Viral Video: ਸਕੂਲ 'ਚ ਲੜਾਈ ਕਰਨ 'ਤੇ ਝਿੜਕਿਆ ਤਾਂ ਪ੍ਰਿੰਸੀਪਲ ਤੇ ਚਲਾ ਦਿੱਤੀਆਂ ਗੋਲੀਆਂ

ਜਾਣਕਾਰੀ ਮੁਤਾਬਿਕ ਸਦਰਪੁਰ ਥਾਣਾ ਖੇਤਰ ਦੇ ਆਦਰਸ਼ ਰਾਮ ਸਵਰੂਪ ਇੰਟਰ ਕਾਲਜ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਥੇ ਦੋਸ਼ੀ ਵਿਦਿਆਰਥੀ ਨੂੰ ਸ਼ੁੱਕਰਵਾਰ ਨੂੰ ਸਕੂਲ 'ਚ ਪਿ੍ੰਸੀਪਲ ਨੇ ਕੁੱਟਮਾਰ ਕਰਨ 'ਤੇ ਝਿੜਕਿਆ ਸੀ...

ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇਹ ਦਰਦਨਾਕ ਘਟਨਾ ਵਾਪਰੀ ਹੈ ਜਿਥੇ ਅੱਜ ਇੱਕ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ 'ਚ ਹੀ ਪ੍ਰਿੰਸੀਪਲ 'ਤੇ ਗੋਲੀਆਂ ਚਲਾ ਦਿੱਤੀਆਂ। ਵਿਦਿਆਰਥੀ ਨੇ ਪ੍ਰਿੰਸੀਪਲ ਤੇ ਤਿੰਨ ਗੋਲੀਆਂ ਚਲਾਈਆਂ ਤੇ ਜਦੋਂ ਉਹ ਚੌਥੀ ਗੋਲੀ ਪਿਸਤੌਲ ਵਿੱਚ ਲੋਡ ਕਰ ਰਿਹਾ ਸੀ ਤਾਂ ਓਥੇ ਅਧਿਆਪਕ ਅਤੇ ਵਿਦਿਆਰਥੀ ਆ ਗਏ। ਇਸ ਦੌਰਾਨ ਮੌਕਾ ਮਿਲਦੇ ਹੀ ਦੋਸ਼ੀ ਫਰਾਰ ਹੋ ਗਿਆ। ਪ੍ਰਿੰਸੀਪਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 

ਜਾਣਕਾਰੀ ਮੁਤਾਬਿਕ ਸਦਰਪੁਰ ਥਾਣਾ ਖੇਤਰ ਦੇ ਆਦਰਸ਼ ਰਾਮ ਸਵਰੂਪ ਇੰਟਰ ਕਾਲਜ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਥੇ ਦੋਸ਼ੀ ਵਿਦਿਆਰਥੀ ਨੂੰ ਸ਼ੁੱਕਰਵਾਰ ਨੂੰ ਸਕੂਲ 'ਚ ਪਿ੍ੰਸੀਪਲ ਨੇ ਕੁੱਟਮਾਰ ਕਰਨ 'ਤੇ ਝਿੜਕਿਆ ਸੀ। ਇਸ ਗੱਲ ਤੋਂ ਉਹ ਨਾਰਾਜ਼ ਸੀ। ਸ਼ਨੀਵਾਰ ਸਵੇਰੇ 8.30 ਵਜੇ  ਪ੍ਰਿੰਸੀਪਲ ਰਾਮ ਸਵਰੂਪ ਵਰਮਾ ਆਪਣੇ ਕਮਰੇ ਵਿੱਚ ਬੈਠੇ ਸਨ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੋਸ਼ੀ ਵਿਦਿਆਰਥੀ ਗੁਰਵਿੰਦਰ ਸਿੰਘ ਸਕੂਲ ਪਹੁੰਚਿਆ, ਉਹ ਸਿੱਧਾ ਕਲਾਸ 'ਚ ਗਿਆ, ਉੱਥੇ ਉਸ ਨੇ ਬੈਗ 'ਚੋਂ ਬੰਦੂਕ ਕੱਢ ਕੇ ਕਮਰ ਦੇ ਪਿੱਛੇ ਲੁਕਾ ਦਿੱਤੀ। ਫਿਰ ਉਹ ਪ੍ਰਿੰਸੀਪਲ ਦੇ ਕਮਰੇ ਵਿੱਚ ਜਾਂਦਾ ਹੈ। ਪਹਿਲਾਂ ਪ੍ਰਿੰਸੀਪਲ ਨੂੰ ਨਮਸਕਾਰ ਕੀਤੀ। ਉਸ ਤੋਂ ਬਾਅਦ ਪ੍ਰਿੰਸੀਪਲ ਤੇ ਗੋਲੀਆਂ ਚਲਾ ਦਿੱਤੀਆਂ। ਪਹਿਲੀ ਗੋਲੀ ਉਸ ਨੂੰ ਛੂਹ ਕੇ ਨਿਕਲ ਗਈ। ਗੋਲੀ ਚੱਲਦੇ ਹੀ ਪ੍ਰਿੰਸੀਪਲ ਆਪਣੀ ਜਾਨ ਬਚਾਉਣ ਲਈ ਭੱਜਿਆ। ਵਿਦਿਆਰਥੀ ਨੇ ਉਸ ਦਾ ਪਿੱਛਾ ਕੀਤਾ ਅਤੇ ਖੇਤ ਵਿੱਚ ਦੋ ਗੋਲੀਆਂ ਚਲਾ ਦਿੱਤੀਆਂ। ਪ੍ਰਿੰਸੀਪਲ ਨੇ ਹਿੰਮਤ ਦਿਖਾਉਂਦੇ ਹੋਏ ਗੁਰਵਿੰਦਰ ਨੂੰ ਫੜ ਲਿਆ। ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। 

ਇਸ ਦੌਰਾਨ ਕਾਲਜ ਦਾ ਸਟਾਫ  ਅਤੇ ਵਿਦਿਆਰਥੀ ਵੀ ਮੌਕੇ ’ਤੇ ਆ ਗਏ। ਗੁਰਵਿੰਦਰ ਓਦੋ ਚੌਥੀ ਗੋਲੀ ਲੋਡ ਕਰ ਰਿਹਾ ਸੀ ਪਰ ਸਟਾਫ ਨੂੰ ਦੇਖ ਕੇ ਗੁਰਵਿੰਦਰ ਉਥੋਂ ਫਰਾਰ ਹੋ ਗਿਆ। ਪ੍ਰਿੰਸੀਪਲ ਨੂੰ ਪਿੱਠ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ। ਉਸ ਦੀ ਹਾਲਤ ਗੰਭੀਰ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਬਿਸਵਾ ਸੀ.ਐੱਚ.ਸੀ ਦੁਬਾਰਾ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। 

ਐਸ.ਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਦਿਆਰਥੀ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦੇ ਹੀ ਦੋਸ਼ੀ ਵਿਦਿਆਰਥੀ ਦੇ ਪਰਿਵਾਰ ਵਾਲੇ ਵੀ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ। ਉਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਪਿਤਾ ਕਿਸਾਨ ਹੈ।


Get the latest update about uttar pradesh, check out more about uttar pradesh sitapur viral video, uttar pradesh voral video & uttar pradesh sitapur

Like us on Facebook or follow us on Twitter for more updates.