਥੇ ਇਨ੍ਹਾਂ ਸਰਾਰਤੀ ਨੌਜਵਾਨਾਂ ਵਲੋਂ ਲਗਾਤਾਰ ਇਹ ਖਿਡੌਣਾ ਬਾਜੇ ਨਾਲ ਉੱਚੀ ਉੱਚੀ ਸ਼ੋਰ ਮਚਾ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ...

ਤਿਉਹਾਰ ਮੇਲਿਆਂ 'ਚ ਮਿਲਣ ਵਾਲੇ ਖਿਡੌਣਾ ਬਾਜੇ ਅਕਸਰ ਚਰਚਾ 'ਚ ਰਹਿੰਦੇ ਹਨ। ਸਰਾਰਤੀ ਨੌਜਵਾਨਾਂ ਵਲੋਂ ਕਈ ਵਾਰ ਸ਼ੋਰ ਮਚਾ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। 'ਪੋਨ...ਪੋਨ' ਦੀ ਉੱਚੀ ਅਵਾਜ਼  ਜਿਥੇ ਆਮ ਲੋਕਾਂ ਦੇ ਕੰਨਾਂ ਵਿੱਚ ਦਰਦ ਪੈਦਾ ਕਰਦੇ ਹਨ ਓਥੇ ਹੀ ਇਸ ਨਾਲ ਸ਼ੋਰ ਪ੍ਰਦੂਸ਼ਣ ਵੀ ਵਧਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਜਬਲਪੁਰ ਜ਼ਿਲੇ ਦੇ ਗੜ੍ਹਾ ਥਾਣਾ ਖੇਤਰ 'ਚ, ਜਿਥੇ ਇਨ੍ਹਾਂ ਸਰਾਰਤੀ ਨੌਜਵਾਨਾਂ ਵਲੋਂ ਲਗਾਤਾਰ ਇਹ ਖਿਡੌਣਾ ਬਾਜੇ ਨਾਲ ਉੱਚੀ ਉੱਚੀ ਸ਼ੋਰ ਮਚਾ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪਰ ਜਿਵੇਂ ਹੀ ਪੁਲਸ ਨੇ ਇਨ੍ਹਾਂ ਨੌਜਵਾਨਾਂ ਨੂੰ ਲੋਕਾਂ ਨੂੰ ਪਰੇਸ਼ਾਨ ਕਰਦੇ ਦੇਖਿਆ ਤਾਂ ਉਨ੍ਹਾਂ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਸਬਕ ਸਿਖਾਉਣ ਦੀ ਸੋਚੀ। 

ਰਿਪੋਰਟ ਅਨੁਸਾਰ 4 ਅਕਤੂਬਰ ਨੂੰ ਗੜ੍ਹਾ ਥਾਣੇ ਦੀ ਪੁਲਿਸ ਨੇ ਅਜਿਹੇ ਸ਼ਰਾਰਤੀ ਨੌਜਵਾਨਾਂ ਨੂੰ ਸਬਕ ਸਿਖਾਉਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ, ਜੋ ਮੇਲੇ 'ਚੋਂ ਭੌਂਪੂ ਖਰੀਦ ਕੇ ਰੌਲਾ ਪਾ ਕੇ ਰਸਤੇ 'ਚ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ। ਪੁਲਿਸ ਵਾਲਿਆਂ ਨੇ ਅਜਿਹੇ ਕਈ ਨੌਜਵਾਨਾਂ ਨੂੰ ਫੜ ਲਿਆ ਅਤੇ ਫਿਰ ਉਨ੍ਹਾਂ ਦੇ ਭੌਂਪੂ ਲੈ ਕੇ ਉਨ੍ਹਾਂ ਦੇ ਹੀ ਕੰਨਾਂ ਵਿੱਚ ਵਜਾਏ। ਫਿਰ ਇਨ੍ਹਾਂ ਨੌਜਵਾਨਾਂ ਦੇ ਕੰਨ ਫੜ ਕੇ ਉਠਕ ਬੈਠਕ ਕਰਵਾਈ ਗਈ। ਪੁਲਿਸ ਨੇ ਇਨ੍ਹਾਂ ਨੌਜਵਾਨਾਂ ਵਲੋਂ ਮੁਆਫੀ ਮੰਗਣ ਤੋਂ ਬਾਅਦ ਮੁੜ ਅਜਿਹਾ ਨਾ ਕਰਨ ਦੀ ਹਦਾਇਤ ਦੇ ਕੇ ਛੱਡ ਦਿੱਤਾ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਟਵਿੱਟਰ 'ਤੇ ਇਸ ਕਲਿੱਪ ਨੂੰ ਸਾਂਝਾ ਕਰਦੇ ਹੋਏ, @BiharTeacherCan ਨੇ ਲਿਖਿਆ- ਔਰ ਬਾਜਾਓ ਭੋਂਪੂ….ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੈਂਕੜੇ ਉਪਭੋਗਤਾਵਾਂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Get the latest update about UP POLICE, check out more about JABALPUR VIRAL VIDEO & UP POLICE VIRAL VIDEO

Like us on Facebook or follow us on Twitter for more updates.