Viral Video: ਜਲੰਧਰ 'ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ, ਕੰਪਨੀ ਬਾਗ਼ ਚੌਂਕ 'ਚ ਕੁੜੀ ਨੇ ਸ਼ਰੇਆਮ ਕੀਤੀ ਫਾਈਰਿੰਗ

ਪੁਲਿਸ ਕਮਿਸ਼ਨਰ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਲੈ ਕੇ ਸ਼ਹਿਰ ਵਿੱਚ ਚੌਕਸੀ ਦੇ ਬਾਵਜੂਦ ਅਜਿਹਾ ਹੋਇਆ ਹੈ...

ਤਿਉਹਾਰਾਂ ਦੀ ਸੀਜ਼ਨ ਸ਼ੁਰੂ ਹੋ ਚੁੱਕਿਆ ਤੇ ਨਾਲ ਹੀ ਸ਼ਹਿਰ ਦੇ ਵਿਚ ਪੁਲਿਸ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਹਰ ਕੋਨੇ 'ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਹਰ ਵਿਅਸਤ ਥਾਂ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਰ ਇਸ ਸਭ ਦੇ ਬਾਵਜੂਦ ਕੰਪਨੀ ਬਾਗ ਚੌਕ ਤੋਂ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਨੇ ਪੁਲਿਸ ਦੀ ਇਸ ਵਿਵਸਥਾ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਦਿੱਤਾ ਹੈ। 

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ 'ਚ ਇਕ ਕੁੜੀ ਸ਼ਰੇਆਮ ਹਵਾਈ ਫਾਈਰਿੰਗ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਲੜਕੀ ਦੇ ਪਿਸਤੌਲ ਨਾਲ ਫਾਇਰ ਕਰਨ ਦੌਰਾਨ ਉਸ ਦੇ ਪਿੱਛੇ ਇਕ ਵਿਅਕਤੀ ਦੀ ਆਵਾਜ਼ ਵੀ ਆ ਰਹੀ ਹੈ, ਜੋ ਉਸ ਨੂੰ ਗੋਲੀ ਚਲਾਉਣ ਲਈ ਕਹਿ ਰਿਹਾ ਹੈ। ਵੀਡੀਓ 'ਚ ਲੜਕੀ ਕਾਰ 'ਚੋਂ ਬਾਹਰ ਨਿਕਲਦੀ ਹੈ 'ਤੇ ਸੜਕ ਕਿਨਾਰੇ ਖੜ੍ਹ ਫਾਈਰਿੰਗ ਕਰਦੀ ਹੈ।  ਨਾਲ ਹੀ ਕਾਰ 'ਚ ਵਿਦੇਸ਼ੀ ਸ਼ਰਾਬ ਅਤੇ ਭਾਰਤੀ ਰਿਵਾਲਵਰ ਵੀ ਸਾਫ ਦਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਨਾਲ ਨਾਲ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ 'ਚ ਇਕ ਮਹਿੰਗੀ ਕਾਰ ਅਤੇ ਸ਼ਰਾਬ ਦੀ ਬੋਤਲ ਨਜ਼ਰ ਆ ਰਹੀ ਹੈ। ਹੁਣ ਇਸ ਘਟਨਾ ਨੇ ਪੁਲਿਸ ਦੀ ਸੁਰੱਖਿਆ ਵਿਵਸਥਾ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। 
ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਲ ਵੀਡੀਓ ਤੇ ਪੁਲਿਸ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ ਹੈ ਪਰ ਸੂਤਰਾਂ ਮੁਤਾਬਿਕ ਇਹ ਲੜਕੀ ਐਨਆਰਆਈ ਪਰਿਵਾਰ ਨਾਲ ਸਬੰਧਤ ਹੈ ਅਤੇ ਉਹ ਜਲਦੀ ਹੀ ਵਿਦੇਸ਼ ਵੀ ਜਾਣ ਵਾਲੀ ਹੈ। ਜਿਸ ਤਰ੍ਹਾਂ ਸ਼ਹਿਰ 'ਚ ਸ਼ਰੇਆਮ ਗੰਨ ਕਲਚਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਗੋਲੀਆਂ ਚਲਦੀਆਂ ਰਹੀਆਂ ਉਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਕਿਵੇਂ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ 'ਚ ਪ੍ਰਸ਼ਾਸਨ ਦੀ ਚੌਕਸੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

Get the latest update about truescoop, check out more about viral video nri jalandhar police, Viral Videos jalandhar viral video, firing & nri girl firing in jalandhar

Like us on Facebook or follow us on Twitter for more updates.