Viral Video: ਯੂਪੀ 'ਚ ਧਾਰਮਿਕ ਭਾਵਨਾਵਾਂ ਦੀਆਂ ਉਡੀਆਂ ਧੱਜੀਆਂ, ਰਾਮ ਲੀਲਾ ਦੌਰਾਨ ਬਾਰ ਡਾਂਸਰ ਨੇ 'ਕਾਂਟਾ ਲਗਾ' ਗਾਣੇ 'ਤੇ ਕੀਤਾ ਡਾਂਸ

ਸੰਭਲ ਰਾਮ ਲੀਲਾ ਦੇ ਵਾਇਰਲ ਵੀਡੀਓ ਵਿੱਚ, ਇੱਕ ਔਰਤ ਨੂੰ 'ਕਾਂਟਾ ਲਗਾ' ਗੀਤ 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਰਾਮ ਲੀਲਾ ਵਿੱਚ ਰਾਮਾਇਣ ਦੇ ਕਿਰਦਾਰਾਂ ਨੂੰ ਨਿਭਾਉਣ ਵਾਲੇ ਕਲਾਕਾਰ ਇਸ ਡਾਂਸ ਦਾ ਮਜ਼ਾ ਲੈਂਦੇ ਦਿਖਾਈ ਦੇ ਰਹੇ ਹਨ...

ਅੱਜ ਜਿਥੇ ਲੋਕਾਂ ਵਲੋਂ ਸ਼ਰਧਾ ਭਾਵ ਨਾਲ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ, ਉਥੇ ਹੀ ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਰਾਮ ਲੀਲਾ ਦੌਰਾਨ ਜਿਥੇ ਕਲਾਕਾਰਾਂ ਵਲੋਂ ਭਗਤਾਂ ਨੂੰ ਰਾਮਾਇਣ ਨਾਟਕ ਰਾਹੀਂ ਭਗਵਾਨ ਰਾਮ ਅਤੇ ਹੋਰਾਂ ਦੇ ਪਾਤਰਾਂ ਬਾਰੇ ਦੱਸਿਆ ਜਾਂਦਾ ਹੈ। ਭਾਰਤ ਦੇ ਧਾਰਮਿਕ ਗ੍ਰੰਥ ਬਾਰੇ ਦੱਸਿਆ ਜਾਂਦਾ ਹੈ। ਓਥੇ ਹੀ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਰਾਮ ਲੀਲਾ ਦੌਰਾਨ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਥੇ ਰਾਮ ਲੀਲਾ 'ਚ ਇੱਕ ਬਾਰ ਡਾਂਸਰ ਬਾਲੀਵੁੱਡ ਡਾਂਸ ਨੰਬਰ 'ਕਾਂਟਾ ਲਗਾ' ਗੀਤ 'ਤੇ ਨੱਚਦੀ ਦਿਖਾਈ ਦਿੱਤੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਨਾਲ ਕਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।  


ਸੰਭਲ ਰਾਮ ਲੀਲਾ ਦੇ ਵਾਇਰਲ ਵੀਡੀਓ ਵਿੱਚ, ਇੱਕ ਔਰਤ ਨੂੰ 'ਕਾਂਟਾ ਲਗਾ' ਗੀਤ 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਰਾਮ ਲੀਲਾ ਵਿੱਚ ਰਾਮਾਇਣ ਦੇ ਕਿਰਦਾਰਾਂ ਨੂੰ  ਨਿਭਾਉਣ ਵਾਲੇ ਕਲਾਕਾਰ ਇਸ ਡਾਂਸ ਦਾ ਮਜ਼ਾ ਲੈਂਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਸ ਤੇ ਗੁੱਸਾ ਜ਼ਾਹਰ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਹਰਕਤ 'ਚ ਆਈ ਅਤੇ ਰਾਮਲੀਲਾ ਕਮੇਟੀ ਦੇ 10 ਮੈਂਬਰਾਂ ਖਿਲਾਫ ਐੱਫ.ਆਈ.ਆਰ. ਦਰਜ਼ ਕਰਵਾਈ ਗਈ।
ਇਸ ਬਾਰੇ ਜਾਣਕਾਰੀ ਦੇਂਦਿਆਂ ਵਧੀਕ ਪੁਲਿਸ ਸੁਪਰਡੈਂਟ ਸ਼੍ਰੀਸ਼ ਚੰਦਰ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਵੀਡੀਓ ਪਨਵਾਸਾ ਪਿੰਡ ਦਾ ਹੈ। ਰਾਮਲੀਲਾ ਕਮੇਟੀ ਦੇ ਮੈਂਬਰਾਂ ਅਤੇ ਦੋ ਤੋਂ ਤਿੰਨ ਅਣਪਛਾਤੇ ਕਲਾਕਾਰਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਮੈਂਬਰਾਂ ਨੂੰ ਦੁਬਾਰਾ ਅਜਿਹੀ ਕਿਸੇ ਵੀ ਕਾਰਵਾਈ ਵਿੱਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

Get the latest update about SAMBHAL WOMAN DANCE KANTA LAGA, check out more about INDIA NEWS, SAMBHAL RAM LEELA WOMAN DANCE, UP SAMBHAL UP SAMBHAL RAM LEELA WOMAN DANCE & UP SAMBHAL VIRAL VIDEO

Like us on Facebook or follow us on Twitter for more updates.