Viral Video: ਯੂਪੀ ਦੇ ਅਯੁੱਧਿਆ 'ਚ ਸਕੂਲਾਂ ਦਾ ਹਾਲ, ਮਿਡ-ਡੇ-ਮੀਲ 'ਚ ਬੱਚਿਆਂ ਨੂੰ ਪਰੋਸੇ ਜਾ ਰਹੇ ਨਮਕ ਨਾਲ ਚੌਲ

ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਧਰਨਾ ਵੀ ਦਿੱਤਾ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਤੇ ਦੋਸ਼ ਲਗਾਉਂਦੇ ਕਿਹਾ ਕਿ ਅਜਿਹੇ ਖਾਣੇ ਦੇ ਨਾਲ ਨਾਲ ਵਿਦਿਆਰਥੀਆਂ ਲਈ ਸਕੂਲ 'ਚ ਬੈਠਣ ਤੱਕ ਦਾ ਵੀ ਪ੍ਰਬੰਧ ਨਹੀਂ ਹੈ...

ਯੂਪੀ ਦੇ ਅਯੁੱਧਿਆ ਦੇ ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਨੂੰ ਬਿਆਨ ਕਰਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਅਯੁੱਧਿਆ ਦੇ ਇਕ ਪ੍ਰਾਇਮਰੀ ਸਕੂਲ ਵਿਚ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਵਜੋਂ ਉਬਲੇ ਚੌਲਾਂ ਨੂੰ ਨਮਕ ਨਾਲ ਪਰੋਸਿਆ ਜਾ ਰਿਹਾ ਹੈ। ਇਹ ਵਾਇਰਲ ਵੀਡੀਓ ਇਸ ਸਕੂਲ 'ਚ ਪੜ੍ਹਦੇ ਵਿਦਿਆਰਥੀਆਂਦੇ ਮਾਪਿਆਂ ਵਲੋਂ ਬਣਾਈ ਗਈ ਹੈ ਜਿਸ 'ਚ ਬੱਚੇ ਫਰਸ਼ 'ਤੇ ਬੈਠੇ ਮਿਡ-ਡੇ-ਮੀਲ ਸਕੀਮ ਦੇ ਤਹਿਤ ਪਰੋਸੇ ਗਏ ਚੌਲ-ਨਮਕ ਖਾਂਦੇ ਦਿਖਾਈ ਦੇ ਰਹੇ ਹਨ।

ਜਾਣਕਾਰੀ ਮੁਤਾਬਿਕ ਇਹ ਵੀਡੀਓ ਅਯੁੱਧਿਆ ਦੇ ਇਕ ਪ੍ਰਾਇਮਰੀ ਸਕੂਲ 'ਚ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਓਦੋ ਸ਼ੂਟ ਕੀਤਾ ਗਿਆ ਜਦੋਂ ਇਨ੍ਹਾਂ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਜਿਸ 'ਚ ਉਬਲੇ ਹੋਏ ਚਾਵਲਾ ਨੂੰ ਨਮਕ ਦੇ ਨਾਲ ਖਾਣ ਲਈ ਪਰੋਸਿਆ ਜਾ ਰਿਹਾ ਸੀ। ਇਨ੍ਹਾਂ ਬੱਚਿਆਂ ਲਈ ਸਕੂਲ 'ਚ ਨਾ ਹੀ ਕੋਈ ਸਬਜ਼ੀ ਅਤੇ ਨਾ ਹੀ ਦਾਲ ਦਾ ਇੰਤਜ਼ਾਮ ਸੀ। ਅਜਿਹੇ 'ਚ ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਦਿੱਤੇ ਜਾ ਰਹੇ ਅਜਿਹੇ ਖਾਣੇ ਦਾ ਵੀਡੀਓ ਬਣਾ ਲਿਆ ਗਿਆ। ਇਸ ਵਾਇਰਲ ਵੀਡੀਓ 'ਚ ਇੱਕ ਵਿਅਕਤੀ ਕਹਿੰਦਾ ਹੈ “ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਬੱਚੇ ਚੌਲ ਅਤੇ ਨਮਕ ਖਾ ਰਹੇ ਹਨ। ਕੌਣ ਆਪਣੇ ਬੱਚਿਆਂ ਨੂੰ ਅਜਿਹੇ ਸਕੂਲ ਵਿੱਚ ਭੇਜਣਾ ਚਾਹੇਗਾ? ਯੋਗੀ ਬਾਬਾ (ਮੁੱਖ ਮੰਤਰੀ ਯੋਗੀ ਆਦਿਤਿਆਨਾਥ) ਨੂੰ ਇਹ ਵੀਡੀਓ ਦੇਖਣਾ ਚਾਹੀਦਾ ਹੈ।'' 
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਧਰਨਾ ਵੀ ਦਿੱਤਾ। ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਤੇ ਦੋਸ਼ ਲਗਾਉਂਦੇ ਕਿਹਾ ਕਿ ਅਜਿਹੇ ਖਾਣੇ ਦੇ ਨਾਲ ਨਾਲ ਵਿਦਿਆਰਥੀਆਂ ਲਈ ਸਕੂਲ 'ਚ ਬੈਠਣ ਤੱਕ ਦਾ ਵੀ ਪ੍ਰਬੰਧ ਨਹੀਂ ਹੈ। ਬੱਚੇ ਬੋਰੀਆਂ ਤੇ ਬੈਠਣ ਲਈ ਮਜ਼ਬੂਰ ਹਨ। ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਮਿੱਥੇ ਮੇਨੂੰ ਅਨੁਸਾਰ ਨਹੀਂ ਮਿਲਦਾ ਅਤੇ ਸਕੂਲ ਦਾ ਪ੍ਰਿੰਸੀਪਲ ਅਕਸਰ ਗੈਰ-ਹਾਜ਼ਰ ਰਹਿੰਦਾ ਹੈ।


ਇਸ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਨਿਤੀਸ਼ ਕੁਮਾਰ ਨੇ ਦੇ ਹੁਕਮਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਇਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Get the latest update about rice salt viral video, check out more about mid day meal viral video, mid day meal ayodhya school, mid day meal & up ayodhya school video

Like us on Facebook or follow us on Twitter for more updates.