ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੂੰ ਕੱਲ ਉਸ ਸਮੇਂ ਆਪਣੇ ਕਾਫਲੇ ਨੂੰ ਰੋਕਣ ਲਈ ਮਜਬੂਰ ਹੋਣਾ ਪਿਆ ਜਦੋਂ ਅਚਾਨਕ ਉਨ੍ਹਾਂ ਦੀ ਕਾਰ ਦੇ ਸਾਹਮਣੇ ਇੱਕ ਹਾਥੀ ਆ ਗਿਆ। ਰਾਵਤ ਨੂੰ ਆਪਣੀ ਜਾਨ ਬਚਾਉਣ ਲਈ ਚੱਟਾਨਾਂ 'ਤੇ ਚੜ੍ਹਨਾ ਪਿਆ। ਅੱਧਾ ਘੰਟਾ ਉਸ ਚੱਟਾਨ ਤੇ ਹੀ ਰੁਕੇ ਰਹਿਣ ਤੋਂ ਬਾਅਦ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਆਕੇ ਹਾਥੀ ਦੇ ਹਟਾਇਆ ਤੇ ਸਭ ਨੂੰ ਸੁੱਖ ਦਾ ਸਾਹ ਆਇਆ।
ਜਾਣਕਾਰੀ ਮੁਤਾਬਿਕ ਤ੍ਰਿਵੇਂਦਰ ਸਿੰਘ ਰਾਵਤ ਬੁੱਧਵਾਰ ਸ਼ਾਮ 5 ਤੋਂ 6 ਵਜੇ ਦਰਮਿਆਨ ਕੋਟਦੁਆਰ-ਦੁਗੱਡਾ ਰੋਡ ਰਾਹੀਂ ਪੌੜੀ ਤੋਂ ਕੋਟਦਵਾਰ ਆ ਰਹੇ ਸਨ। ਉਸ ਵੇਲੇ ਅਚਾਨਕ ਇੱਕ ਹਾਥੀ ਜੰਗਲ 'ਚੋਂ ਬਾਹਰ ਆ ਗਿਆ ਅਤੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ। ਕੁਝ ਦੇਰ ਤੱਕ ਤਾਂ ਸਾਬਕਾ ਸੀਐਮ ਆਪਣੀ ਗੱਡੀ ਵਿੱਚ ਬੈਠੇ ਰਹੇ ਪਰ ਜਦੋਂ ਹਾਥੀ ਉਨ੍ਹਾਂ ਦੀ ਗੱਡੀ ਵੱਲ ਆਉਣ ਲੱਗਾ ਤਾਂ ਰਾਵਤ ਸਮੇਤ ਸਾਰੇ ਲੋਕਾਂ ਨੂੰ ਆਪਣੀ ਗੱਡੀ ਛੱਡ ਕੇ ਪਹਾੜ ਉੱਤੇ ਚੜ੍ਹਨਾ ਪਿਆ। ਸਾਬਕਾ ਮੰਤਰੀ ਵਲੋਂ ਵੀ ਕਿਸੇ ਤਰ੍ਹਾਂ ਪਹਾੜੀ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ ਗਈ।
ਇਸ ਘਟਨਾ ਦੇ ਕਾਰਨ ਤਕਰੀਬਨ ਅੱਧੇ ਘੰਟੇ ਤੱਕ ਹਾਈਵੇ ਤੇ ਜਾਮ ਲਗਾਏ ਰਿਹਾ। ਸੂਚਨਾ ਮਿਲਦੇ ਹੀ ਜੰਗਲਾਤ ਕਰਮਚਾਰੀਆਂ ਨੇ ਇੱਥੇ ਪਹੁੰਚ ਹਵਾ 'ਚ ਫਾਇਰਿੰਗ ਕੀਤੀ ਅਤੇ ਕਿਸੇ ਤਰ੍ਹਾਂ ਹਾਥੀ ਨੂੰ ਰਸਤੇ 'ਚੋਂ ਭਜਾ ਦਿੱਤਾ। ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਪੂਰੇ ਕਾਫਲੇ ਨੂੰ ਸੁੱਖ ਦਾ ਸਾਹ ਆਇਆ। ਦੁਗੱਡਾ ਰੇਂਜ ਅਧਿਕਾਰੀ ਪ੍ਰਦੀਪ ਡੋਬਰਿਆਲ ਨੇ ਦੱਸਿਆ ਕਿ ਕੋਟਦੁਆਰ ਅਤੇ ਦੁਗੱਡਾ ਵਿਚਕਾਰਲਾ ਇਲਾਕਾ ਸ਼ਿਵਾਲਿਕ ਐਲੀਫੈਂਟ ਕੋਰੀਡੋਰ ਖੇਤਰ 'ਚ ਪੈਂਦਾ ਹੈ, ਇਸ ਲਈ ਹਾਈਵੇ 'ਤੇ ਅਕਸਰ ਹਾਥੀ ਆ ਜਾਂਦੇ ਹਨ।
Get the latest update about elephant attack, check out more about Uttarakhand, convoy, Trivendra Singh Rawat & Trivendra Singh Rawat viral video
Like us on Facebook or follow us on Twitter for more updates.