Viral Video: ਮੀਂਹ 'ਚ ਨੱਚਦਿਆਂ ਝੂਲੇ ਤੋਂ ਡਿੱਗੀ ਉਰਫੀ ਜਾਵੇਦ

ਹਾਲ ਹੀ ਵਿੱਚ ਰਿਲੀਜ਼ ਹੋਈ ਮਿਊਜ਼ਿਕ ਐਲਬਮ 'ਹਾਏ ਹਾਏ ਯੇ ਮਜ਼ਬੂਰੀ' ਨਾਲ ਸਰੋਤਿਆਂ ਦਾ ਭਰਪੂਰ ਪਿਆਰ ਪਾ ਰਹੀ ਉਰਫ਼ੀ ਦੇ ਇਸ ਐਲਬਮ ਦੀ ਮੇਕਿੰਗ ਦੇ ਦੌਰਾਨ...

ਇੰਟਰਨੈੱਟ ਸਨਸਨੀ ਉਰਫੀ ਜਾਵੇਦ ਹਮੇਸ਼ਾ ਆਪਣੇ ਪਹਿਰਾਵੇ ਅਤੇ ਬੇਬਾਕ ਅੰਦਾਜ਼ ਦੇ ਕਰਕੇ ਚਰਚਾ 'ਚ ਰਹਿੰਦੀ ਹੈ ਪਰ ਹਾਲ੍ਹੀ 'ਚ ਉਰਫ਼ੀ ਨਾਲ ਕੁਝ ਅਜਿਹਾ ਹਾਦਸਾ ਵਾਪਰਿਆ ਜਿਸ ਨੂੰ ਦੇਖ ਹਰ ਕੋਈ ਹੈਰਾਨ ਰਹੀ ਗਿਆ। ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਮਿਊਜ਼ਿਕ ਐਲਬਮ 'ਹਾਏ ਹਾਏ ਯੇ ਮਜ਼ਬੂਰੀ' ਨਾਲ ਸਰੋਤਿਆਂ ਦਾ ਭਰਪੂਰ ਪਿਆਰ ਪਾ ਰਹੀ ਉਰਫ਼ੀ ਦੇ ਇਸ ਐਲਬਮ ਦੀ ਮੇਕਿੰਗ ਦੇ ਦੌਰਾਨ, ਇੱਕ ਗੀਤ ਦਾ ਬੀਟੀਐਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਰਫੀ ਜਾਵੇਦ ਨੂੰ ਝੂਲੇ ਤੋਂ ਲਗਭਗ ਡਿੱਗਦੇ ਦੇਖਿਆ ਜਾ ਸਕਦਾ ਹੈ।


ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੰਤਰੀ ਰੰਗ ਦੀ ਸੈਕਸੀ ਸਾੜ੍ਹੀ ਪਹਿਨੀ, ਉਰਫੀ ਮੀਂਹ ਵਿੱਚ ਝੂਲੇ 'ਤੇ ਖੜ੍ਹ ਕੇ ਨੱਚ ਰਹੀ ਹੈ। ਸੈਕਸੀ ਅਤੇ ਹੌਟ ਡਾਂਸ ਕਰਦੀ ਉਰਫੀ ਗੀਤ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਦਿਖਾਈ ਦੇ ਰਹੀ ਹੈ, ਪਰ ਅਚਾਨਕ ਹੀ ਉਸਦਾ ਹੱਥ ਝੂਲੇ ਦੀ ਰੱਸੀ ਤੋਂ ਛੁੱਟ ਜਾਂਦਾ ਹੈ ਅਤੇ ਉਹ ਝੂਲੇ ਤੋਂ ਖਿਸਕ ਜਾਂਦੀ ਹੈ। ਹਾਲਾਂਕਿ, ਉਸ ਨੂੰ ਕੁਝ ਸਕਿੰਟਾਂ 'ਚ ਬੈਕਗ੍ਰਾਉਂਡ ਡਾਂਸਰ ਉਰਫੀ ਨੂੰ ਡਿੱਗਣ ਤੋਂ ਬਚਾਅ ਲੈਂਦੇ ਹਨ।

ਉਰਫੀ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ, 'ਯੇ ਤੋ ਸੱਚ ਕਾ ਹਾਏ ਹਾਏ ਹੋ ਗਿਆ ਥਾ!' 

Get the latest update about urfi javed dress, check out more about urfi javed viral video, urfi javedfall from swing, urfi javed new song & hayehayeyehmajboori

Like us on Facebook or follow us on Twitter for more updates.